ਖੂਨ ਹੋਇਆ ਸਫੇਦ, ਪਿਤਾ ਵੱਲੋਂ ਜਾਇਦਾਦ ’ਚ ਹਿੱਸਾ ਨਾ ਦੇਣ ’ਤੇ ਪੁੱਤਰ ਨੇ ਚਲਾ 'ਤੀਆਂ ਗੋਲੀਆਂ
Thursday, Feb 13, 2025 - 11:28 AM (IST)
![ਖੂਨ ਹੋਇਆ ਸਫੇਦ, ਪਿਤਾ ਵੱਲੋਂ ਜਾਇਦਾਦ ’ਚ ਹਿੱਸਾ ਨਾ ਦੇਣ ’ਤੇ ਪੁੱਤਰ ਨੇ ਚਲਾ 'ਤੀਆਂ ਗੋਲੀਆਂ](https://static.jagbani.com/multimedia/2025_2image_11_28_0662478342.jpg)
ਅੰਮ੍ਰਿਤਸਰ (ਰਮਨ)- ਥਾਣਾ ਛੇਹਰਟਾ ਦੀ ਪੁਲਸ ਨੇ ਪੁੱਤਰ ਵੱਲੋਂ ਪਿਓ ਘਰ ਆ ਕੇ ਗੋਲੀਆਂ ਚਲਾਉਣ ਦੇ ਦੋਸ਼ ਵਿਚ ਕੇਸ ਦਰਜ ਕੀਤਾ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਚਰਨਜੀਤ ਸਿੰਘ ਪੁੱਤਰ ਸੁਲੱਖਣ ਸਿੰਘ ਵਾਸੀ ਕ੍ਰਿਸ਼ਨ ਇਨਕਲੇਵ ਨੇੜੇ ਜੰਡ ਪੀਰ ਕਾਲੋਨੀ, ਖੰਡਵਾਲਾ ਛੇਹਰਟਾ ਨੇ ਦੱਸਿਆ ਕਿ ਉਹ ਪੰਜਾਬ ਰੋਡਵੇਜ਼ ਵਿਚ ਨੌਕਰੀ ਕਰਦਾ ਹੈ, ਉਸ ਦੇ ਤਿੰਨ ਮੁੰਡੇ ਹਨ ਜੋ ਕਿ ਸ਼ਾਦੀਸ਼ੁਦਾ ਹਨ ਅਤੇ ਸਾਰਿਆਂ ਨੂੰ ਜਾਇਦਾਦ ਦੇ ਹਿੱਸੇ ਵੰਡ ਦਿੱਤੇ।
ਇਹ ਵੀ ਪੜ੍ਹੋ- ਪੰਜਾਬ ਪੁਲਸ ਨੇ ਨਾਕੇ 'ਤੇ ਰੋਕ ਲਈ IPS ਅਫ਼ਸਰ, ਫ਼ਿਰ ਜੋ ਹੋਇਆ ਜਾਣ ਰਹਿ ਜਾਓਗੇ ਦੰਗ
ਉਸ ਨੇ ਦੱਸਿਆ ਕਿ ਉਸ ਦਾ ਤੀਸਰਾ ਮੁੰਡਾ ਮਨਜਿੰਦਰ ਸਿੰਘ ਉਸ ਤੋਂ ਵੱਖਰਾ ਰਹਿੰਦਾ ਹੈ ਅਤੇ ਉਸ ਕੋਲੋਂ ਹੋਰ ਜਾਇਦਾਦ ਮੰਗਦਾ ਹੈ ਅਤੇ ਅਕਸਰ ਲੜਾਈ ਝਗੜਾ ਕਰਦਾ ਰਹਿੰਦਾ ਹੈ। 8 ਫਰਵਰੀ ਨੂੰ ਉਸ ਦਾ ਮੁੰਡਾ ਮੇਰੇ ਘਰ ਆਇਆ ਅਤੇ ਹੋਰ ਜਾਇਦਾਦ ਦੀ ਮੰਗ ਕਰਨ ਲੱਗਾ, ਜਦੋਂ ਉਸਨੇ ਮਨਾ ਕੀਤਾ ਤਾਂ ਮਨਜਿੰਦਰ ਸਿੰਘ ਤਹਿਸ਼ ਵਿਚ ਆ ਗਿਆ ਅਤੇ ਆਪਣਾ ਲਾਇਸੈਂਸੀ ਪਿਸਤੌਲ ਕੱਢ ਕੇ ਗੋਲੀਆਂ ਚਲਾਈਆਂ, ਜਿਸ ਨਾਲ ਮੈਨੂੰ ਤੇ ਮੇਰੇ ਪਰਿਵਾਰ ਨੂੰ ਖਤਰਾ ਹੈ। ਪੁਲਸ ਨੇ ਮਨਜਿੰਦਰ ਸਿੰਘ ਖਿਲਾਫ ਕੇਸ ਦਰਜ ਕਰ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਬੁੱਧਵਾਰ ਨੂੰ ਸਰਕਾਰੀ ਛੁੱਟੀ ਦਾ ਐਲਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8