ਹਾਦਸੇ ਦਾ ਸ਼ਿਕਾਰ ਹੋਈਆਂ ਮਾਂ-ਧੀ, ਇਕੱਠੀਆਂ ਦੀ ਟੁੱਟੀ ਸਾਹਾਂ ਦੀ ਡੋਰ, ਦੇਖ ਵਾਲਿਆਂ ਦੇ ਵਲੂੰਧਰ ਗਏ ਦਿਲ

08/10/2017 12:28:27 PM

ਵਿਕਟੋਰੀਆ— ਆਸਟ੍ਰੇਲੀਆ ਦੇ ਸੂਬੇ ਵਿਕਟੋਰੀਆ ਵਿਚ ਬੁੱਧਵਾਰ ਦੀ ਰਾਤ ਨੂੰ ਇਕ ਭਿਆਨਕ ਸੜਕ ਹਾਦਸਾ ਵਾਪਰ ਗਿਆ, ਜਿਸ ਕਾਰਨ ਮਾਂ ਅਤੇ ਧੀ ਦੀ ਮੌਤ ਹੋ ਗਈ। ਹਾਦਸਾ ਇੰਨਾ ਜ਼ਬਰਦਸਤ ਸੀ ਕਿ ਕਾਰ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ। ਇਹ ਹਾਦਸਾ ਵਿਕਟੋਰੀਆ ਦੇ ਸ਼ਹਿਰ ਕਰੈਨਬੋਰਨ ਈਸਟ 'ਚ ਬੁੱਧਵਾਰ ਦੀ ਰਾਤ ਨੂੰ ਵਾਪਰਿਆ। ਪੁਲਸ ਨੇ ਕਿਹਾ ਕਿ ਦੋ ਕਾਰਾਂ ਵਿਚਾਲੇ ਭਿਆਨਕ ਟੱਕਰ ਹੋਈ, ਜਿਸ ਕਾਰਨ ਇਕ ਕਾਰ 'ਚ ਸਵਾਰ ਮਾਂ ਤੇ ਧੀ ਦੀ ਮੌਤ ਹੋ ਗਈ ਅਤੇ ਦੂਜੀ ਕਾਰ ਦਾ 26 ਸਾਲਾ ਡਰਾਈਵਰ ਡੇਵੋਨ ਮੀਡੀਜ਼ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਿਆ, ਉਸ ਦੇ ਸਿਰ 'ਤੇ ਗੰਭੀਰ ਸੱਟਾਂ ਲੱਗੀਆਂ ਹਨ। ਡਰਾਈਵਰ ਨੂੰ ਗੰਭੀਰ ਜ਼ਖਮੀ ਹਾਲਤ ਵਿਚ ਏਅਰ ਐਂਬੂਲੈਂਸ ਜ਼ਰੀਏ ਹਸਪਤਾਲ ਪਹੁੰਚਾਇਆ ਗਿਆ। 
ਵਿਕਟੋਰੀਆ ਦੇ ਲਾਈਟਹਾਊਸ ਕ੍ਰਿਸ਼ਚਨ ਕਾਲਜ ਦੇ ਅਧਿਆਪਕ ਨੇ ਦੱਸਿਆ ਕਿ 8 ਸਾਲਾ ਵਿਦਿਆਰਥਣ ਸ਼ਿਨਯੂ ਯੁਆਨ ਅਤੇ ਉਸ ਦੀ ਮਾਂ ਮਾ ਲੀ ਦਾਈ ਦੀ ਹਾਦਸੇ 'ਚ ਮੌਤ ਹੋ ਗਈ। ਉਨ੍ਹਾਂ ਦੀ ਕਾਰ ਨੂੰ ਇਕ ਤੇਜ਼ ਰਫਤਾਰ ਕਾਰ ਨੇ ਟੱਕਰ ਮਾਰ ਦਿੱਤੀ। ਇਹ ਹਾਦਸਾ ਕੱਲ ਰਾਤ ਹੋਇਆ, ਦੋਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਹਾਦਸੇ ਦੀ ਜਾਂਚ ਕਰ ਰਹੇ ਪੁਲਸ ਅਧਿਕਾਰੀਆਂ ਨੇ ਕਿਹਾ ਕਿ ਟੱਕਰ ਮਾਰਨ ਵਾਲਾ ਕਾਰ ਡਰਾਈਵਰ ਬਹੁਤ ਤੇਜ਼ ਰਫਤਾਰ 'ਚ ਡਰਾਈਵਿੰਗ ਕਰ ਰਿਹਾ ਸੀ। ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਓਧਰ ਲਾਈਟਹਾਊਸ ਕ੍ਰਿਸ਼ਚਨ ਕਾਲਜ ਦੇ ਪ੍ਰਿਸੀਪਲ ਜੋਸਬ ਮੈਥਿਊ ਨੇ ਕਿਹਾ ਕਿ ਯੁਆਨ ਸਾਡੇ ਸਕੂਲ ਵਿਚ ਪਿਛਲੇ ਇਕ ਸਾਲ ਤੋਂ ਪੜ੍ਹ ਰਹੀ ਸੀ। ਉਹ ਬਹੁਤ ਹੀ ਚੰਗੀ ਕੁੜੀ ਸੀ। ਅਸੀਂ ਉਸ ਨੂੰ ਹਮੇਸ਼ਾ ਯਾਦ ਕਰਾਂਗੇ। ਸਕੂਲ ਦੇ ਬਾਕੀ ਅਧਿਆਪਕਾ ਨੇ ਇਸ ਹਾਦਸੇ ਪ੍ਰਤੀ ਹਮਦਰਦੀ ਜ਼ਾਹਰ ਕੀਤੀ ਹੈ। ਕਾਲਜ ਪੀੜਤਾਂ ਦੇ ਪਰਿਵਾਰ ਦਾ ਸਹਿਯੋਗ ਕਰ ਰਿਹਾ ਹੈ। ਪ੍ਰਿਸੀਪਲ ਮੈਥਿਊ ਨੇ ਕਿਹਾ ਕਿ ਅਸੀਂ ਸਾਰੇ ਪਰਿਵਾਰ ਇਕ ਛੋਟਾ ਜਿਹਾ ਭਾਈਚਾਰਾ ਹਾਂ ਅਤੇ ਅਸੀਂ ਸਾਰੇ ਈਸਾਈ ਹਾਂ। ਅਸੀਂ ਸਾਰੇ ਮ੍ਰਿਤਕ ਯੁਆਨ ਅਤੇ ਉਸ ਦੀ ਮਾਂ ਲਈ ਪ੍ਰਾਰਥਨਾ ਕਰਦੇ ਹਾਂ ਅਤੇ ਉਨ੍ਹਾਂ ਪ੍ਰਤੀ ਹਮਦਰਦੀ ਜ਼ਾਹਰ ਕਰਦੇ ਹਾਂ।


Related News