ਆਵਾਰਾ ਕੁੱਤਿਆਂ ਦੀ ਦਹਿਸ਼ਤ, ਸਰਕਾਰੀ ਹਸਪਤਾਲ ਅੰਦਰ ਕੁੱਤਿਆਂ ਵੱਲੋਂ ਕੱਟਣ ਵਾਲੇ ਮਰੀਜ਼ਾਂ ਦੀ ਗਿਣਤੀ ਵਧੀ
Monday, Feb 17, 2025 - 02:27 PM (IST)

ਸੁਰਸਿੰਘ (ਗੁਰਪ੍ਰੀਤ ਢਿੱਲੋਂ)- ਜਿੱਥੇ ਆਵਾਰਾ ਡੰਗਰਾਂ ਨਾਲ ਹੁੰਦੇ ਸੜਕ ਹਾਦਸਿਆਂ ਨਾਲ ਕਈ ਕੀਮਤੀ ਜਾਨਾਂ ਮੌਤ ਦੇ ਮੂੰਹ ’ਚ ਚਲੀਆਂ ਜਾਂਦੀਆਂ ਹਨ, ਉਥੇ ਹੀ ਆਵਾਰਾ ਕੁੱਤਿਆਂ ਵੱਲੋਂ ਵੀ ਕਈ ਸਕੂਲੀ ਬੱਚਿਆਂ ਨੂੰ ਜਾਂ ਰਾਹੀਗਰਾ ਨੂੰ ਆਪਣਾ ਸ਼ਿਕਾਰ ਬਣਾਉਣ ਦੀਆਂ ਖਬਰਾਂ ਆਮ ਹੀ ਛਪਦੀਆਂ ਰਹਿੰਦੀਆਂ ਹਨ ਪਰ ਪ੍ਰਸ਼ਾਸਨ ਕੋਈ ਵੀ ਧਿਆਨ ਨਹੀਂ ਦਿੰਦਾ। ਆਵਾਰਾ ਕੁੱਤਿਆਂ ਦੀ ਅਜਿਹੀ ਦਹਿਸ਼ਤ ਅੱਜ-ਕੱਲ ਸਰਹੱਦੀ ਕਸਬੇ ਸੁਰਸਿੰਘ ਅਤੇ ਆਸ-ਪਾਸ ਦੇ ਪਿੰਡਾਂ ’ਚ ਪਈ ਹੋਈ ਹੈ। ਜਿਸ ਦੇ ਕਾਰਨ ਸਕੂਲ ਜਾਂਦੇ ਛੋਟੇ ਬੱਚਿਆਂ ਅਤੇ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।
ਇਹ ਵੀ ਪੜ੍ਹੋ- ਰੇਲ ਯਾਤਰੀਆਂ ਲਈ ਅਹਿਮ ਖ਼ਬਰ, ਬਹਾਲ ਹੋਈਆਂ ਇਹ ਰੇਲ ਗੱਡੀਆਂ
ਸਥਾਨਕ ਕਸਬੇ ਅੰਦਰ ਝੁੰਡਾਂ ਦੇ ਝੁੰਡ ਆਵਾਰਾ ਕੁੱਤੇ ਸੜਕਾਂ ’ਤੇ ਘੁੰਮਦੇ ਰਹਿੰਦੇ ਹਨ, ਜਿਸ ਨੂੰ ਦੇਖ ਕੇ ਸਕੂਲ ਜਾਣ ਵਾਲੇ ਬੱਚੇ ਭੈ ਭੀਤ ਹੋ ਜਾਂਦੇ ਹਨ ਬਲਕਿ ਸਾਈਕਲ ਅਤੇ ਮੋਟਰਸਾਈਕਲ ਸਵਾਰ ਵਿਅਕਤੀ ਵੀ ਡਰਦੇ-ਡਰਦੇ ਇਨ੍ਹਾਂ ਕੋਲੋਂ ਲੰਘਦੇ ਹਨ। ਹਾਲਤ ਇਹ ਹੈ ਕਿ ਰਾਹਗੀਰਾਂ ਦੇ ਵਾਹਨਾਂ ਪਿੱਛੇ ਅਕਸਰ ਹੀ ਦੌਡ਼ਦੇ ਆਵਾਰਾਕੁੱਤਿਆਂ ਨਾਲ ਕਈ ਵਾਰ ਐਕਸੀਡੈਂਟ ਵੀ ਹੋ ਜਾਂਦੇ ਹਨ।
ਇਸ ਤੋਂ ਇਲਾਵਾ ਲੋਕਾਂ ’ਚ ਇਹ ਡਰ ਵੀ ਬਣਿਆ ਰਹਿੰਦਾ ਹੈ ਕਿ ਕਿਤੇ ਉਨ੍ਹਾਂ ਦੇ ਪਸ਼ੂਆਂ ਦੇ ਪੈਦਾ ਹੋਏ ਛੋਟੇ-ਛੋਟੇ ਕੱਟੇ-ਵੱਛਿਆਂ ਨੂੰ ਆਪਣਾ ਸ਼ਿਕਾਰ ਨਾ ਬਣਾ ਲੈਣ। ਕਈ ਵਾਰ ਤਾਂ ਇਨ੍ਹਾਂ ਆਵਾਰਾਕੁੱਤਿਆਂ ’ਚੋਂ ਕੁਝ ਹਲਕਾ ਦਾ ਸ਼ਿਕਾਰ ਹੋ ਕੇ ਵੱਡਾ ਨੁਕਸਾਨ ਵੀ ਕਰ ਦਿੰਦੇ ਹਨ। ਲੋਕਾਂ ਦੀ ਪ੍ਰਸ਼ਾਸਨ ਕੋਲੋਂ ਮੰਗ ਹੈ ਕਿ ਇਨ੍ਹਾਂ ਆਵਾਰਾ ਕੁੱਤਿਆਂ ਤੋਂ ਨਿਜਾਤ ਦਵਾਈ ਜਾਵੇ ਅਤੇ ਆਵਾਰਾਫਿਰਦੇ ਕੁੱਤਿਆਂ ਦੀ ਨਸਬੰਦੀ ਕਰਕੇ ਇਨ੍ਹਾਂ ਦੇ ਵਾਧੇ ਨੂੰ ਰੋਕਿਆ ਜਾਵੇ।
ਇਹ ਵੀ ਪੜ੍ਹੋ- ਐੱਸ. ਜੀ. ਪੀ. ਸੀ. ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਦਿੱਤਾ ਅਸਤੀਫ਼ਾ
ਕੀ ਕਹਿੰਦੇ ਹਨ ਸਰਕਾਰੀ ਹਸਪਤਾਲ ਸੁਰ ਸਿੰਘ ਦੇ ਡਾਕਟਰ ਅਮਨਦੀਪ ਸਿੰਘ ਧੰਜੂ
ਇਸ ਸਬੰਧੀ ਗੱਲਬਾਤ ਕਰਦਿਆਂ ਸਰਕਾਰੀ ਹਸਪਤਾਲ ਸੁਰ ਸਿੰਘ ਦੇ ਦਿਲ ਦੇ ਰੋਗਾਂ ਦੇ ਮਾਹਿਰ ਡਾਕਟਰ ਅਮਨਦੀਪ ਸਿੰਘ ਧੰਜੂ ਨੇ ਦੱਸਿਆ ਕਿ ਪਿਛਲੇ ਦਿਨਾਂ ਅੰਦਰ ਹਸਪਤਾਲ ਵਿਖੇ ਕੁੱਤੇ ਵੱਲੋਂ ਕੱਟੇ ਹੋਏ ਮਰੀਜ਼ਾਂ ਦੀ ਗਿਣਤੀ ’ਚ ਭਾਰੀ ਵਾਧਾ ਹੋਇਆ ਹੈ ਅਤੇ ਉਨ੍ਹਾਂ ਕੋਲ ਆਉਣ ਵਾਲੇ ਮਰੀਜ਼ਾਂ ਵਿਚ ਵੱਡੀ ਗਿਣਤੀ ਵਿਚ ਮਰੀਜ਼ਾਂ ਨੂੰ ਹਲਕੇ ਕੁੱਤੇ ਵੱਲੋਂ ਕੱਟਿਆ ਦੱਸਿਆ ਜਾ ਰਿਹਾ ਹੈ। ਇਸ ਮੌਕੇ ਡਾਕਟਰ ਧੰਜੂ ਨੇ ਸਥਾਨਕ ਵਾਸੀਆਂ ਨੂੰ ਅਪੀਲ ਕੀਤੀ ਕਿ ਅਗਰ ਕੋਈ ਜਾਨਵਰ ਜਾਂ ਕੁੱਤਾ ਉਨ੍ਹਾਂ ਨੂੰ ਕੱਟਦਾ ਹੈ ਤਾਂ ਉਹ ਤੁਰੰਤ ਸਰਕਾਰੀ ਹਸਪਤਾਲ ਆ ਕੇ ਉਨ੍ਹਾਂ ਕੋਲੋਂ ਸਲਾਹ ਲੈ ਕੇ ਸਰਕਾਰ ਵੱਲੋਂ ਆਉਂਦੀ ਰੈਬਿਸ ਦੀ ਵੈਕਸੀਨ ਜ਼ਰੂਰ ਲਗਵਾਉਣ ਤਾਂ ਜੋ ਹਲਕਾ ਵਰਗੀ ਨਾ ਮੁਰਾਦ ਬੀਮਾਰੀ ਤੋਂ ਬਚਿਆ ਜਾ ਸਕੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8