ਹਰਜਾਨੇ ਦੀਆਂ ਖਬਰਾਂ ਵਿਚਾਲੇ CrowdStrike ਦੇ ਸ਼ੇਅਰਾਂ ''ਚ 11 ਫੀਸਦੀ ਦੀ ਗਿਰਾਵਟ

Tuesday, Jul 30, 2024 - 11:00 PM (IST)

ਹਰਜਾਨੇ ਦੀਆਂ ਖਬਰਾਂ ਵਿਚਾਲੇ CrowdStrike ਦੇ ਸ਼ੇਅਰਾਂ ''ਚ 11 ਫੀਸਦੀ ਦੀ ਗਿਰਾਵਟ

ਇੰਟਰਨੈਸ਼ਨਲ ਡੈਸਕ : ਡੈਲਟਾ ਏਅਰਲਾਈਨਜ਼ ਵੱਲੋਂ ਹਰਜਾਨੇ ਦੀਆਂ ਖਬਰਾਂ ਵਿਚਾਲੇ ਮੰਗਲਵਾਰ  ਨੂੰ ਕ੍ਰਾਊਡਸਟ੍ਰਾਈਕ ਦੇ ਸ਼ੇਅਰ ਵਿਚ ਭਾਰੀ ਗਿਰਾਵਟ ਦੇਖਣ ਨੂੰ ਮਿਲੀ। ਮਿਲੀ ਜਾਣਕਾਰੀ ਮੁਤਾਬਕ ਇਹ ਗਿਰਾਵਟ 11 ਫੀਸਦੀ ਦਰਜ ਕੀਤੀ ਗਈ ਹੈ, ਜੋ ਸਾਲ ਦਾ ਸਭ ਤੋਂ ਹੇਠਲਾ ਪੱਧਰ ਹੈ। ਇਸ ਦੇ ਨਾਲ ਹੀ ਸੁਰੱਖਿਆ ਸਾਫਟਵੇਅਰ ਵਿਕਰੇਤਾ ਤੋਂ ਹਰਜਾਨੇ ਦੀ ਮੰਗ ਕਰਨ ਲਈ  ਡੇਵਿਡ ਬੋਇਸ ਨੂੰ ਪ੍ਰਮੁੱਖ ਅਟਾਰਨੀ ਨਿਯੁਕਤ ਕੀਤਾ ਗਿਆ ਹੈ।

ਦੁਪਹਿਰ ਬਾਅਦ ਸ਼ੁਰੂਆਤੀ ਦੌਰ ਵਿਚ ਹੀ ਕੰਪਨੀ ਦਾ ਸ਼ੇਅਰ $28.98 ਡਿੱਗ ਕੇ $228.83 'ਤੇ ਆ ਗਿਆ। ਕੰਪਨੀ ਨੇ ਹੁਣ 19 ਜੁਲਾਈ ਤੋਂ ਆਪਣੇ ਮੁੱਲ ਦਾ ਇੱਕ ਤਿਹਾਈ ਹਿੱਸਾ ਗੁਆ ਦਿੱਤਾ ਹੈ। ਦੱਸ ਦਈਏ ਕਿ CrowdStrike ਦੇ ਇੱਕ ਸਾਫਟਵੇਅਰ ਅਪਡੇਟ ਕਾਰਨ ਮਾਈਕ੍ਰੋਸਾਫਟ ਸਿਸਟਮ ਦੀ ਇਤਿਹਾਸਕ ਆਊਟੇਜ ਕਾਰਨ ਏਅਰਲਾਈਨਾਂ ਸਮੇਤ ਕਈ ਉਦਯੋਗਾਂ ਨੂੰ ਆਫਲਾਈਨ ਮੋਡ 'ਤੇ ਆ ਗਈਆਂ ਸਨ। 

ਸੋਮਵਾਰ ਦੇਰ ਰਾਤ ਡੈਲਟਾ ਨੇ ਬੋਇਸ, ਬੋਇਸ ਸ਼ਿਲਰ ਫਲੈਕਸਨਰ ਦੇ ਚੇਅਰਮੈਨ ਨੂੰ ਕ੍ਰਾਊਡਸਟ੍ਰਾਈਕ ਅਤੇ ਮਾਈਕ੍ਰੋਸਾਫਟ ਤੋਂ ਮੁਆਵਜ਼ਾ ਲੈਣ ਲਈ ਨਿਯੁਕਤ ਕੀਤਾ ਹੈ। ਇਸ ਦੌਰਾਨ ਅਜੇ ਕੋਈ ਮੁਕੱਦਮਾ ਦਾਇਰ ਨਹੀਂ ਕੀਤਾ ਗਿਆ ਹੈ। ਡੈਲਟਾ ਨੇ ਵੀ ਇਸ ਕੋਈ ਟਿੱਪਣੀ ਨਹੀਂ ਕੀਤੀ ਹੈ।

ਦੱਸ ਦਈਏ ਕਿ ਇਸ ਵੇਲੇ ਡੈਲਟਾ ਲਗਭਗ 7,000 ਉਡਾਣਾਂ ਰੱਦ ਹੋਣ ਤੋਂ ਬਾਅਦ 176,000 ਤੋਂ ਵੱਧ ਰਿਫੰਡ ਜਾਂ ਅਦਾਇਗੀ ਬੇਨਤੀਆਂ ਨੂੰ ਸੰਭਾਲ ਰਿਹਾ ਹੈ। ਆਊਟੇਜ ਹੋਣ ਕਾਰਨ ਏਅਰਲਾਈਨ ਨੂੰ ਅੰਦਾਜ਼ਨ $350 ਮਿਲੀਅਨ ਤੋਂ $500 ਮਿਲੀਅਨ ਦਾ ਖਰਚਾ ਪਿਆ ਸੀ। ਟਰਾਂਸਪੋਰਟ ਵਿਭਾਗ ਨੇ ਪਿਛਲੇ ਹਫਤੇ ਕਿਹਾ ਸੀ ਕਿ ਉਹ ਵਿਆਪਕ ਫਲਾਈਟ ਵਿਘਨ ਅਤੇ ਸੇਵਾ ਅਸਫਲਤਾਵਾਂ ਦੇ ਕਾਰਨ ਡੈਲਟਾ ਦੀ ਜਾਂਚ ਕਰ ਰਿਹਾ ਹੈ।


author

Baljit Singh

Content Editor

Related News