AK-47 ਦੇ ਬਦਲੇ ਡਾਕੂਆਂ ਨੂੰ ਗਾਂ, ਇਸ ਦੇਸ਼ ਦੀ ਅਨੋਖੀ ਯੋਜਨਾ
Sunday, Jul 19, 2020 - 02:15 AM (IST)
ਅਬੂਜਾ - ਅਫਰੀਕੀ ਦੇਸ ਨਾਈਜ਼ੀਰੀਆ ਦੇ ਜੰਫਾਰਾ ਸੂਬੇ ਦੀ ਸਰਕਾਰ ਨੇ ਸਥਾਈ ਡਾਕੂਆਂ ਨੂੰ ਆਤਮ-ਸਮਰਪਣ ਕਰਨ ਲਈ ਇਕ ਪਲਾਨ ਨੂੰ ਪੇਸ਼ ਕੀਤਾ ਹੈ। ਇਸ ਦੇ ਤਹਿਤ ਜੋ ਵੀ ਡਾਕੂ ਏ. ਕੇ.047 ਰਾਈਫਲ ਨਾਲ ਆਤਮ-ਸਮਰਪਣ ਕਰੇਗਾ ਉਸ ਨੂੰ ਜ਼ਿੰਦਗੀ ਚਲਾਉਣ ਲਈ 2 ਗਾਂਵਾਂ ਦਿੱਤੀਆਂ ਜਾਣਗੀਆਂ। ਸਥਾਨਕ ਸਰਕਾਰ ਦਾ ਆਖਣਾ ਹੈ ਕਿ ਇਸ ਯੋਜਨਾ ਨਾਲ ਡਾਕੂ ਲੁੱਟ-ਖੋਹ ਛੱਡ ਕੇ ਇਕ ਜ਼ਿੰਮੇਦਾਰ ਨਾਗਰਿਕ ਦੇ ਰੂਪ ਵਿਚ ਆਮ ਜ਼ਿੰਦਗੀ ਜਿਉਣ ਲਈ ਉਤਸ਼ਾਹਿਤ ਕਰਾਂਗੇ।
ਗਾਂਵਾਂ ਨੂੰ ਜ਼ਿਆਦਾ ਮਹੱਤਵ ਦਿੰਦੇ ਹਨ ਡਾਕੂਆਂ ਦਾ ਭਾਈਚਾਰਾ
ਬੀ. ਬੀ. ਸੀ. ਦੀ ਰਿਪੋਰਟ ਮੁਤਾਬਕ, ਨਾਈਜ਼ੀਰੀਆ ਦਾ ਇਹ ਸੂਬਾ ਮੋਟਰਸਾਇਕਲ ਸਵਾਰ ਇਨਾਂ ਡਾਕੂਆਂ ਤੋਂ ਬੇਹੱਦ ਪ੍ਰਭਾਵਿਤ ਹੈ। ਜੋ ਆਏ ਦਿਨ ਲੁੱਟ-ਖੋਹ ਮਚਾਉਣ ਦੌਰਾਨ ਵਿਰੋਧ ਕਰਨ 'ਤੇ ਸਥਾਈ ਨਾਗਰਿਕਾਂ ਦੀ ਹੱਤਿਆ ਤੱਕ ਕਰ ਦਿੰਦੇ ਹਨ। ਰਿਪੋਰਟਸ ਮੁਤਾਬਕ ਇਨਾਂ ਡਾਕੂਆਂ ਦੇ ਗਿਰੋਹ ਵਿਚ ਜ਼ਿਆਦਾਤਰ ਫੁਲਾਨੀ ਹੇਰਡਰ ਭਾਈਚਾਰੇ ਨਾਲ ਸਬੰਧਿਤ ਹਨ ਜੋ ਗਾਂਵਾਂ ਨੂੰ ਬਹੁਤ ਮਹੱਤਵ ਦਿੰਦੇ ਹਨ। ਹਾਲਾਂਕਿ, ਇਸ ਭਾਈਚਾਰੇ ਦੇ ਲੋਕਾਂ ਨੇ ਡਾਕੂਆਂ ਨਾਲ ਸਬੰਧਿਤ ਹੋਣ ਦਾ ਦੋਸ਼ਾਂ ਨੂੰ ਹਰ ਵਾਰ ਨਕਾਰਿਆ ਹੈ। ਉਨ੍ਹਾਂ ਦਾ ਆਖਣਾ ਹੈ ਕਿ ਉਹ ਵੀ ਇਨ੍ਹਾਂ ਤੋਂ ਉਨਾਂ ਹੀ ਪੀੜਤ ਹਨ ਜਿੰਨੇ ਕਿ ਦੂਜੇ ਭਾਈਚਾਰੇ ਦੇ ਲੋਕ।
ਗਾਂਵਾਂ ਤੋਂ ਮਹਿੰਗੀ ਹੈ ਏ. ਕੇ.-47 ਰਾਈਫਲ
ਇਸ ਖੇਤਰ ਵਿਚ ਇਕ ਗਾਂ ਦੀ ਔਸਤ ਕੀਮਤ ਕਰੀਬ 1 ਲੱਖ ਨਾਯਰਾ (19 ਹਜ਼ਾਰ ਰੁਪਏ) ਹੁੰਦੀ ਹੈ। ਜਦਕਿ ਬਲੇਕ ਮਾਰਕਿਟ ਵਿਚ ਇਕ ਏ. ਕੇ.-47 ਦੀ ਕੀਮਤ ਕਰੀਬ 50 ਲੱਖ ਨਾਯਰਾ (96 ਹਜ਼ਾਰ ਰੁਪਏ) ਹੈ। ਜੰਫਾਰਾ ਦੇ ਗਵਰਨਰ ਬੇਲਯੂ ਮਾਟਾਵੱਲੇ ਨੇ ਕਿਹਾ ਕਿ ਇਨਾਂ ਡਾਕੂਆਂ ਨੇ ਸ਼ੁਰੂਆਤ ਵਿਚ ਬੰਦੂਕਾਂ ਖਰੀਦਣ ਲਈ ਆਪਣੀਆਂ ਗਾਂਵਾਂ ਨੂੰ ਵੇਚ ਦਿੱਤਾ ਸੀ। ਹੁਣ ਜਦ ਉਹ ਅਪਰਾਧ ਦੀ ਦੁਨੀਆ ਨੂੰ ਛੱਡਣਾ ਚਾਹੁੰਦੇ ਹਨ ਤਾਂ ਅਸੀਂ ਉਨ੍ਹਾਂ ਨੂੰ 2 ਗਾਂਵਾਂ ਤੋਹਫੇ ਵਿਚ ਦੇ ਰਹੇ ਹਾਂ। ਇਸ ਨਾਲ ਉਹ ਹਥਿਆਰ ਛੱਡਣ ਲਈ ਉਤਸ਼ਾਹਿਤ ਹੋਣਗੇ।
ਇਨਾਂ ਅਪਰਾਧਾਂ ਨੂੰ ਅੰਜ਼ਾਮ ਦਿੰਦੇ ਹਨ ਡਕੈਤ
ਇਸ ਖੇਤਰ ਵਿਚ ਇਹ ਡਾਕੂ ਸੰਘਣੇ ਜੰਗਲਾਂ ਵਿਚ ਰਹਿੰਦੇ ਹਨ ਜੋ ਆਲੇ-ਦੁਆਲੇ ਦੇ ਭਾਈਚਾਰਿਆਂ ਨੂੰ ਪਰੇਸ਼ਾਨ ਕਰਦੇ ਹਨ। ਇਹ ਦੁਕਾਨਾਂ ਨੂੰ ਲੁੱਟਦੇ ਹਨ, ਪਸ਼ੂਆਂ ਅਤੇ ਅਨਾਜਾਂ ਨੂੰ ਚੋਰੀ ਕਰਦੇ ਹਨ। ਇਸ ਤੋਂ ਇਲਾਵਾ ਇਹ ਲੋਕਾਂ ਨੂੰ ਬੰਧਕ ਬਣਾ ਕੇ ਫਿਰੌਤੀ ਵਸੂਲਣ ਦਾ ਕੰਮ ਵੀ ਕਰਦੇ ਹਨ। ਜੰਫਾਰਾ ਵਿਚ ਹਾਲ ਹੀ ਵਿਚ ਹੋਏ ਇਕ ਹਮਲੇ ਵਿਚ ਡਾਕੂਆਂ ਨੇ 21 ਲੋਕਾਂ ਨੂੰ ਮਾਰ ਦਿੱਤਾ ਸੀ।
ਇਕ ਦਹਾਕੇ ਵਿਚ 8 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਮੌਤ
ਇੰਟਰਨੈਸ਼ਨਲ ਕ੍ਰਾਇਸਸ ਗਰੁੱਪ ਮੁਤਾਬਕ ਪਿਛਲੇ ਇਕ ਦਹਾਕੇ ਵਿਚ ਨਾਈਜ਼ੀਰੀਆ ਦੇ ਕੇਬੀ, ਸੋਕੋਤੋ, ਜੰਫਾਰਾ ਅਤੇ ਗੁਆਂਢੀ ਮੁਲਕ ਨਾਈਜ਼ਰ ਦੇ ਸੂਬਿਆਂ ਵਿਚ 8 ਹਜ਼ਾਰ ਤੋਂ ਜ਼ਿਆਦਾ ਲੋਕ ਮਾਰੇ ਗਏ ਹਨ। ਇਹ ਹਮਲੇ ਸਥਾਨਕ ਫੁਲਾਨੀ ਅਤੇ ਖੇਤੀਬਾੜੀ ਭਾਈਚਾਰਿਆਂ ਵਿਚਾਲੇ ਸੰਸਾਧਨਾਂ 'ਤੇ ਦਹਾਕਿਆਂ ਤੋਂ ਚੱਲ ਰਹੇ ਮੁਕਾਬਲੇ ਦੀ ਨਤੀਜੇ ਹਨ। ਹਾਲਾਂਕਿ, ਸਥਾਨਕ ਸਰਕਾਰ ਨੇ ਫੌਜ ਦੇ ਸਹਿਯੋਗ ਨਾਲ ਡਾਕੂਆਂ ਖਿਲਾਫ ਕਾਰਵਾਈ ਦੀ ਗੱਲ ਵੀ ਕਹੀ ਹੈ।