'ਈਰਾਨ ਦੇ ਸ਼ਹਿਰਾਂ 'ਤੇ ਕਰ ਲਓ ਕਬਜ਼ਾ...', ਦੇਸ਼ 'ਚੋਂ ਕੱਢੇ ਕ੍ਰਾਊਨ ਪ੍ਰਿੰਸ ਨੇ ਦੇ'ਤਾ ਹੌਕਾ

Saturday, Jan 10, 2026 - 05:04 PM (IST)

'ਈਰਾਨ ਦੇ ਸ਼ਹਿਰਾਂ 'ਤੇ ਕਰ ਲਓ ਕਬਜ਼ਾ...', ਦੇਸ਼ 'ਚੋਂ ਕੱਢੇ ਕ੍ਰਾਊਨ ਪ੍ਰਿੰਸ ਨੇ ਦੇ'ਤਾ ਹੌਕਾ

ਤੇਹਰਾਨ: ਈਰਾਨ 'ਚ ਚੱਲ ਰਹੇ ਤਿੱਖੇ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਦਰਮਿਆਨ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਦੇਸ਼ ਵਿਚੋਂ ਕੱਢੇ ਕ੍ਰਾਊਨ ਪ੍ਰਿੰਸ ਰਜ਼ਾ ਪਹਿਲਵੀ ਨੇ ਐਲਾਨ ਕੀਤਾ ਹੈ ਕਿ ਉਹ ਹੁਣ ਆਪਣੇ ਵਤਨ ਵਾਪਸ ਪਰਤਣ ਦੀ ਤਿਆਰੀ ਕਰ ਰਹੇ ਹਨ। ਸੋਸ਼ਲ ਮੀਡੀਆ ਰਾਹੀਂ ਜਾਰੀ ਕੀਤੇ ਇੱਕ ਸੰਦੇਸ਼ ਵਿੱਚ ਪ੍ਰਿੰਸ ਪਹਿਲਵੀ ਨੇ ਕਿਹਾ ਕਿ ਉਹ ਆਪਣੇ ਲੋਕਾਂ ਅਤੇ ਮਹਾਨ ਦੇਸ਼ ਈਰਾਨ ਦੇ ਨਾਲ ਰਹਿਣ ਲਈ ਵਾਪਸ ਆ ਰਹੇ ਹਨ ਤਾਂ ਜੋ ਰਾਸ਼ਟਰੀ ਕ੍ਰਾਂਤੀ ਦੀ ਜਿੱਤ ਨੂੰ ਯਕੀਨੀ ਬਣਾਇਆ ਜਾ ਸਕੇ।

ਆਰਥਿਕਤਾ ਨੂੰ ਠੱਪ ਕਰਨ ਦੀ ਅਪੀਲ
ਪ੍ਰਿੰਸ ਪਹਿਲਵੀ ਨੇ ਦੇਸ਼ ਦੇ ਸਰਕਾਰੀ ਕਰਮਚਾਰੀਆਂ, ਖਾਸ ਕਰਕੇ ਤੇਲ, ਗੈਸ, ਊਰਜਾ ਅਤੇ ਆਵਾਜਾਈ (ਟ੍ਰਾਂਸਪੋਰਟੇਸ਼ਨ) ਦੇ ਖੇਤਰ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਦੇਸ਼ ਵਿਆਪੀ ਹੜਤਾਲ ਸ਼ੁਰੂ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਇਨ੍ਹਾਂ ਮੁੱਖ ਸੈਕਟਰਾਂ ਦੇ ਬੰਦ ਹੋਣ ਨਾਲ ਕ੍ਰਾਂਤੀ ਨੂੰ ਨਵੀਂ ਦਿਸ਼ਾ ਮਿਲੇਗੀ।

ਸ਼ਹਿਰ ਦੇ ਕੇਂਦਰਾਂ 'ਤੇ ਕਬਜ਼ੇ ਦਾ ਸੱਦਾ
ਪ੍ਰਿੰਸ ਨੇ ਪ੍ਰਦਰਸ਼ਨਕਾਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ 10 ਅਤੇ 11 ਜਨਵਰੀ (ਸ਼ਨੀਵਾਰ ਅਤੇ ਐਤਵਾਰ) ਨੂੰ ਦੇਸ਼ ਦੇ ਝੰਡਿਆਂ ਅਤੇ ਤਸਵੀਰਾਂ ਸਮੇਤ ਸੜਕਾਂ 'ਤੇ ਉਤਰਨ। ਉਨ੍ਹਾਂ ਸਪੱਸ਼ਟ ਕੀਤਾ ਕਿ ਹੁਣ ਮਕਸਦ ਸਿਰਫ਼ ਸੜਕਾਂ 'ਤੇ ਆਉਣਾ ਨਹੀਂ, ਸਗੋਂ ਸ਼ਹਿਰ ਦੇ ਮੁੱਖ ਕੇਂਦਰਾਂ ਨੂੰ ਜਿੱਤਣਾ ਅਤੇ ਉਨ੍ਹਾਂ 'ਤੇ ਕਬਜ਼ਾ ਕਰਨਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਈਰਾਨੀ ਸੁਰੱਖਿਆ ਬਲਾਂ ਅਤੇ ਹਥਿਆਰਬੰਦ ਦਸਤਿਆਂ ਦੇ ਨੌਜਵਾਨਾਂ ਨੂੰ ਵੀ ਮਦਦ ਦੀ ਗੁਜ਼ਾਰਿਸ਼ ਕੀਤੀ ਹੈ।

ਦੁਨੀਆ ਭਰ 'ਚ ਈਰਾਨੀ ਪ੍ਰਦਰਸ਼ਨਕਾਰੀਆਂ ਦੀ ਗੂੰਜ ਈਰਾਨ 'ਚ ਵਿਰੋਧ ਪ੍ਰਦਰਸ਼ਨਾਂ ਨੂੰ 13ਵਾਂ ਦਿਨ ਹੋ ਚੁੱਕਾ ਹੈ, ਜਿਸ ਦਾ ਸਮਰਥਨ ਦੁਨੀਆ ਭਰ 'ਚ ਦੇਖਣ ਨੂੰ ਮਿਲ ਰਿਹਾ ਹੈ।
• ਯੂਰਪ: ਬਰਲਿਨ (ਜਰਮਨੀ), ਪੈਰਿਸ (ਫਰਾਂਸ) ਅਤੇ ਲੰਡਨ (ਯੂ.ਕੇ.) ਵਿੱਚ ਵੱਡੇ ਪੱਧਰ 'ਤੇ ਰੈਲੀਆਂ ਕੱਢੀਆਂ ਗਈਆਂ।
• ਅਮਰੀਕਾ ਤੇ ਕੈਨੇਡਾ: ਵਾਸ਼ਿੰਗਟਨ, ਨਿਊਯਾਰਕ, ਲਾਸ ਏਂਜਲਸ, ਟੋਰੰਟੋ ਅਤੇ ਵੈਨਕੂਵਰ ਵਿੱਚ ਹਜ਼ਾਰਾਂ ਲੋਕਾਂ ਨੇ ਈਰਾਨੀ ਅਧਿਕਾਰੀਆਂ ਦੁਆਰਾ ਕੀਤੇ ਜਾ ਰਹੇ ਦਮਨ ਦੀ ਨਿੰਦਾ ਕੀਤੀ।
• ਆਸਟ੍ਰੇਲੀਆ: ਸਿਡਨੀ ਅਤੇ ਮੈਲਬੌਰਨ ਵਿੱਚ ਵੀ ਲੋਕਾਂ ਨੇ 'ਆਜ਼ਾਦੀ' ਅਤੇ 'ਮਨੁੱਖੀ ਅਧਿਕਾਰਾਂ' ਦੇ ਪੱਖ 'ਚ ਪ੍ਰਦਰਸ਼ਨ ਕੀਤੇ।

ਇਤਿਹਾਸਕ ਪਿਛੋਕੜ
ਜ਼ਿਕਰਯੋਗ ਹੈ ਕਿ ਰਜ਼ਾ ਪਹਿਲਵੀ ਈਰਾਨ ਦੇ ਉਸ ਸ਼ਾਹ ਦੇ ਪੁੱਤਰ ਹਨ, ਜਿਨ੍ਹਾਂ ਨੂੰ ਇਸਲਾਮਿਕ ਕ੍ਰਾਂਤੀ ਤੋਂ ਬਾਅਦ ਦੇਸ਼ ਛੱਡ ਕੇ ਅਮਰੀਕਾ 'ਚ ਸ਼ਰਨ ਲੈਣੀ ਪਈ ਸੀ। ਅੱਜ ਵੀ ਈਰਾਨ 'ਚ ਸ਼ਾਹ ਦੇ ਪਰਿਵਾਰ ਨੂੰ ਸਤਿਕਾਰ ਦੀ ਨਜ਼ਰ ਨਾਲ ਦੇਖਿਆ ਜਾਂਦਾ ਹੈ, ਜਿਸ ਕਾਰਨ ਪ੍ਰਿੰਸ ਪਹਿਲਵੀ ਦੀ ਵਾਪਸੀ ਦੇ ਐਲਾਨ ਨੇ ਮੌਜੂਦਾ ਸਰਕਾਰ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Baljit Singh

Content Editor

Related News