ਕੈਨੇਡਾ ''ਚ 1.14 ਲੱਖ ਲੋਕ ਹੋਏ ਕੋਰੋਨਾ ਦੇ ਸ਼ਿਕਾਰ, ਹੁਣ ਤੱਕ 8900 ਲੋਕਾਂ ਦੀ ਮੌਤ

07/28/2020 4:43:09 PM

ਓਟਾਵਾ- ਕੈਨੇਡਾ ਵਿਚ ਕੋਰੋਨਾ ਵਾਇਰਸ ਦੇ 1,14,597 ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਇੱਥੇ ਇਸ ਸਮੇਂ 5,836 ਲੋਕ ਕੋਰੋਨਾ ਵਾਇਰਸ ਨਾਲ ਜੂਝ ਰਹੇ ਹਨ ਜਦਕਿ 99,860 ਲੋਕ ਸਿਹਤਯਾਬ ਹੋ ਚੁੱਕੇ ਹਨ। ਕੈਨੇਡਾ ਵਿਚ ਕੋਰੋਨਾ ਵਾਇਰਸ ਕਾਰਨ 8,901 ਲੋਕਾਂ ਦੀ ਮੌਤ ਹੋਈ ਹੈ। 

ਓਂਟਾਰੀਆ ਵਿਚ ਕੋਰੋਨਾ ਦੇ 119 ਨਵੇਂ ਮਾਮਲੇ ਦਰਜ ਕੀਤੇ ਗਏ। ਇਸ ਦੇ ਨਾਲ ਹੀ ਇਹ ਵੀ ਜਾਣਕਾਰੀ ਮਿਲੀ ਹੈ ਕਿ ਕੋਰੋਨਾ ਕਾਰਨ ਇਕ ਵਿਅਕਤੀ ਦੀ ਮੌਤ ਹੋਈ ਹੈ। ਕਿਊਬਿਕ ਵਿਚ 145 ਨਵੇਂ ਮਾਮਲੇ ਦਰਜ ਹੋਏ ਪਰ ਰਾਹਤ ਦੀ ਗੱਲ ਹੈ ਕਿ 74 ਲੋਕ ਸਿਹਤਯਾਬ ਹੋ ਚੁੱਕੇ ਹਨ। ਇਸ ਦੌਰਾਨ ਅਲਬਰਟਾ ਵਿਚ 91, ਸਸਕੈਚਵਨ ਵਿਚ 31, ਬ੍ਰਿਟਿਸ਼ ਕੋਲੰਬੀਆ ਵਿਚ 24 ਨਵੇਂ ਮਾਮਲੇ ਦਰਜ ਹੋਏ ਹਨ। ਮੈਨੀਟੋਬਾ ਵਿਚ ਸਿਰਫ 6 ਨਵੇਂ ਮਾਮਲੇ ਦਰਜ ਹੋਏ ਹਨ। 


Lalita Mam

Content Editor

Related News