ਕੈਨੇਡਾ 'ਚ ਵਧੇਰੇ ਛੂਤਕਾਰੀ ਦੱਖਣੀ ਅਫ਼ਰੀਕੀ ਕੋਵਿਡ-19 ਸਟ੍ਰੇਨ ਦੀ ਦਸਤਕ
Saturday, Jan 09, 2021 - 09:34 PM (IST)
ਕੈਲਗਰੀ- ਯੂ. ਕੇ. ਕੋਰੋਨਾ ਵਾਇਰਸ ਦੇ ਨਵੇਂ ਸਟ੍ਰੇਨ ਮਗਰੋਂ ਦੱਖਣੀ ਅਫ਼ਰੀਕਾ ਦੇ ਸਭ ਤੋਂ ਖ਼ਤਰਨਾਕ ਸਟ੍ਰੇਨ ਨੇ ਵੀ ਕੈਨੇਡਾ ਦਸਤਕ ਦੇ ਦਿੱਤੀ ਹੈ। ਕੈਨੇਡਾ ਦੇ ਸੂਬੇ ਅਲਬਰਟਾ ਵਿਚ ਦੱਖਣੀ ਅਫ਼ਰੀਕੀ ਸਟ੍ਰੇਨ ਦੇ ਪਹਿਲੇ ਮਾਮਲੇ ਦੀ ਪੁਸ਼ਟੀ ਹੋਈ ਹੈ। ਬ੍ਰਿਟੇਨ ਇਸ ਨੂੰ ਆਪਣੇ ਇੱਥੇ ਪਾਏ ਗਏ ਸਟ੍ਰੇਨ ਨਾਲੋਂ ਵੀ ਖ਼ਤਰਨਾਕ ਕਰਾਰ ਦੇ ਚੁੱਕਾ ਹੈ।
ਸੂਬੇ ਦੀ ਚੀਫ਼ ਮੈਡੀਕਲ ਅਫ਼ਸਰ ਡਾ. ਡੀਨਾ ਹਿਨਸ਼ੌ ਨੇ ਕਿਹਾ ਕਿ ਹਾਲ ਹੀ ਵਿਚ ਯਾਤਰਾ ਕਰਕੇ ਕੇ ਪਰਤੇ ਇਕ ਸ਼ਖਸ ਵਿਚ ਇਸ ਦੀ ਪੁਸ਼ਟੀ ਹੋਈ ਹੈ।
ਉਨ੍ਹਾਂ ਕਿ ਕੈਨੇਡਾ ਵਿਚ ਹੁਣ ਤੱਕ ਇਸ ਤਰ੍ਹਾਂ ਦਾ ਇਹ ਪਹਿਲਾ ਮਾਮਲਾ ਹੋ ਸਕਦਾ ਹੈ। ਹਿਨਸ਼ੌ ਨੇ ਕਿਹਾ ਕਿ ਵਿਅਕਤੀ ਨੇ ਖ਼ੁਦ ਨੂੰ ਹੋਰਾਂ ਨਾਲੋਂ ਇਕਾਂਤਵਾਸ ਕਰ ਲਿਆ ਹੈ। ਕੈਨੇਡਾ ਦੀ ਜਨਤਕ ਸਿਹਤ ਏਜੰਸੀ ਨੇ ਸ਼ੁੱਕਰਵਾਰ ਦੇਰ ਸ਼ਾਮ ਕਿਹਾ ਕਿ ਕੈਨੇਡਾ ਵਿਚ ਕੋਰੋਨਾ ਵਾਇਰਸ ਸਟ੍ਰੇਨ ਦੇ ਨਵੇਂ ਅਤੇ ਖ਼ਤਰਨਾਕ ਰੂਪ ਦਾ ਇਹ ਪਹਿਲਾ ਮਾਮਲਾ ਹੈ।
ਇਹ ਵੀ ਪੜ੍ਹੋ- ਪ੍ਰਧਾਨ ਮੰਤਰੀ 'ਤੇ ਗਲ਼ਤ ਟਿੱਪਣੀ ਕਰਨ 'ਤੇ GoAir ਨੇ ਪਾਇਲਟ ਬਰਖ਼ਾਸਤ ਕੀਤਾ
ਉੱਥੇ ਹੀ, ਮੈਡੀਕਲ ਅਫ਼ਸਰ ਡਾ. ਡੀਨਾ ਹਿਨਸ਼ੌ ਨੇ ਕਿਹਾ ਕਿ ਹੁਣ ਤੱਕ ਇਹ ਨਹੀਂ ਪਤਾ ਕਿ ਜਿਸ ਵਿਅਕਤੀ ਵਿਚ ਇਸ ਦੀ ਪੁਸ਼ਟੀ ਹੋਈ ਹੈ, ਉਸ ਤੋਂ ਇਹ ਹੋਰਾਂ ਵਿਚ ਵੀ ਫ਼ੈਲ ਚੁੱਕਾ ਹੈ ਜਾਂ ਨਹੀਂ। ਉਨ੍ਹਾਂ ਕਿਹਾ ਕਿ ਅਲਬਰਟਾ ਵਿਚ ਇਸ ਮਾਮਲੇ ਦੀ ਮੌਜੂਦਗੀ ਸਿਹਤ ਅਧਿਕਾਰੀਆਂ ਲਈ ਚਿੰਤਾ ਦਾ ਵਿਸ਼ਾ ਹੈ। ਸਿਹਤ ਅਧਿਕਾਰੀ ਨੇ ਕਿਹਾ ਕਿ ਅਸੀਂ ਲੋਕਾਂ ਦੀ ਸਿਹਤ ਸੁਰੱਖਿਆ ਲਈ ਨਵੇਂ ਕੋਰੋਨਾ ਵਾਇਰਸ ਸਟ੍ਰੇਨ ਦੀ ਸਰਗਰਮੀ ਨਾਲ ਨਿਗਰਾਨੀ ਕਰ ਰਹੇ ਹਾਂ। ਪਿਛਲੇ ਸਾਲ ਦੇ ਅਖੀਰ ਵਿਚ ਦੱਖਣੀ ਅਫ਼ਰੀਕਾ ਦੇ ਸਿਹਤ ਵਿਭਾਗ ਨੇ ਕਿਹਾ ਸੀ ਕਿ ਕੋਰੋਨਾ ਵਾਇਰਸ ਦਾ ਨਵਾਂ ਜੈਨੇਟਿਕ ਪਰਿਵਰਤਨ ਦੇਸ਼ ਵਿਚ ਪਾਇਆ ਗਿਆ ਹੈ ਅਤੇ ਇਸ ਵਜ੍ਹਾ ਨਾਲ ਮਾਮਲਿਆਂ ਵਿਚ ਤੇਜ਼ੀ ਨਾਲ ਵਾਧਾ ਹੋਇਆ ਹੈ। ਮਾਹਰਾਂ ਦਾ ਕਹਿਣਾ ਹੈ ਕਿ ਨਵਾਂ ਸਟ੍ਰੇਨ ਲਗਭਗ 70 ਫ਼ੀਸਦੀ ਵਧੇਰੇ ਛੂਤਕਾਰੀ ਹੈ।
ਇਹ ਵੀ ਪੜ੍ਹੋ- ਵੱਡੀ ਖ਼ਬਰ! UK ਤੋਂ ਜਲਦ ਨੀਰਵ ਮੋਦੀ ਨੂੰ ਭਾਰਤ ਲਿਆ ਸਕਦੀ ਹੈ ਸਰਕਾਰ