ਪੰਜਾਬ ਪੁਲਸ ਨੇ ਨਾਕੇ ''ਤੇ ਰੋਕ ਲਈ IPS ਅਫ਼ਸਰ, ਫ਼ਿਰ ਜੋ ਹੋਇਆ ਜਾਣ ਰਹਿ ਜਾਓਗੇ ਦੰਗ

Tuesday, Feb 11, 2025 - 02:22 PM (IST)

ਪੰਜਾਬ ਪੁਲਸ ਨੇ ਨਾਕੇ ''ਤੇ ਰੋਕ ਲਈ IPS ਅਫ਼ਸਰ, ਫ਼ਿਰ ਜੋ ਹੋਇਆ ਜਾਣ ਰਹਿ ਜਾਓਗੇ ਦੰਗ

ਤਰਨਤਾਰਨ (ਸੁਖਦੇਵ)- ਪੰਜਾਬ 'ਚ ਆਏ ਦਿਨ ਨੌਜਵਾਨ ਕੋਈ ਨਾ ਕੋਈ ਅਜਿਹਾ ਕੰਮ ਕਰਦੇ ਹਨ, ਜਿਸ ਨਾਲ ਪੂਰੇ ਸੂਬੇ ਦੀ ਅਤੇ ਘਰਦਿਆਂ ਦੀ ਬਦਨਾਮੀ ਹੁੰਦੀ ਹੈ। ਬੀਤੇ ਦਿਨੀਂ ਦੋ ਨੌਜਵਾਨ ਨਕਲੀ ਪੁਲਸ ਮੁਲਜ਼ਮ ਬਣੇ ਫੜੇ ਗਏ ਸਨ। ਇਸੇ ਇਸੇ ਵਿਚਾਲੇ ਅਹਿਜਾ ਇਕ ਹੋਰ ਮਾਮਲਾ ਤਰਨਤਾਰਨ ਤੋਂ ਸਾਹਮਣੇ ਆਇਆ ਹੈ, ਜਿਥੇ ਕਿ ਨੌਜਵਾਨ ਕੁੜੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਦਰਅਸਲ ਕੁੜੀ ਆਪਣੇ ਆਪ ਨੂੰ ਆਈ. ਪੀ. ਐੱਸ. ਅਫ਼ਸਰ ਦੱਸ ਰਹੀ ਸੀ ਪਰ ਉਹ ਇਸ ਅਹੁਦੇ ਨਾਲ ਸਬੰਧਿਤ ਕੋਈ ਪਛਾਣ ਪੱਤਰ ਜਾਂ ਆਈ. ਡੀ. ਕਾਰਡ ਪੇਸ਼ ਨਹੀਂ ਕਰ ਸਕੀ। 

ਇਹ ਵੀ ਪੜ੍ਹੋ- ਪੰਜਾਬ 'ਚ ਬੁੱਧਵਾਰ ਨੂੰ ਸਰਕਾਰੀ ਛੁੱਟੀ ਦਾ ਐਲਾਨ

ਜਾਣਕਾਰੀ ਮੁਤਾਬਕ ਥਾਣਾ ਭਿੱਖੀਵਿੰਡ ਦੀ ਪੁਲਸ ਨੇ ਨਾਕਾਬੰਦੀ ਦੌਰਾਨ ਆਪਣੇ ਆਪ ਨੂੰ ਆਈ. ਪੀ. ਐੱਸ. ਦੱਸ ਰਹੀ ਕੁੜੀ ਦਾ ਪਰਦਾਫ਼ਾਸ਼ ਕੀਤਾ ਹੈ। ਪੁਲਸ ਮੁਤਾਬਕ ਜੋ ਕੁੜੀ ਆਪਣੇ ਆਪ ਨੂੰ  ਆਈ. ਪੀ. ਐੱਸ. ਦੱਸ ਰਹੀ ਸੀ ਉਸ ਸਬੰਧਿਤ ਉਹ ਕੋਈ ਵੀ ਪਛਾਣ ਪੱਤਰ ਪੇਸ਼ ਨਹੀਂ ਕਰ ਸਕੀ।ਇਸ 'ਤੇ ਕੁੜੀ ਦੇ ਖਿਲਾਫ ਥਾਣਾ ਭਿੱਖੀਵਿੰਡ ਵਿਖੇ ਪੁਲਸ ਦੀ ਵਰਦੀ ਪਾ ਕੇ ਕਾਨੂੰਨ ਦੀ ਉਲੰਘਣਾ ਕਰਨ ਦੀਆਂ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਫ਼ਰਜ਼ੀ ਪੁਲਸ ਅਫ਼ਸਰ ਕੁੜੀ ਦੀ ਪਹਿਚਾਣ ਸਿਮਰਨਜੀਤ ਕੌਰ ਵਜੋਂ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਮਾਮਲਾ ਦਰਜ ਕਰਨ ਤੋਂ ਬਾਅਦ ਅਗਲੇਰੀ ਜਾਂਚ ਜਾਰੀ ਹੈ।

ਇਹ ਵੀ ਪੜ੍ਹੋ- ਪੰਜਾਬ ਤੋਂ ਵੱਡੀ ਖ਼ਬਰ, ਘਰ 'ਚ ਰੱਖੇ ਪਾਠ ਦੌਰਾਨ ਡਿੱਗੀ ਛੱਤ, 22 ਲੋਕ ਦੱਬੇ ਗਏ ਹੇਠਾਂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News