ਕਾਂਗੋ ਬਾਗੀਆਂ ਨੇ ਕੀਤੀ 40 ਲੋਕਾਂ ਦੀ ਬੇਰਹਿਮੀ ਨਾਲ ਹੱਤਿਆ

10/09/2017 10:10:03 AM

ਕਾਂਗੋ (ਬਿਊਰੋ)— ਉੱਤਰੀ ਕਾਂਗੋ ਦੇ ਉੱਤਰੀ ਕਿਵੋ ਸੂਬੇ ਵਿਚ ਸੰਬੰਧਿਤ ਡੈਮੋਕ੍ਰੇਟਿਕ ਬਲਾਂ ਦੇ ਬਾਗੀਆਂ ਨੇ ਲੱਗਭਗ 40 ਲੋਕਾਂ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ। ਇਕ ਸਮਾਚਾਰ ਏਜੰਸੀ ਮੁਤਾਬਕ ਮਿਲਟਰੀ ਸੂਤਰਾਂ ਨੇ ਦੱਸਿਆ ਕਿ ਸ਼ਨੀਵਾਰ ਸ਼ਾਮ ਬਾਗੀਆਂ ਨੇ ਬੇਨੀ ਦੇ ਕਈ ਕੈਂਪਾਂ 'ਤੇ ਹਮਲਾ ਕੀਤਾ, ਜਿਸ ਵਿਚ 3 'ਤੇ ਕਬਜਾ ਕਰ ਲਿਆ ਗਿਆ।
ਹਮਲੇ ਵਿਚ ਬਚੇ ਲੋਕਾਂ ਨੇ ਦੱਸਿਆ ਕਿ ਬਾਗੀਆਂ ਨੇ ਬੇਤਰਤੀਬ ਢੰਗ ਨਾਲ ਕੁਝ ਲੋਕਾਂ ਨੂੰ ਬਾਹਰ ਕੱਢਿਆ ਅਤੇ ਫਿਰ ਬਾਕੀ ਬਚੇ ਬੰਧਕਾਂ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ। 
ਸਥਾਨਕ ਮਿਲਟਰੀ ਅਧਿਕਾਰੀਆਂ ਮੁਤਾਬਕ ਸਥਿਤੀ ਹਾਲੇ ਵੀ ਤਣਾਅਪੂਰਨ ਹੈ। ਏ. ਡੀ. ਐੱਫ ਨੂੰ ਯੁਗਾਂਡਾ ਸਰਕਾਰ ਵੱਲੋਂ ਇਕ ਅੱਤਵਾਦੀ ਸਮੂਹ ਮੰਨਿਆ ਜਾਂਦਾ ਹੈ। ਇਹ ਮੂਲ ਰੂਪ ਨਾਲ ਪੱਛਮੀ ਯੁਗਾਂਡਾ ਵਿਚ ਸੀ ਪਰ ਗੁਆਂਢੀ ਦੇਸ਼ ਕਾਂਗੋ ਵਿਚ ਵੀ ਇਸ ਦਾ ਵਿਸਤਾਰ ਹੋ ਚੁੱਕਾ ਹੈ। ਕਾਂਗੋ ਦੇ ਪੂਰਬੀ ਖੇਤਰ ਵਿਚ ਕਈ ਦੇਸ਼ੀ ਅਤੇ ਵਿਦੇਸ਼ੀ ਹਥਿਆਰਬੰਦ ਬਾਗੀ ਸਮੂਹਾਂ ਦੀ ਮੌਜੂਦਗੀ ਕਾਰਨ ਅਸਥਿਰਤਾ ਬਣੀ ਹੋਈ ਹੈ। ਸੰਯੁਕਤ ਰਾਸ਼ਟਰ ਦੇ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਸਾਲ 2016 ਵਿਚ ਇਸ ਖੇਤਰ ਵਿਚ ਹਜ਼ਾਰਾਂ ਨਾਗਰਿਕਾਂ ਦੀ ਹੱਤਿਆ ਹੋਈ ਹੈ।


Related News