ਸ਼ਾਮੀਂ 7 ਤੋਂ ਰਾਤੀ 10 ਵਜੇ ਤੱਕ ਰੋਣ ਨਾਲ ਘੱਟ ਸਕਦੈ ਭਾਰ!

07/06/2019 7:27:00 PM

ਢਾਕਾ— ਜੇ ਕੋਈ ਤੁਹਾਡੇ ਤੋਂ ਪੁੱਛੇ ਕਿ ਭਾਰ ਘੱਟ ਕਰਨ ਲਈ ਤੁਸੀਂ ਕੀ ਕਰਦੇ ਹੋ ਤਾਂ ਤੁਹਾਡਾ ਜਵਾਬ ਹੋਵੇਗਾ ਕਿ ਸਵੇਰੇ ਉੱਠ ਕੇ ਕਸਰਤ। ਕੀ ਤੁਸੀਂ ਜਾਣਦੇ ਹੋ ਕਿ ਰੋਣ ਨਾਲ ਵੀ ਭਾਰ ਘੱਟ ਕੀਤਾ ਜਾ ਸਕਦਾ ਹੈ। ਇਹ ਸਟੱਡੀ ਏਸ਼ੀਆ ਵਨ 'ਚ ਪ੍ਰਕਾਸ਼ਿਤ ਹੋਈ ਹੈ। ਹਾਲਾਂਕਿ ਇਸ 'ਤੇ ਕਈ ਲੋਕਾਂ ਦੇ ਵੱਖਰੇ ਤਰਕ ਹੋ ਸਕਦੇ ਹਨ ਪਰ ਇਹ ਸਟੱਡੀ ਉਕਤ ਦਾਅਵਿਆਂ ਨੂੰ ਪੁਖਤਾ ਕਰਦੀ ਹੈ।

ਸਟੱਡੀ 'ਚ ਕਿਹਾ ਗਿਆ ਹੈ ਕਿ ਜਦੋਂ ਅਸੀਂ ਰੋਂਦੇ ਹਾਂ ਤਾਂ ਸਾਡੇ ਸਰੀਰ 'ਚ ਕਾਰਟੀਸੋਲ ਹਾਰਮੋਨ ਪੈਦਾ ਹੁੰਦਾ ਹੈ ਅਤੇ ਇਸ ਹਾਰਮੋਨ ਦੇ ਵਧੇ ਹੋਏ ਪੱਧਰ ਦੇ ਬਾਹਰ ਆਉਣ ਨਾਲ ਭਾਰ ਘੱਟ ਹੁੰਦਾ ਹੈ। ਨਾਲ ਹੀ ਰੋਣ ਨਾਲ ਸਾਡਾ ਤਣਾਅ ਘੱਟ ਹੁੰਦਾ ਹੈ। ਇਸ ਤਣਾਅ ਨਾਲ ਸਾਡੇ ਸਰੀਰ 'ਚ ਪੈਦਾ ਹੋਣ ਵਾਲੇ ਫੋਕਟ ਪਦਾਰਥ ਬਾਹਰ ਆ ਜਾਂਦੇ ਹਨ। ਇਸ ਅਧਿਐਨ ਦੇ ਨਤੀਜਿਆਂ ਦਾ ਵਿਲੀਅਮ ਫ੍ਰੇਨ ਨੇ ਵੀ ਸਮਰਥਨ ਕੀਤਾ ਹੈ, ਜੋ ਇਕ ਪ੍ਰਸਿੱਧ ਜੈਵ ਰਸਾਇਣ ਮਾਹਿਰ ਹਨ। ਜੇ ਤੁਸੀਂ ਅਜਿਹੇ ਵਿਅਕਤੀ ਹੋ ਜੋ ਆਸਾਨੀ ਨਾਲ ਨਹੀਂ ਰੋਂਦੇ ਤਾਂ ਤੁਹਾਡੇ ਲਈ ਹੰਝੂ ਵਹਾਉਣ ਨਾਲ ਪ੍ਰਾਪਤ ਹੋਣ ਵਾਲੇ ਲਾਭਾਂ ਨੂੰ ਪ੍ਰਾਪਤ ਕਰਨਾ ਮੁਸ਼ਕਿਲ ਹੋਵੇਗਾ। ਹੰਝੂ ਤਿੰਨ ਤਰ੍ਹਾਂ ਦੇ ਹੁੰਦੇ ਹਨ- ਬੇਸਲ, ਰਿਫਲੈਕਸ ਅਤੇ ਸਾਈਕਿਕ। ਬੇਸਲ ਹੰਝੂ ਉਹ ਹੁੰਦੇ ਹਨ ਜੋ ਸਾਡੇ ਪੀਪਰ ਨੂੰ ਨਮ ਕਰਦੇ ਰੱਖਦੇ ਹਨ, ਰਿਫਲੈਕਸ ਹੰਝੂ ਉਹ ਹੁੰਦੇ ਹਨ ਜੋ ਧੂੰਏਂ ਜਾਂ ਪ੍ਰਦੂਸ਼ਣ ਕਾਰਨ ਨਿਕਲਦੇ ਹਨ। ਇਸ ਦਾ ਮਤਲਬ ਹੈ ਕਿ ਸਿਰਫ ਸਾਈਕਿਕ ਹੰਝੂ ਤੁਹਾਨੂੰ ਭਾਰ ਘੱਟ ਕਰਨ ਦਾ ਲਾਭ ਦੇ ਸਕਦੇ ਹਨ ਕਿਉਂਕਿ ਇਹ ਭਾਵਨਾਵਾਂ ਨਾਲ ਜੁੜੇ ਹੁੰਦੇ ਹਨ।

ਆਰਾਮ ਕਰਨ ਦੌਰਾਨ ਸਾਡੇ ਦਿਲ ਦੀਆਂ ਮਾਸਪੇਸ਼ੀਆਂ ਇਕ ਘੰਟੇ 'ਚ ਲਗਭਗ 8 ਕੈਲੋਰੀ ਬਰਨ ਕਰਦੀਆਂ ਹਨ। ਜਦੋਂ ਅਸੀਂ ਭਾਵਨਾਤਮਕ ਰੂਪ ਨਾਲ ਤਣਾਅ ਤੋਂ ਪੀੜਤ ਹੁੰਦੇ ਹਾਂ ਤਾਂ ਸਾਡੀ ਹਾਰਟ ਬੀਟ ਵੱਧ ਜਾਂਦੀ ਹੈ। ਵਧੀ ਹੋਈ ਦਿਲ ਦੀ ਧੜਕਣ ਨਾਲ ਦਿਲ ਦੀਆਂ ਮਾਸਪੇਸ਼ੀਆਂ ਕੈਲੋਰੀ ਬਰਨ ਕਰਨ ਦੀ ਸਮਰੱਥਾ ਵੀ ਵੱਧ ਜਾਂਦੀ ਹੈ। ਨਾਲ ਹੀ ਇਹ ਵੀ ਕਿਹਾ ਜਾ ਰਿਹਾ ਹੈ ਕਿ ਤੁਹਾਡੀਆਂ ਨਾਂਹ-ਪੱਖੀ ਭਾਵਨਾਵਾਂ ਨੂੰ ਬਾਹਰ ਕੱਢਣ ਲਈ ਸ਼ਾਮ 7 ਤੋਂ 10 ਵਜੇ ਦਰਮਿਆਨ ਰੋਣ ਦਾ ਸਮਾਂ ਸਭ ਤੋਂ ਚੰਗਾ ਮੰਨਿਆ ਗਿਆ ਹੈ। ਅਗਲੀ ਵਾਰ ਜਦੋਂ ਤੁਹਾਡਾ ਰੋਣ ਦਾ ਮਨ ਕਰੇ ਤਾਂ ਬਿਨਾਂ ਝਿਜਕ ਰੋਵੋ ਕਿਉਂਕਿ ਇਹ ਤੁਹਾਡੀਆਂ ਭਾਵਨਾਵਾਂ ਨੂੰ ਬਾਹਰ ਕੱਢਣ ਦੇ ਨਾਲ ਹੀ ਤੁਹਾਨੂੰ ਫਿੱਟ ਰੱਖਣ 'ਚ ਵੀ ਮਦਦ ਕਰਦਾ ਹੈ।


Baljit Singh

Content Editor

Related News