ਸਰਹੱਦ ਪਾਰ : ਧੀ ਦਾ ਕਤਲ ਕਰਨ ਤੋਂ ਬਾਅਦ ਸਪੇਨ ਭੱਜਿਆ ਜੋੜਾ ਗ੍ਰਿਫ਼ਤਾਰ

Monday, Oct 24, 2022 - 02:09 AM (IST)

ਸਰਹੱਦ ਪਾਰ : ਧੀ ਦਾ ਕਤਲ ਕਰਨ ਤੋਂ ਬਾਅਦ ਸਪੇਨ ਭੱਜਿਆ ਜੋੜਾ ਗ੍ਰਿਫ਼ਤਾਰ

ਗੁਰਦਾਸਪੁਰ/ਪਾਕਿਸਤਾਨ (ਵਿਨੋਦ) : ਸਾਲ 2020 ’ਚ ਆਪਣੀ ਮਰਜ਼ੀ ਨਾਲ ਵਿਆਹ ਕਰਵਾਉਣ ਵਾਲੀ ਆਪਣੀ ਧੀ ਦਾ ਕਤਲ ਕਰ ਕੇ ਪਾਕਿਸਤਾਨ ਤੋਂ ਸਪੇਨ ਗਏ ਜੋੜੇ ਨੂੰ ਸਪੇਨ ਦੀ ਪੁਲਸ ਨੇ ਇਕ ਸੂਚਨਾ ਦੇ ਆਧਾਰ ’ਤੇ ਗ੍ਰਿਫ਼ਤਾਰ ਕਰ ਲਿਆ ਹੈ। ਸਰਹੱਦ ਪਾਰਲੇ ਸੂਤਰਾਂ ਅਨੁਸਾਰ ਮੁਲਜ਼ਮ ਅੱਲ੍ਹਾ ਰਾਖਾ ਅਤੇ ਉਸ ਦੀ ਪਤਨੀ ਸ਼ਬੀਨਾ ਵਾਸੀ ਲਾਹੌਰ ਦੀ ਧੀ ਰੁਖ਼ਸਾਨਾ ਨੇ ਸਾਲ 2020 ’ਚ ਘਰੋਂ ਭੱਜ ਕੇ ਮਾਪਿਆਂ ਦੀ ਮਰਜ਼ੀ ਦੇ ਖ਼ਿਲਾਫ਼ ਇਕ ਨੌਜਵਾਨ ਨਾਲ ਵਿਆਹ ਕਰ ਲਿਆ ਸੀ। ਇਸ ਤੋਂ ਗੁੱਸੇ ’ਚ ਆ ਕੇ ਪਤੀ-ਪਤਨੀ ਨੇ ਧੋਖੇ ਨਾਲ ਆਪਣੀ ਲੜਕੀ ਨੂੰ ਆਪਣੇ ਘਰ ਬੁਲਾ ਕੇ ਉਸ ਦਾ ਕਤਲ ਕਰ ਦਿੱਤਾ ਅਤੇ ਲਾਸ਼ ਘਰ ’ਚ ਹੀ ਦੱਬ ਦਿੱਤੀ ਅਤੇ ਪੁਲਸ ਕੋਲ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ।

ਇਹ ਖ਼ਬਰ ਵੀ ਪੜ੍ਹੋ : ਪਾਕਿਸਤਾਨ ’ਤੇ ਭਾਰਤ ਦੀ ਜਿੱਤ ’ਤੇ ਬੋਲੇ CM ਮਾਨ, ਕਿਹਾ-ਭਾਰਤ ਵਾਸੀਆਂ ਨੂੰ ਦਿੱਤਾ ਦੀਵਾਲੀ ਦਾ ਵੱਡਾ ਤੋਹਫ਼ਾ

ਦੋਸ਼ੀ ਜੋੜਾ ਫਿਰ ਪਾਕਿਸਤਾਨ ਤੋਂ ਸਪੇਨ ਚਲਾ ਗਿਆ, ਜਦਕਿ ਪੁਲਸ ਨੇ ਮ੍ਰਿਤਕਾ ਦੇ ਪਤੀ ਦੀ ਸ਼ਿਕਾਇਤ ’ਤੇ ਘਰ ’ਚੋਂ ਹੀ ਰੁਖ਼ਸਾਨਾ ਦੀ ਲਾਸ਼ ਮਿਲਣ ’ਤੇ ਅੱਲ੍ਹਾ ਰੱਖਾ ਅਤੇ ਸ਼ਬੀਨਾ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਅੱਲ੍ਹਾ ਰਾਖਾ ਸਪੇਨ ਦੇ ਲੋਗਾਰੋਨੋ ਸ਼ਹਿਰ ’ਚ ਇੰਟਰਨੈੱਟ ਸੇਵਾਵਾਂ ਪ੍ਰਦਾਨ ਕਰਨ ਵਾਲਾ ਇਕ ਸ਼ੋਅਰੂਮ ਚਲਾ ਰਿਹਾ ਸੀ ਅਤੇ ਆਪਣੀ ਪਤਨੀ ਨਾਲ ਉਸੇ ਘਰ ’ਚ ਰਹਿੰਦਾ ਸੀ। ਪਾਕਿਸਤਾਨ ਪੁਲਸ ਦੀ ਸੂਚਨਾ ਦੇ ਆਧਾਰ ’ਤੇ ਦੋਸ਼ੀ ਜੋੜੇ ਨੂੰ ਸਪੇਨ ਦੀ ਪੁਲਸ ਨੇ ਸ਼ੁੱਕਰਵਾਰ ਸ਼ਾਮ ਨੂੰ ਗ੍ਰਿਫਤਾਰ ਕਰ ਲਿਆ ਅਤੇ ਅੱਜ ਅਦਾਲਤ ’ਚ ਪੇਸ਼ ਕੀਤਾ। ਅਦਾਲਤ ਨੇ ਹੁਕਮ ਦਿੱਤਾ ਕਿ ਜਦੋਂ ਤੱਕ ਪਾਕਿਸਤਾਨ ਪੁਲਸ ਦੋਸ਼ੀ ਜੋੜੇ ਨੂੰ ਲੈਣ ਨਹੀਂ ਆਉਂਦੀ, ਉਦੋਂ ਤੱਕ ਉਨ੍ਹਾਂ ਨੂੰ ਜੇਲ ’ਚ ਹੀ ਰੱਖਿਆ ਜਾਵੇ।

ਇਹ ਖ਼ਬਰ ਵੀ ਪੜ੍ਹੋ : IND vs PAK: ਵਿਰਾਟ ਕੋਹਲੀ ਨੇ ਸਚਿਨ ਨੂੰ ਪਛਾੜਿਆ, ਜਾਣੋ ਮੈਚ ’ਚ ਬਣੇ ਹੋਰ ਕਿਹੜੇ ਰਿਕਾਰਡ


author

Manoj

Content Editor

Related News