ਕੈਨੇਡਾ : ਡੋਰੀਅਨ ਤੂਫਾਨ ਨੇ ਮਚਾਈ ਤਬਾਹੀ, ਲੱਖਾਂ ਨੂੰ ਰਹਿਣਾ ਪਿਆ ਹਨ੍ਹੇਰੇ ''ਚ

09/08/2019 10:04:15 AM

ਓਟਾਵਾ— ਕੈਨੇਡਾ ਦੇ ਸੂਬੇ ਨੋਵਾ ਸਕੋਟੀਆ 'ਚ ਡੋਰੀਅਨ ਤੂਫਾਨ ਅਤੇ ਜ਼ਮੀਨ ਖਿਸਕਣ ਕਾਰਨ 3,75,0000 ਲੋਕਾਂ ਨੂੰ ਸ਼ਨੀਵਾਰ ਸ਼ਾਮ ਬਿਨਾ ਬਿਜਲੀ ਦੇ ਰਹਿਣਾ ਪਿਆ। ਕੈਨੇਡਾ ਦੇ ਸਰਕਾਰੀ ਮੀਡੀਆ ਮੁਤਾਬਕ ਤੂਫਾਨ ਕਾਰਨ ਕਈ ਘਰ ਅਤੇ ਵਪਾਰਕ ਸੰਸਥਾਵਾਂ ਪ੍ਰਭਾਵਿਤ ਹੋਈਆਂ। ਹੈਲੀਫੈਕਸ 'ਚ ਵੀ ਕਾਫੀ ਨੁਕਸਾਨ ਹੋਇਆ।

PunjabKesari

ਇੱਥੇ ਕਈ ਘਰਾਂ 'ਤੇ ਦਰੱਖਤ ਡਿੱਗ ਗਏ। ਇਕ ਉੱਚੀ ਇਮਾਰਤ ਤੋਂ ਕਰੇਨ ਹੇਠਾਂ ਡਿੱਗ ਗਈ। ਕਈ ਗੱਡੀਆਂ 'ਤੇ ਵੀ ਦਰੱਖਤ ਡਿੱਗ ਗਏ। ਫਾਇਰ ਫਾਈਟਰਜ਼ ਵਲੋਂ 150 ਲੋਕਾਂ ਨੂੰ ਸੁਰੱਖਿਅਤ ਬਚਾਇਆ ਗਿਆ। ਘਰਾਂ-ਗੱਡੀਆਂ ਦਾ ਕਾਫੀ ਨੁਕਸਾਨ ਹੋਇਆ, ਹਾਲਾਂਕਿ ਇਸ ਕਾਰਨ ਕਿਸੇ ਦੇ ਜ਼ਖਮੀ ਹੋਣ ਦੀ ਸੂਚਨਾ ਨਹੀਂ ਹੈ।

PunjabKesari

ਡੋਰੀਅਨ ਤੂਫਾਨ ਕਾਰਨ ਸੂਬੇ ਦਾ ਦੱਖਣੀ ਹਿੱਸਾ ਵਧੇਰੇ ਨੁਕਸਾਨਿਆ ਗਿਆ। ਤੂਫਾਨ ਕਾਰਨ ਸਮੁੰਦਰਾਂ ਦਾ ਪਾਣੀ ਵੀ 65 ਫੁੱਟ ਉੱਪਰ ਤਕ ਉੱਠ ਰਿਹਾ ਸੀ। ਲੋਕਾਂ ਨੂੰ ਇਸ ਸਬੰਧੀ ਜਾਣਕਾਰੀ ਦੇ ਦਿੱਤੀ ਗਈ ਹੈ ਤੇ ਉਨ੍ਹਾਂ ਨੂੰ ਵਧੇਰੇ ਧਿਆਨ ਰੱਖਣ ਦੀ ਸਲਾਹ ਦਿੱਤੀ ਗਈ ਹੈ।

PunjabKesari

ਅਧਿਕਾਰੀਆਂ ਨੇ ਦੱਸਿਆ ਕਿ ਉਂਝ ਵਧੇਰੇ ਲੋਕ ਘਰਾਂ 'ਚ ਹੀ ਰਹੇ ਪਰ ਉਹ ਧਿਆਨ ਰੱਖ ਰਹੇ ਹਨ ਕਿ ਕਿਤੇ ਬੰਦਰਗਾਹਾਂ ਨੇੜੇ ਕੋਈ ਫਸਿਆ ਨਾ ਹੋਵੇ ਕਿਉਂਕਿ ਇੱਥੇ ਕਾਫੀ ਸੈਲਾਨੀ ਆਉਂਦੇ ਰਹਿੰਦੇ ਹਨ।


Related News