CPC ਨੇ ਰਾਸ਼ਟਰਪਤੀ ਜਿਨਪਿੰਗ ਦੇ ‘ਕੇਂਦਰੀ ਨੇਤਾ’ ਦੇ ਦਰਜੇ ਦਾ ਕੀਤਾ ਬਚਾਅ

Friday, Nov 12, 2021 - 03:37 PM (IST)

ਬੀਜਿੰਗ (ਭਾਸ਼ਾ)-ਚੀਨ ਦੀ ਕਮਿਊਨਿਸਟ ਪਾਰਟੀ (ਸੀ.ਪੀ.ਸੀ.) ਨੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ‘ਕੇਂਦਰੀ’ ਨੇਤਾ ਦੇ ਦਰਜੇ ਦਾ ਜ਼ੋਰਦਾਰ ਬਚਾਅ ਕਰਦਿਆਂ ਸ਼ੁੱਕਰਵਾਰ ਕਿਹਾ ਕਿ ਉਹ ਦੇਸ਼ ਲਈ ‘ਰੀੜ੍ਹ ਦੀ ਹੱਡੀ’ ਹਨ। ਪਾਰਟੀ ਨੇ ਇਹ ਵੀ ਕਿਹਾ ਕਿ ਅਮਰੀਕਾ ਅਤੇ ਪੱਛਮੀ ਦੇਸ਼ਾਂ ਦਾ ਕੋਈ ‘ਵਿਸ਼ੇਸ ਏਕਾਧਿਕਾਰ’ ਨਹੀਂ ਹੈ। ਚੀਨ ਦੀ ਕਮਿਊਨਿਸਟ ਪਾਰਟੀ ਦੀ ਵੀਰਵਾਰ ਨੂੰ ਸਮਾਪਤ ਹੋਈ ਚਾਰ ਰੋਜ਼ਾ ਸੰਪੂਰਨ ਬੈਠਕ ਨੇ ਇਕ ਇਤਿਹਾਸਕ ਮਤਾ ਪਾਸ ਕੀਤਾ, ਜਿਸ ਨੇ ਦੇਸ਼ ਦੇ ਸਿਆਸੀ ਇਤਿਹਾਸ ’ਚ ਜਿਨਪਿੰਗ ਦੇ ‘ਕੇਂਦਰੀ’ ਨੇਤਾ ਵਜੋਂ ਦਰਜੇ ਦੀ ਪੁਸ਼ਟੀ ਕੀਤੀ। ਇਸ ਦੇ ਨਾਲ ਹੀ ਅਗਲੇ ਸਾਲ ਰਾਸ਼ਟਰਪਤੀ ਜਿਨਪਿੰਗ ਦੇ ਰਿਕਾਰਡ ਤੀਜੇ ਕਾਰਜਕਾਲ ਲਈ ਵੀ ਰਸਤਾ ਸਾਫ਼ ਹੋ ਗਿਆ ਹੈ। ਸੀ. ਪੀ. ਸੀ. ਦੇ ਨੀਤੀ ਖੋਜ ਦੇ ਨਿਰਦੇਸ਼ਕ, ਜਿਆਨ ਜਿਨਕੁਆਨ ਨੇ ਇਥੇ ਇਕ ਪ੍ਰੈੱਸ ਕਾਨਫਰੰਸ ਨੂੰ ਦੱਸਿਆ ਕਿ ਜਿਨਪਿੰਗ ‘ਪਾਰਟੀ ਦੇ ਕੇਂਦਰੀ, ਲੋਕ ਨੇਤਾ ਅਤੇ ਫੌਜੀ ਕਮਾਂਡਰ ਦੇ ਤੌਰ ’ਤੇ ਉੱਚ ਯੋਗਤਾ ਪ੍ਰਾਪਤ ਹਨ।

ਉਨ੍ਹਾਂ ਦੀ ਅਗਵਾਈ ਸਮੇਂ ਦੀ ਮੰਗ, ਇਤਿਹਾਸ ਦੀ ਚੋਣ ਅਤੇ ਲੋਕਾਂ ਦੀ ਇੱਛਾ ਹੈ। ਉਨ੍ਹਾਂ ਦੀ ਅਗਵਾਈ ’ਚ ਪਾਰਟੀ ਨੂੰ ਸਮਰਥਨ ਮਿਲੇਗਾ। ਉਹ ਦੇਸ਼ ਦੀ ਰੀੜ੍ਹ ਦੀ ਹੱਡੀ ਹਨ।’ ਜਿਆਨ ਨੇ ਕਿਹਾ, ‘‘ਪੱਛਮੀ ਦੇਸ਼ਾਂ ਦਾ ਲੋਕਤੰਤਰ ’ਤੇ ਕੋਈ ਵਿਸ਼ੇਸ਼ ਏਕਾਧਿਕਾਰ ਨਹੀਂ ਹੈ। ਸਿਰਫ਼ ਪੱਛਮੀ ਦੇਸ਼ ਹੀ ਇਸ ਨੂੰ ਪਰਿਭਾਸ਼ਤ ਜਾਂ ਨਿਰਧਾਰਿਤ ਨਹੀਂ ਕਰ ਸਕਦੇ। ਪੱਛਮ ਦਾ ਚੁਣਾਵੀ ਲੋਕਤੰਤਰ ਅਸਲ ’ਚ ਪੂੰਜੀ ਦੁਆਰਾ ਚਲਾਇਆ ਜਾਂਦਾ ਹੈ ਅਤੇ ਅਸਲ ’ਚ ਲੋਕਤੰਤਰ ਨਹੀਂ ਸਗੋਂ ਅਮੀਰਾਂ ਦੀ ਖੇਡ ਹੈ। ਦੁਨੀਆ ਦੇ ਲੋਕਤੰਤਰੀ ਮਾਡਲ ਇਕੋ ਜਿਹੇ ਨਹੀਂ ਹੋ ਸਕਦੇ। ਇਥੋਂ ਤੱਕ ਕਿ ਲੋਕਤੰਤਰ ਦੇ ਪੱਛਮੀ ਰੂਪ ਵੀ ਪੂਰੀ ਤਰ੍ਹਾਂ ਇਕੋ ਜਿਹੇ ਨਹੀਂ ਹ


Manoj

Content Editor

Related News