ਜਨਤਕ ਪਖਾਨੇ ''ਚ ਕੁੜੀ ਦੇ ਪਿੱਛੇ-ਪਿੱਛੇ ਜਾ ਵੜਿਆ ਮੁੰਡਾ, ਫਿਰ ਜੋ ਹੋਇਆ...
Wednesday, Feb 19, 2025 - 12:42 PM (IST)

ਚੰਡੀਗੜ੍ਹ (ਸੁਸ਼ੀਲ) : ਮੌਲੀਜਾਗਰਾਂ ਵਿਖੇ ਜਨਤਕ ਪਖਾਨੇ ’ਚ 10 ਸਾਲ ਦੀ ਬੱਚੀ ਨਾਲ ਮੰਗਲਵਾਰ ਨੌਜਵਾਨ ਨੇ ਛੇੜਛਾੜ ਕਰ ਕੇ ਜਬਰ-ਜ਼ਨਾਹ ਦੀ ਕੋਸ਼ਿਸ਼ ਕੀਤੀ। ਬੱਚੀ ਦੇ ਰੌਲਾ ਪਾਉਣ ’ਤੇ ਮੁਲਜ਼ਮ ਭੱਜਣ ਲੱਗਿਆ ਤਾਂ ਲੋਕਾਂ ਨੇ ਮੌਕੇ ’ਤੇ ਫੜ ਕੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਇਸ ਤੋਂ ਬਾਅਦ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ। ਪੁਲਸ ਨੇ ਪੀੜਤਾ ਨੂੰ ਹਸਪਤਾਲ ’ਚ ਦਾਖ਼ਲ ਕਰਵਾਇਆ ਤੇ ਮੁਲਜ਼ਮ ਵੀਰੂ ਜੋ ਕਿ ਬਿਹਾਰ ਦਾ ਰਹਿਣ ਵਾਲਾ ਹੈ, ਨੂੰ ਹਿਰਾਸਤ ’ਚ ਲੈ ਲਿਆ। ਪੁੱਛਗਿੱਛ ਵਿਚ ਪਤਾ ਲੱਗਾ ਕਿ ਮੁਲਜ਼ਮ ਘਟਨਾ ਸਮੇਂ ਸ਼ਰਾਬ ਦੇ ਨਸ਼ੇ ’ਚ ਸੀ। ਫ਼ਿਲਹਾਲ ਪੁਲਸ ਮੈਡੀਕਲ ਰਿਪੋਰਟ ਆਉਣ ਦਾ ਇੰਤਜ਼ਾਰ ਕਰ ਰਹੀ ਹੈ ਤਾਂ ਜੋ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਸਕੇ।
ਇਹ ਵੀ ਪੜ੍ਹੋ : ਡਰਾਈਵਿੰਗ ਲਾਇਸੈਂਸ ਤੇ ਆਰ. ਸੀ. ਨੂੰ ਲੈ ਕੇ ਬੁਰੀ ਖ਼ਬਰ, ਹੁਣ ਖੜ੍ਹੀ ਹੋਈ ਨਵੀਂ ਮੁਸੀਬਤ
ਘਟਨਾ ਮੰਗਲਵਾਰ ਦੁਪਹਿਰ ਬਾਅਦ ਕਰੀਬ ਚਾਰ ਵਜੇ ਦੀ ਹੈ। 10 ਸਾਲਾ ਬੱਚੀ ਜਨਤਕ ਪਖਾਨੇ ’ਚ ਗਈ। ਉਸ ਦੇ ਪਿੱਛੇ ਹੀ 24 ਸਾਲਾ ਨੌਜਵਾਨ ਆ ਗਿਆ ਅਤੇ ਗ਼ਲਤ ਹਰਕਤਾਂ ਕਰਨ ਲੱਗਿਆ। ਡਰ ਦੇ ਮਾਰੇ ਬੱਚੀ ਨੇ ਰੌਲਾ ਪਾ ਦਿੱਤਾ ਤਾਂ ਪਖਾਨੇ ਕੋਲ ਖੜ੍ਹੀਆਂ ਔਰਤਾਂ ਅਤੇ ਨੌਜਵਾਨ ਬੱਚੀ ਵੱਲ ਭੱਜੇ। ਉਨ੍ਹਾਂ ਦੇਖਿਆ ਕਿ ਪਖਾਨੇ ਦੇ ਅੰਦਰ ਨੌਜਵਾਨ ਬੱਚੀ ਨਾਲ ਗ਼ਲਤ ਹਰਕਤਾਂ ਕਰ ਰਿਹਾ ਸੀ। ਲੋਕਾਂ ਨੇ ਉਸ ਨੂੰ ਕਾਬੂ ਕਰ ਲਿਆ। ਗੁੱਸੇ ਵਿਚ ਆਏ ਲੋਕਾਂ ਨੇ ਮੁਲਜ਼ਮ ਦੀ ਬੁਰੀ ਤਰ੍ਹਾਂ ਕੁੱਟਮਾਰ ਸ਼ੁਰੂ ਕਰ ਦਿੱਤੀ। ਮਹਿਲਾਵਾਂ ਨੇ ਬੱਚੀ ਨੂੰ ਚੁੱਕਿਆ ਤੇ ਪੁਲਸ ਨੂੰ ਸੂਚਿਤ ਕੀਤਾ। ਟੀਮ ਨਾਲ ਆਏ ਡੀ.ਐੱਸ.ਪੀ. ਵਿਜੇ ਕੁਮਾਰ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ। ਉੱਧਰ ਮੌਲੀਜਾਗਰਾਂ ’ਚ ਪੁਲਸ ਤਾਇਨਾਤ ਕੀਤੀ ਗਈ ਹੈ ਤਾਂ ਜੋ ਹਾਲਾਤ ਨਾ ਵਿਗੜਣ।
ਇਹ ਵੀ ਪੜ੍ਹੋ : ਪੈਨਸ਼ਨਧਾਰਕਾਂ ਲਈ ਅਹਿਮ ਖ਼ਬਰ, ਪੰਜਾਬ ਸਰਕਾਰ ਨੇ ਲਿਆ ਵੱਡਾ ਫ਼ੈਸਲਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e