ਕੋਰੋਨਾ ਵਾਇਰਸ ਖ਼ਤਮ ਹੋਣ ’ਚ ਲੱਗ ਸਕਦੇ ਹਨ 4-5 ਸਾਲ : ਸਿੰਗਾਪੁਰ ਮੰਤਰੀ
Wednesday, Jan 27, 2021 - 01:51 AM (IST)
ਸਿੰਗਾਪੁਰ-ਸਿੰਗਾਪੁਰ ਦੇ ਸੀਨੀਅਰ ਮੰਤਰੀ ਨੇ ਚਿਤਾਵਨੀ ਦਿੱਤੀ ਹੈ ਕਿ ਕੋਵਿਡ-19 ਮਹਾਮਾਰੀ ਖਤਮ ਹੋਣ ਅਤੇ ਜ਼ਿੰਦਗੀ ਆਮ ਹੋਣ ’ਚ ਚਾਰ ਤੋਂ ਪੰਜ ਸਾਲ ਤੱਕ ਦਾ ਸਮਾਂ ਲੱਗ ਸਕਦਾ ਹੈ। ਸਿੰਗਾਪੁਰ ਦੇ ਇੰਸਟੀਚਿਊਟ ਆਫ ਪਾਲਿਸੀ ਸਟੱਡੀਜ਼ ਵੱਲੋਂ ਸੋਮਵਾਰ ਨੂੰ ‘ਸਿੰਗਾਪੁਰ ਪਰਸਪੈਕਟਿਵ-2021’ ਸੰਮੇਲਨ ਨੂੰ ਸੰਬੋਧਿਤ ਕਰਦੇ ਹੋਏ ਸਿੱਖਿਆ ਮੰਤਰੀ ਲਾਰੈਂਸ ਵੋਂਗ ਨੇ ਕਿਹਾ ਕਿ ਆਉਣ ਵਾਲੇ ਕੁਝ ਸਾਲਾਂ ’ਚ ਕਈ ਅਨਿਸ਼ਚਿਤਤਾਵਾਂ ਬਣੀਆਂ ਹੋਈਆਂ ਹਨ।
ਇਹ ਵੀ ਪੜ੍ਹੋ -ਇਟਲੀ ਦੇ PM ਗਯੂਸੇਪ ਕੋਂਤੇ ਨੇ ਅਹੁਦੇ ਤੋਂ ਦਿੱਤਾ ਅਸਤੀਫਾ
ਵੋਂਗ ਸਿੰਗਾਪੁਰ ’ਚ ਕੋਵਿਡ-19 ਨਾਲ ਨਜਿੱਠਣ ਲਈ ਬਣੇ ਮੰਤਰੀਆਂ ਦੇ ਵਰਕਫੋਰਸ ਦੇ ਸਹਿ-ਚੇਅਰਮੈਨ ਵੀ ਹਨ। ਉਨ੍ਹਾਂ ਨੇ ਇਸ ਨੂੰ ਲੈ ਕੇ ਆਪਣੀਆਂ ਉਮੀਦਾਂ ਵੀ ਸਾਂਝਆਂ ਕੀਤੀਆਂ ਕਿ ਮਹਾਮਾਰੀ ਤੋਂ ਬਾਅਦ ਭਵਿੱਖ ਨੂੰ ਕਿਵੇਂ ‘ਦੋਬਾਰਾ ਤੈਅ’ ਕੀਤਾ ਜਾ ਸਕਦਾ ਹੈ। ਚੈਨਲ ਨਿਊਜ਼ ਏਸ਼ੀਆ ਦੀ ਖ਼ਬਰ ਮੁਤਾਬਕ ਵੋਂਗ ਨੇ ਕਿਹਾ ਕਿ ਕੁਝ ਸਮੇਂ ਬਾਅਦ ਮਹਾਮਾਰੀ ਦਾ ਦੌਰ ਖ਼ਤਮ ਹੋ ਜਾਵੇਗਾ ਪਰ ਮਹਾਮਾਰੀ ਨੂੰ ਪੂਰੀ ਤਰ੍ਹਾਂ ਨਾਲ ਖ਼ਤਮ ਹੋਣ ਅਤੇ ਕੋਵਿਡ-19 ਤੋਂ ਬਾਅਦ ਵੀ ਆਮ ਜ਼ਿੰਦਗੀ ਦੇਖਣ ’ਚ ਚਾਰ ਤੋਂ ਪੰਜ ਸਾਲ ਤੱਕ ਦਾ ਸਮਾਂ ਲੱਗ ਸਕਦਾ ਹੈ।
ਇਹ ਵੀ ਪੜ੍ਹੋ -ਕੋਰੋਨਾ ਵਾਇਰਸ ਦੇ ਖਾਤਮੇ ’ਚ ਲੱਗੇਗਾ ਲੰਬਾ ਸਮਾਂ : ਬਾਈਡੇਨ
ਕੋਵਿਡ-19 ਤੋਂ ਬਾਅਦ ਨਵੀਂ ਦੁਨੀਆ ਕਿਵੇਂ ਦੀ ਹੋਵੇਗੀ? ਇਹ ਕੋਈ ਨਹੀਂ ਦੱਸ ਸਕਦਾ। ਵੋਂਗ ਨੇ ਕਿਹਾ ਕਿ ਮਾਸਕ ਪਾਉਣ ਅਤੇ ਭੀੜ ਤੋਂ ਬਚਾਅ ਵਰਗੇ ਸਾਵਧਾਨੀ ਉਪਾਅ ਇਸ ਸਾਲ ਜਾਰੀ ਰਹਿਣਗੇ ਅਤੇ ਸੰਭਵ ਹੈ ਕਿ ਅਗਲੇ ਸਾਲ ਦੇ ਇਕ ਵੱਡੇ ਹਿੱਸੇ ’ਚ ਵੀ ਜਾਰੀ ਰਹਿਣ। ਦੱਸ ਦੇਈਏ ਕਿ ਚੀਨ ਤੋਂ ਫੈਲੇ ਕੋਰੋਨਾ ਵਾਇਰਸ ਨਾਲ ਹੁਣ ਤੱਕ ਸਭ ਤੋਂ ਜ਼ਿਆਦਾ ਅਮੀਰਕਾ ’ਚ ਲੋਕ ਮਾਰੇ ਗਏ ਹਨ।
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।