WHO ਦੀ ਕੋਵਿਡ-19 ਜਾਂਚ ਰਿਪੋਰਟ ਲੀਕ, ਜਾਣੋ ਕਿਵੇਂ ਫੈਲਿਆ ਦੁਨੀਆ ’ਚ ਕੋਰੋਨਾ ਵਾਇਰਸ
Monday, Mar 29, 2021 - 12:51 PM (IST)
ਬੀਜਿੰਗ (ਭਾਸ਼ਾ) : ਕੋਵਿਡ-19 ਦੀ ਉਤਪਤੀ ਦਾ ਪਤਾ ਲਗਾਉਣ ਲਈ ਚੀਨ ਦਾ ਦੌਰਾ ਕਰਨ ਵਾਲੀ ਵਿਸ਼ਵ ਸਿਹਤ ਸੰਗਠਨ (ਡਬਲਯੂ.ਐਚ.ਓ.) ਦੀ ਟੀਮ ਦੀ ਜਾਂਚ ਰਿਪੋਰਟ ਲੀਕ ਹੋ ਗਈ ਹੈ। ਰਿਪੋਰਟ ਮੁਤਾਬਕ ਕੋਰੋਨਾ ਵਾਇਰਸ ਦੇ ਚਮਗਾਦੜ ਤੋਂ ਹੋਰ ਜਾਨਵਰਾਂ ਜ਼ਰੀਏ ਮਨੁੱਖਾਂ ਵਿਚ ਫ਼ੈਲਣ ਦਾ ਜ਼ਿਆਦਾ ਖ਼ਦਸ਼ਾ ਹੈ। ਪ੍ਰਯੋਗਸ਼ਾਲਾ ਤੋਂ ਵਾਇਰਸ ਫੈਲਣ ਦਾ ਖ਼ਦਸ਼ਾ ਬਹੁਤ ਘੱਟ ਹੈ। ਸਮਾਚਾਰ ਏਜੰਸੀ ਏ.ਪੀ. ਨੇ ਡਬਲਯੂ.ਐਚ.ਓ. ਦੀ ਮਸੌਦਾ ਰਿਪੋਰਟ ਦੇ ਹਵਾਲੇ ਤੋਂ ਇਹ ਜਾਣਕਾਰੀ ਦਿੱਤੀ ਹੈ।
ਹਾਲਾਂਕਿ ਜਾਂਚ ਰਿਪੋਰਟ ਵਿਚ ਉਮੀਦ ਮੁਤਾਬਕ ਕਈ ਸਵਾਲਾਂ ਦੇ ਜਵਾਬ ਨਹੀਂ ਮਿਲੇ ਹਨ। ਟੀਮ ਨੇ ਪ੍ਰਯੋਗਸ਼ਾਲਾ ਤੋਂ ਵਾਇਰਸ ਦੇ ਲੀਕ ਹੋਣ ਦੇ ਪਹਿਲੂ ਨੂੰ ਛੱਡ ਕੇ ਹੋਰ ਸਾਰੇ ਪਹਿਲੂਆਂ ’ਤੇ ਅੱਗੇ ਜਾਂਚ ਕਰਨ ਦਾ ਪ੍ਰਸਤਾਵ ਰੱਖਿਆ ਹੈ। ਰਿਪੋਰਟ ਨੂੰ ਜਾਰੀ ਕੀਤੇ ਜਾਣ ਵਿਚ ਲਗਾਤਾਰ ਦੇਰੀ ਹੋ ਰਹੀ ਹੈ, ਜਿਸ ਨਾਲ ਸਵਾਲ ਉਠ ਰਹੇ ਹਨ ਕਿ ਕਿਤੇ ਚੀਨੀ ਪੱਖ ਜਾਂਚ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਤਾਂ ਨਹੀਂ ਕਰ ਰਿਹਾ ਤਾਂ ਕਿ ਚੀਨ ’ਤੇ ਕੋਵਿਡ-19 ਮਹਾਮਾਰੀ ਫੈਲਣ ਦਾ ਦੋਸ਼ ਨਾ ਮੜਿਆ ਜਾਵੇ।
ਇਹ ਵੀ ਪੜ੍ਹੋ: ਅਮਰੀਕਾ ’ਚ ਬਣਾਈ ਗਈ ਸਿੱਖ ਇਤਿਹਾਸ 'ਤੇ ਚਾਨਣਾ ਪਾਉਂਦੀ 'ਸਿੱਖ ਆਰਟ ਗੈਲਰੀ'
ਵਿਸ਼ਵ ਸਿਹਤ ਸੰਗਠਨ ਦੇ ਇਕ ਅਧਿਕਾਰੀ ਨੇ ਪਿਛਲੇ ਹਫ਼ਤੇ ਦੇ ਆਖ਼ੀਰ ਕਿਹਾ ਗਿਆ ਸੀ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਟੀਮ ਦੀ ਰਿਪੋਰਟ ਅਗਲੇ ਕੁੱਝ ਦਿਨਾਂ ਵਿਚ ਜਾਰੀ ਕਰ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ: ਕੁਸ਼ਤੀ ਸਿੱਖਣ ਗਈ 14 ਸਾਲਾ ਖਿਡਾਰਣ ਨਾਲ ਕੋਚ ਨੇ ਕੀਤਾ ਜਬਰ-ਜ਼ਿਨਾਹ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।