ਤਾਲਿਬਾਨੀ ਸ਼ਾਸਨ ''ਚ ਬੇਰਹਿਮੀ, ਹੱਥ-ਪੈਰ ਬੰਨ੍ਹ ਪਾਣੀ ''ਚ ਖੜ੍ਹਾ ਕਰ ਕੀਤੀ ਕੁੱਟਮਾਰ (ਵੀਡੀਓ)

Friday, Sep 10, 2021 - 01:16 PM (IST)

ਤਾਲਿਬਾਨੀ ਸ਼ਾਸਨ ''ਚ ਬੇਰਹਿਮੀ, ਹੱਥ-ਪੈਰ ਬੰਨ੍ਹ ਪਾਣੀ ''ਚ ਖੜ੍ਹਾ ਕਰ ਕੀਤੀ ਕੁੱਟਮਾਰ (ਵੀਡੀਓ)

ਕਾਬੁਲ (ਬਿਊਰੋ) ਅਫਗਾਨਿਸਤਾਨ ਵਿਚ ਤਾਲਿਬਾਨ ਨੇ ਸਰਕਾਰ ਬਣਾਉਣ ਮਗਰੋਂ ਸ਼ਾਸਨ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਦੌਰਾਨ ਤਾਲਿਬਾਨੀ ਸ਼ਾਸਨ ਵਿਚ ਬੇਰਹਿਮੀ ਦੀਆਂ ਕਈ ਘਟਨਾਵਾਂ ਸਾਹਮਣੇ ਆਈਆਂ ਹਨ। ਬੇਰਹਿਮੀ ਦਾ ਅਜਿਹਾ ਹੀ ਇਕ ਵੀਡੀਓ ਸਾਹਮਣੇ ਆਇਆ ਹੈ ਜਿਸ ਵਿਚ ਦੇਖਿਆ ਜਾ ਸਕਦਾ ਹੈ ਕਿ ਇਕ ਸ਼ਖਸ ਪਾਣੀ ਦੇ ਅੰਦਰਖੜ੍ਹਾ ਹੈ ਅਤੇ ਦੂਜਾ ਉਸ ਨੂੰ ਬੁਰੀ ਤਰ੍ਹਾਂ ਕੁੱਟ ਰਿਹਾ ਹੈ।ਅਫਗਾਨ ਪੱਤਰਕਾਰ ਬਿਲਾਲ ਸਰਵਰੀ ਨੇ ਇਹ ਵੀਡੀਓ ਸ਼ੇਅਰ ਕੀਤਾ ਹੈ। 

 

ਇਸ ਵਿਚ ਦੇਖਿਆ ਜਾ ਸਕਦਾ ਹੈ ਕਿ ਇਕ ਸ਼ਖਸ ਦੇ ਹੱਥ-ਪੈਰ ਬੰਨ੍ਹੇ ਹੋਏ ਹਨ। ਉਸ ਨੂੰ ਪਾਣੀ ਵਿਚ ਖੜ੍ਹਾ ਕੀਤਾ ਗਿਆ ਹੈ। ਸਰਵਰੀ ਮੁਤਾਬਕ ਪਿੰਡਾਂ ਅਤੇ ਜ਼ਿਲ੍ਹਿਆਂ ਵਿਚ ਤਾਲਿਬਾਨ ਦੇ ਬਦਲਾ ਲੈਣ ਦਾ ਡਰ ਬਣਿਆ ਹੋਇਆ ਹੈ। ਖਾਸ ਕਰ ਕੇ ਜਦੋਂ ਅਫਗਾਨਿਸਤਾਨ ਵਿਚ ਸੈਨਿਕਾਂ ਅਤੇ ਸਰਕਾਰੀ ਅਧਿਕਾਰੀਆਂ ਦੇ ਪਰਿਵਾਰ ਬਚੇ ਹੋਏ ਹਨ। ਭਾਵੇਂਕਿ ਇਹ ਸਾਫ ਨਹੀਂ ਹੈ ਕਿ ਵੀਡੀਓ ਵਿਚ ਦਿਸ ਰਹੇ ਸ਼ਖਸ ਨੂੰ ਕਿਹੜੀ ਗੱਲ ਦੀ ਸਜ਼ਾ ਦਿੱਤੀ ਗਈ ਹੈ।

ਪੜ੍ਹੋ ਇਹ ਅਹਿਮ ਖਬਰ - ਪਾਕਿ 'ਚ ਤਾਲਿਬਾਨ ਇਫੈਕਟ, ਅਧਿਆਪਕਾਂ ਦੇ ਜੀਨਸ ਅਤੇ ਟਾਈਟ ਕੱਪੜੇ ਪਾਉਣ 'ਤੇ ਰੋਕ

ਉੱਧਰ ਤਾਲਿਬਾਨ ਨੇ ਆਪਣੇ ਸ਼ਾਸਨ ਵਿਚ ਸਖ਼ਤ ਨਿਯਮ ਬਣਾਏ ਹਨ। ਮੰਤਰੀ ਮੰਡਲ ਵਿਚ ਬੀਬੀਆਂ ਨੂੰ ਕੋਈ ਵੀ ਅਹੁਦਾ ਨਹੀਂ ਦਿੱਤਾ ਗਿਆ। ਅਜਿਹਾ ਕਰਨ ਦੇ ਪਿੱਛੇ ਤਾਲਿਬਾਨ ਦੀ ਘਟੀਆ ਸੋਚ ਹੈ। ਤਾਲਿਬਾਨ ਦੇ ਬੁਲਾਰੇ ਸਈਦ ਜ਼ਕੀਰਉੱਲਾ ਹਾਸ਼ਮੀ ਨੇ ਕਿਹਾ- 'ਬੀਬੀਆਂ ਮੰਤਰੀ ਨਹੀਂ ਬਣ ਸਕਦੀਆਂ। ਬੀਬੀਆਂ ਦਾ ਮੰਤਰੀ ਬਣਨਾ ਉਸ ਦੇ ਗਲੇ ਵਿੱਚ ਕੋਈ ਚੀਜ਼ ਪਾਉਣ ਦੇ ਬਰਾਬਰ ਹੈ, ਜਿਸਨੂੰ ਉਹ ਚੁੱਕ ਨਹੀਂ ਸਕਦੀਆਂ। ਬੀਬੀਆਂ ਦਾ ਮੰਤਰੀ ਮੰਡਲ ਵਿੱਚ ਹੋਣਾ ਜ਼ਰੂਰੀ ਨਹੀਂ ਹੈ। ਉਨ੍ਹਾਂ ਨੂੰ ਬੱਚੇ ਪੈਦਾ ਕਰਨੇ ਚਾਹੀਦੇ ਹਨ। ਇਹੀ ਉਨ੍ਹਾਂ ਦਾ ਕੰਮ ਹੈ। 


author

Vandana

Content Editor

Related News