ਅਗਸਤ ਤੱਕ 5000 ਭਾਰਤੀਆਂ 'ਤੇ ਹੋਵੇਗੀ ਕੋਰੋਨਾ ਵੈਕਸੀਨ ਦੀ ਅਜ਼ਮਾਇਸ਼
Thursday, Jul 23, 2020 - 12:39 PM (IST)
![ਅਗਸਤ ਤੱਕ 5000 ਭਾਰਤੀਆਂ 'ਤੇ ਹੋਵੇਗੀ ਕੋਰੋਨਾ ਵੈਕਸੀਨ ਦੀ ਅਜ਼ਮਾਇਸ਼](https://static.jagbani.com/multimedia/2020_7image_11_52_172930309corona.jpg)
ਲੰਡਨ : ਬ੍ਰਿਟੇਨ ਦੀ ਆਕਸਫੋਰਡ ਯੂਨੀਵਰਸਿਟੀ ਦੇ ਟੀਕੇ ਦੀ ਵਰਤੋਂ ਸਮੇਂ 2 ਖ਼ੁਰਾਕ ਪ੍ਰਾਪਤ ਕਰਣ ਵਾਲੇ ਲੋਕਾਂ ਨੇ ਐਂਟੀਬਾਡੀ ਅਤੇ ਟੀ-ਸੇਲ ਪ੍ਰਤੀਰੋਧੀ ਨੂੰ ਲੈ ਕੇ ਸਕਾਰਾਤਮਕ ਪ੍ਰਤੀਕਿਰਿਆ ਦਿੱਤੀ ਹੈ ਅਤੇ ਇਸ ਟੀਕੇ ਦੀ ਵਰਤੋਂ ਦਾ ਕੋਈ ਨੁਕਸਾਨ ਵੀ ਵੇਖਣ 'ਚ ਨਹੀਂ ਆਇਆ। ਦਿ ਲਾਂਸਲਰ ਮੈਡੀਕਲ ਜਰਨਲ ਵਿਚ ਸੋਮਵਾਰ ਨੂੰ ਪ੍ਰਕਾਸ਼ਿਤ ਪ੍ਰੀਖਣ ਦੇ ਨਤੀਜਿਆਂ ਅਨੁਸਾਰ ਆਕਸਫੋਰਡ ਅਤੇ ਐਸਟ੍ਰਾਜੈਨੇਕਾ ਵੱਲੋਂ ਵੈਕਸੀਨ ਦੇ ਨਿਰਮਾਣ ਲਈ ਦੁਨੀਆ ਦੇ ਸਭ ਤੋਂ ਵੱਡੇ ਵੈਕਸੀਨ ਨਿਰਮਾਤਾ Serum Institute Of India (SII) ਨੂੰ ਚੁਣਿਆ ਹੈ।
ਇਹ ਵੀ ਪੜ੍ਹੋ : ਰਿਸ਼ਤੇ ਹੋਏ ਸ਼ਰਮਸਾਰ: ਪੁੱਤਰ ਨਾਲ ਵਿਆਹ ਤੋਂ ਇਨਕਾਰ ਕਰਨ 'ਤੇ ਚਾਚੇ ਨੇ ਭਤੀਜੀ ਨੂੰ ਜਿੰਦਾ ਸਾੜਿਆ
SII ਦੇ ਮੁੱਖ ਕਾਰਜਕਾਰੀ ਅਧਿਕਾਰੀ ਅਦਾਰ ਪੂਨਾਵਾਲਾ ਨੇ ਕਿਹਾ ਕਿ ਕੋਵੀਸ਼ਿਲਡ ਪਹਿਲੀ ਕੋਵਿਡ-19 ਵੈਕਸੀਨ ਹੈ, ਜਿਸ ਨੂੰ ਯੂ.ਕੇ. ਅਤੇ ਭਾਰਤ ਦੋਵਾਂ ਵਿਚ ਪ੍ਰੀਖਣ ਸਫ਼ਲ ਹੋਣ 'ਤੇ ਉਨ੍ਹਾਂ ਨੂੰ ਲਾਂਚ ਕੀਤੇ ਜਾਣ ਦੀ ਉਮੀਦ ਹੈ। ਪੂਨਾਵਾਲਾ ਨੇ ਕਿਹਾ ਕਿ ਕੋਵਿਡ-19 ਵੈਕਸੀਨ ਉਮੀਦਵਾਰ ਦੇ ਟ੍ਰਾਇਲ ਦੀ ਸ਼ੁਰੂਆਤ ਅਗਸਤ ਦੇ ਅੰਤ ਤੱਕ 5,000 ਭਾਰਤੀ ਸਵੈ ਸੈਵਕਾਂ 'ਤੇ ਕੀਤੀ ਜਾਵੇਗੀ ਅਤੇ ਜ਼ਰੂਰੀ ਇਜਾਜ਼ਤ ਮਿਲਣ ਦੇ ਬਾਅਦ ਅਗਲੇ ਸਾਲ ਜੂਨ ਤੱਕ ਵੈਕਸੀਨ ਨੂੰ ਲਾਂਚ ਕਰ ਦਿੱਤਾ ਜਾਵੇਗਾ। ਅਦਾਰ ਪੂਨਾਵਾਲਾ ਨੇ ਸਮਾਚਾਰ ਚੈਨਲ ਇੰਡੀਆ ਟੁਡੇ ਨੂੰ ਦਿੱਤੇ ਇਕ ਇੰਟਰਵਿਊ ਵਿਚ ਕਿਹਾ, ਅਸੀਂ ਅਗਸਤ ਦੇ ਮੱਧ ਵਿਚ ਵੱਡੇ ਪੈਮਾਨੇ 'ਤੇ ਵਿਨਿਰਮਾਣ ਕਰਾਂਗੇ। ਇਸ ਸਾਲ ਦੇ ਅੰਤ ਤੱਕ ਅਸੀਂ 3 ਤੋਂ 4 ਮਿਲੀਅਨ ਖ਼ੁਰਾਕ ਦਾ ਉਤਪਾਦਨ ਕਰਣ ਵਿਚ ਸਮਰਥ ਹਾਂ।
ਇਹ ਵੀ ਪੜ੍ਹੋ : ਚੰਗੀ ਖ਼ਬਰ : ਇਹ ਕੰਪਨੀ ਕਰੇਗੀ 15 ਹਜ਼ਾਰ ਫਰੈਸ਼ਰਸ ਦੀ ਭਰਤੀ