ਉਮੀਦਾਂ ਨੂੰ ਝਟਕਾ! ਚੀਨ 'ਚ 158 ਮਰੀਜ਼ਾਂ 'ਤੇ ਕੋਰੋਨਾ ਡਰੱਗ ਟ੍ਰਾਇਲ ਹੋਇਆ ਫੇਲ

04/24/2020 4:00:36 PM

ਜਿਨੇਵਾ- ਭਾਰਤ ਸਣੇ ਦੁਨੀਆਭਰ ਦੇ ਕੀ ਦੇਸ਼ ਜਾਨਲੇਵਾ ਮਹਾਮਾਰੀ ਕੋਰੋਨਾ ਵਾਇਰਸ ਨਾਲ ਜੂਝ ਰਹੇ ਹਨ ਤੇ ਹੁਣ ਤੱਕ ਇਸ ਵਾਇਰਸ ਨਾਲ ਲੱਖਾਂ ਲੋਕ ਆਪਣੀ ਜਾਨ ਗੁਆ ਚੁੱਕੇ ਹਨ। ਇਹਨਾਂ ਸਭ ਦੇ ਵਿਚਾਲੇ ਜੋ ਚਿੰਤਾ ਸਭ ਤੋਂ ਵੱਡਾ ਕਾਰਣ ਹੈ ਉਹ ਇਹ ਹੈ ਕਿ ਅਜੇ ਤੱਕ ਇਸ ਵਾਇਰਸ ਦੀ ਕੋਈ ਦਵਾਈ ਨਹੀਂ ਬਣੀ ਹੈ ਤੇ ਕਈ ਦੇਸ਼ਾਂ ਨੇ ਲਾਕਡਾਊਨ ਕਰਕੇ ਰੱਖਿਆ ਹੈ ਤਾਂਕਿ ਇਸ ਦੀ ਲੜੀ ਨੂੰ ਤੋੜਿਆ ਜਾ ਸਕੇ। ਹਾਲ ਹੀ ਵਿਚ ਚੀਨ ਵਿਚ ਵੀ ਰੇਮਡੇਸਿਵਿਰ ਡਰੱਗ ਦਾ ਮਰੀਜ਼ਾਂ 'ਤੇ ਟ੍ਰਾਇਲ ਹੋਇਆ।

PunjabKesari

ਮੀਡੀਆ ਰਿਪੋਰਟਾਂ ਦੇ ਮੁਤਾਬਕ ਇਹ ਟ੍ਰਾਇਲ ਫੇਲ ਰਿਹਾ ਹੈ। ਇਸ ਟ੍ਰਾਇਲ ਨਾਲ ਜੁੜੀ ਜਾਣਕਾਰੀ ਵਿਸ਼ਵ ਸਿਹਤ ਸੰਗਠਨ ਦੀ ਸਾਈਟ 'ਤੇ ਪ੍ਰਕਾਸ਼ਿਤ ਕੀਤੀ ਗਈ ਸੀ ਪਰ ਵਿਸ਼ਵ ਸਿਹਤ ਸੰਗਠਨ ਨੇ ਇਸ ਨੂੰ ਹਟਾ ਦਿੱਤਾ ਸੀ ਤੇ ਕਿਹਾ ਸੀ ਕਿ ਗਲਤੀ ਨਾਲ ਇਹ ਰਿਪੋਰਟ ਅਪਲੋਡ ਹੋ ਗਈ। ਇਹ ਡਰੱਗ ਅਮਰੀਕੀ ਫਰਮ ਗਿਲਿਏਜ ਸਾਈਂਸ ਦੀ ਹੈ। ਕਈ ਦੇਸ਼ਾਂ ਨੂੰ ਚੀਨ ਦੀ ਐਂਟੀ ਵਾਇਰਲ ਡਰੱਗ ਰੇਮਡੇਸਿਵਿਰ ਦੇ ਟ੍ਰਾਇਲ ਨੂੰ ਲੈ ਕੇ ਬਹੁਤ ਉਮੀਦਾਂ ਸਨ ਪਰ ਮਰੀਜ਼ਾਂ 'ਤੇ ਇਸ ਡਰੱਗ ਦਾ ਕੋਈ ਅਸਰ ਨਹੀਂ ਦਿਖਿਆ ਹੈ।

PunjabKesari

ਰਿਪੋਰਟ ਮੁਤਾਬਕ ਇਹ ਟ੍ਰਾਇਲ 237 ਮਰੀਜ਼ਾਂ 'ਤੇ ਕੀਤਾ ਗਿਆ ਸੀ। ਇਹਨਾਂ ਵਿਚੋਂ 158 ਨੂੰ ਰੇਮਡੇਸਿਵਿਰ ਤੇ ਬਾਕੀ 79 ਨੂੰ ਪਲੇਸੀਬੋ ਦਿੱਤੀ ਗਈ। ਇਕ ਮਹੀਨੇ ਬਾਅਦ ਰੇਮਡੇਸਿਵਿਰ ਲੈਣ ਵਾਲੇ 13.9 ਫੀਸਦੀ ਤੇ ਪਲੇਸੀਬੋ ਲੈਣ ਵਾਲੇ 12.8 ਫੀਸਦੀ ਮਰੀਜ਼ਾਂ ਦੀ ਮੌਤ ਹੋ ਗਈ। ਇਸ ਡਰੱਗ ਦੇ ਸਾਈਡ ਇਫੈਕਟ ਦੇ ਚੱਲਦੇ ਚੀਨ ਵਿਚ ਇਸ ਦੇ ਟ੍ਰਾਇਲ ਨੂੰ ਰੋਕ ਦਿੱਤਾ ਗਿਆ ਹੈ। ਦੱਸ ਦਈਏ ਕਿ ਬ੍ਰਿਟੇਨ ਨੇ ਵੀ ਕੋਰੋਨਾ ਵਾਇਰਸ ਦੀ ਵੈਕਸੀਨ ਦਾ ਟ੍ਰਾਇਲ ਸ਼ੁਰੂ ਕਰ ਦਿੱਤਾ ਹੈ, ਫਿਲਹਾਲ ਨਤੀਜਿਆਂ ਦਾ ਇੰਤਜ਼ਾਰ ਹੈ।


Baljit Singh

Content Editor

Related News