ਪਾਕਿਸਤਾਨ ’ਚ ਸਬਸਿਡੀ ਵਾਲੇ ਆਟੇ ਦੇ ਟਰੱਕ ’ਤੇ ਭੀੜ ਦਾ ਹਮਲਾ, ਪੁਲਸ ਨੇ ਕੀਤਾ ਲਾਠੀਚਾਰਜ

Monday, Jan 16, 2023 - 02:40 AM (IST)

ਇਸਲਾਮਾਬਾਦ (ਏ. ਐੱਨ. ਆਈ.)-ਪਾਕਿਸਤਾਨ ’ਚ ਸਬਸਿਡੀ ਵਾਲੇ ਆਟੇ ਦੇ ਬੈਗਜ਼ ਨਾਲ ਲੱਦੇ ਟਰੱਕ ’ਤੇ ਭੀੜ ਨੇ ਹਮਲਾ ਬੋਲ ਦਿੱਤਾ ਅਤੇ ਉਸ ਦੇ ਡਰਾਈਵਰ ਅਤੇ ਪੁਲਸ ਮੁਲਾਜ਼ਮਾਂ ’ਤੇ ਪਥਰਾਅ ਕੀਤਾ ਗਿਆ। ਪਥਰਾਅ ਤੋਂ ਬਾਅਦ ਪੁਲਸ ਨੇ ਲਾਠੀਚਾਰਜ ਸ਼ੁਰੂ ਕਰ ਦਿੱਤਾ। ਇਸ ਦੌਰਾਨ ਟਰੱਕ ਡਰਾਈਵਰ ਟਰੱਕ ਨੂੰ ਓਘੀ ਸਹਾਇਕ ਕਮਿਸ਼ਨਰ ਦਫ਼ਤਰ ਲਿਜਾਣ ’ਚ ਕਾਮਯਾਬ ਰਿਹਾ। ਇਸ ਤੋਂ ਬਾਅਦ ਡਿਪਟੀ ਕਮਿਸ਼ਨਰ ਨੇ ਸਬਸਿਡੀ ਵਾਲੇ ਆਟੇ ਦੇ ਵੰਡ ਪ੍ਰੋਗਰਾਮ ’ਚ ਬਦਲਾਅ ਕੀਤਾ ਅਤੇ ਸ਼ੇਰਗੜ੍ਹ ਅਤੇ ਉਸ ਦੇ ਆਸ-ਪਾਸ ਦੇ ਇਲਾਕਿਆਂ ’ਚ ਖੇਪ ਭੇਜ ਦਿੱਤੀ।

ਇਹ ਖ਼ਬਰ ਵੀ ਪੜ੍ਹੋ : ਸਰਦੀਆਂ ਦੀਆਂ ਛੁੱਟੀਆਂ ਦੌਰਾਨ ਆਨਲਾਈਨ ਪੜ੍ਹਾਈ ਨੂੰ ਲੈ ਕੇ ਸਿੱਖਿਆ ਮੰਤਰੀ ਬੈਂਸ ਦਾ ਅਹਿਮ ਬਿਆਨ

ਸਥਾਨਕ ਲੋਕਾਂ ਨੇ ਸਰਕਾਰ ਤੋਂ ਓਘੀ ਦੇ ਲੋਕਾਂ ਲਈ ਹਫ਼ਤਾਵਾਰੀ ਆਟੇ ਦਾ ਕੋਟਾ ਵਧਾਉਣ ਦੀ ਮੰਗ ਕੀਤੀ। ਜ਼ਿਕਰਯੋਗ ਹੈ ਕਿ ਪਾਕਿਸਤਾਨ ’ਚ ਡੂੰਘੇ ਅਨਾਜ ਸੰਕਟ ਦੇ ਵਿਚਕਾਰ ਲੋਕਾਂ ਨੂੰ ਆਪਣੀ ਬਾਈਕ ’ਤੇ ਕਣਕ ਦੇ ਟਰੱਕ ਦਾ ਪਿੱਛਾ ਕਰਦੇ ਦੇਖਿਆ ਗਿਆ, ਜੋ ਕਣਕ ਦੀ ਇਕ ਬੋਰੀ ਲੈਣ ਲਈ ਆਪਣੀ ਜਾਨ ਖ਼ਤਰੇ ’ਚ ਪਾ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ : ਨੌਜਵਾਨ ਨੇ ਹੈਵਾਨੀਅਤ ਦੀਆਂ ਹੱਦਾਂ ਕੀਤੀਆਂ ਪਾਰ, 4 ਸਾਲਾ ਮਾਸੂਮ ਨਾਲ ਕੀਤਾ ਜਬਰ-ਜ਼ਿਨਾਹ

ਰਾਸ਼ਟਰੀ ਸਮਾਨਤਾ ਪਾਰਟੀ ਜੇ. ਕੇ. ਜੀ. ਬੀ. ਐੱਲ. ਦੇ ਪ੍ਰਧਾਨ ਪ੍ਰੋ. ਸੱਜਾਦ ਰਾਜਾ ਨੇ ਇਕ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ, ਇਹ ਕੋਈ ਮੋਟਰਸਾਈਕਲ ਰੈਲੀ ਨਹੀਂ ਹੈ ਪਰ ਪਾਕਿਸਤਾਨ ’ਚ ਲੋਕ ਆਟੇ ਨਾਲ ਲੱਦੇ ਇਕ ਟਰੱਕ ਦਾ ਪਿੱਛਾ ਕਰ ਰਹੇ ਹਨ, ਇਸ ਉਮੀਦ ’ਚ ਕਿ ਉਹ ਆਟੇ ਦੀ ਇਕ ਬੋਰੀ ਖਰੀਦਣਗੇ। ਕੀ ਪਾਕਿਸਤਾਨ ’ਚ ਸਾਡਾ ਕੋਈ ਭਵਿੱਖ ਹੈ? ਪਾਕਿਸਤਾਨ ’ਚ ਜੋ ਕੁਝ ਹੋ ਰਿਹਾ ਹੈ, ਇਹ ਵੀਡੀਓ ਉਸ ਦੀ ਇਕ ਝਲਕ ਹੈ।
 


Manoj

Content Editor

Related News