ਟੋਰਾਂਟੋ ਦੇ ਹਸਪਤਾਲਾਂ ''ਤੇ ਕੋਰੋਨਾ ਫੈਲਾਉਣ ਦਾ ਦੋਸ਼, ਦਰਜ ਹੋਏ ਨਵੇਂ ਮਾਮਲੇ
Monday, Oct 19, 2020 - 12:42 PM (IST)
ਟੋਰਾਂਟੋ- ਪਿਛਲੇ ਦਿਨੀਂ ਟੋਰਾਂਟੋ ਦੇ ਹਸਪਤਾਲਾਂ ਵਿਚ ਕੋਰੋਨਾ ਮਾਮਲਿਆਂ ਦੀ ਪੁਸ਼ਟੀ ਹੋਈ ਹੈ ਤੇ ਕਿਹਾ ਜਾ ਰਿਹਾ ਹੈ ਕਿ 31 ਮਰੀਜ਼ ਤੇ ਸਟਾਫ਼ ਮੈਂਬਰ ਕੋਰੋਨਾ ਦੀ ਲਪੇਟ ਵਿਚ ਆਏ ਹਨ। ਯੂਨਿਟੀ ਸਿਹਤ ਅਧਿਕਾਰੀ ਰੋਬਿਨ ਕਾਕਸ ਨੇ ਦੱਸਿਆ ਕਿ ਸੈਂਟ ਜੋਸਫ ਸਿਹਤ ਵਿਭਾਗ ਵਿਚ ਇਸ ਸਮੇਂ 16 ਮਰੀਜ਼ ਕੋਰੋਨਾ ਦੇ ਇਲਾਜ ਅਧੀਨ ਹਨ ਤੇ ਸੰਭਾਵਨਾ ਹੈ ਕਿ ਇਨ੍ਹਾਂ ਵਿਚੋਂ 7 ਹਸਪਤਾਲ ਤੋਂ ਹੀ ਕੋਰੋਨਾ ਦੇ ਸ਼ਿਕਾਰ ਹੋਏ।
ਉਨ੍ਹਾਂ ਦੱਸਿਆ ਕਿ ਹੋਰ 13 ਸਟਾਫ ਮੈਂਬਰਾਂ ਦਾ ਕੋਰੋਨਾ ਟੈਸਟ ਪਾਜ਼ੀਟਿਵ ਆਇਆ ਹੈ। ਪੀੜਤ ਹਸਪਤਾਲ ਦੇ 4 ਯੂਨਿਟਾਂ ਨਾਲ ਸਬੰਧਤ ਹਨ। ਇਸ ਦੇ 2 ਐੱਲ, 3 ਐੱਮ, 2ਈ ਤੇ 4ਈ ਯੁਨਿਟ ਵਿਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਹੈ। ਇਹ ਸਾਰੇ ਮਾਮਲੇ 3 ਅਕਤੂਬਰ ਤੋਂ 16 ਅਕਤੂਬਰ ਵਿਚਕਾਰ ਆਏ ਹਨ।
ਯੂਨੀਵਰਸਿਟੀ ਸਿਹਤ ਨੈੱਟਵਰਕ ਦਾ ਕਹਿਣਾ ਹੈ ਕਿ 3 ਮਰੀਜ਼ ਤੇ 6 ਸਟਾਫ ਮੈਂਬਰ ਕੋਰੋਨਾ ਦੇ ਸ਼ਿਕਾਰ ਪਾਏ ਗਏ ਹਨ।