ਅਧਿਐਨ ''ਚ ਦਾਅਵਾ, ਗਰਭ ਅਵਸਥਾ ਦੌਰਾਨ ''ਬੇਬੀ'' ਦੇ ਦਿਮਾਗ ਨੂੰ ਕੋਰੋਨਾ ਨਹੀਂ ਪਹੁੰਚਾਉਂਦਾ ਨੁਕਸਾਨ

Sunday, Dec 05, 2021 - 03:57 PM (IST)

ਅਧਿਐਨ ''ਚ ਦਾਅਵਾ, ਗਰਭ ਅਵਸਥਾ ਦੌਰਾਨ ''ਬੇਬੀ'' ਦੇ ਦਿਮਾਗ ਨੂੰ ਕੋਰੋਨਾ ਨਹੀਂ ਪਹੁੰਚਾਉਂਦਾ ਨੁਕਸਾਨ

ਵਾਸ਼ਿੰਗਟਨ (ਏਐੱਨਆਈ): ਗਲੋਬਲ ਪੱਧਰ 'ਤੇ ਕੋਰੋਨਾ ਮਹਾਮਾਰੀ ਦਾ ਕਹਿਰ ਜਾਰੀ ਹੈ। ਹਾਲ ਹੀ ਵਿਚ ਸਾਹਮਣੇ ਆਏ ਇਸ ਦੇ ਨਵੇਂ ਵੈਰੀਐਂਟ ਓਮੀਕਰੋਨ ਨੇ ਸਰਕਾਰਾਂ ਦੀ ਚਿੰਤਾ ਵਧਾ ਦਿੱਤੀ ਹੈ। ਇਸ ਦੌਰਾਨ ਜੇਕਰ ਤੁਸੀਂ ਗਰਭਵਤੀ ਹੋ ਅਤੇ ਤੁਹਾਨੂੰ ਕੋਰੋਨਾ ਹੋ ਜਾਂਦਾ ਹੈ ਤਾਂ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ ਹੈ। ਕਿਉਂਕਿ ਇਹ ਵਾਇਰਸ ਤੁਹਾਡੇ ਬੱਚੇ ਦੇ ਦਿਮਾਗ ਨੂੰ ਨੁਕਸਾਨ ਨਹੀਂ ਪਹੁੰਚਾ ਸਕਦਾ। ਇੱਕ ਅਧਿਐਨ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਜੇਕਰ ਗਰਭ ਅਵਸਥਾ ਦੌਰਾਨ ਕੋਈ ਔਰਤ ਕੋਰੋਨਾ ਨਾਲ ਪੀੜਤ ਹੁੰਦੀ ਹੈ ਤਾਂ ਇਸ ਦੌਰਾਨ ਉਸ ਦੇ ਬੱਚੇ ਦੇ ਦਿਮਾਗ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ।

ਹਾਲ ਹੀ ਵਿੱਚ ਹੋਏ ਇੱਕ ਅਧਿਐਨ ਮੁਤਾਬਕ ਗਰਭਵਤੀ ਔਰਤਾਂ ਵਿੱਚ ਕੋਰੋਨਾ ਦੇ ਹਲਕੇ ਤੋਂ ਦਰਮਿਆਨੇ ਲੱਛਣ ਹੋਣ ਦੇ ਬਾਵਜੂਦ ਵੀ ਇਹ ਭਰੂਣ ਦੇ ਦਿਮਾਗ 'ਤੇ ਕਈ ਪ੍ਰਭਾਵ ਨਹੀਂ ਪਾ ਸਕਦਾ।ਇਸ ਅਧਿਐਨ ਨੂੰ ਰੇਡੀਓਲੌਜੀਕਲ ਸੋਸਾਇਟੀ ਆਫ ਨੌਰਥ ਅਮੇਰਿਕਾ (ਆਰਐਸਐਨਏ) ਦੀ ਸਾਲਾਨਾ ਮੀਟਿੰਗ ਵਿੱਚ ਪੇਸ਼ ਕੀਤਾ ਗਿਆ ਸੀ।ਤੁਹਾਨੂੰ ਦੱਸ ਦੇਈਏ ਕਿ ਕੋਰੋਨਾ ਮਹਾਮਾਰੀ ਦੇ ਦੋ ਸਾਲ ਬਾਅਦ ਇਸ ਗੱਲ ਦੇ ਸਬੂਤ ਹਨ ਕਿ ਗਰਭਵਤੀ ਔਰਤਾਂ ਵੀ ਵਾਇਰਸ ਦਾ ਸ਼ਿਕਾਰ ਹੁੰਦੀਆਂ ਹਨ। ਹਾਲਾਂਕਿ, ਜੇਕਰ ਮਾਂ ਗਰਭ ਅਵਸਥਾ ਦੌਰਾਨ ਇਨਫੈਕਟਿਡ ਹੁੰਦੀ ਹੈ ਤਾਂ ਉਸ ਦੇ ਬੱਚੇ ਦੇ ਸੰਭਾਵੀ ਨਤੀਜਿਆਂ ਬਾਰੇ ਬਹੁਤ ਘੱਟ ਜਾਣਕਾਰੀ ਹੈ। ਅਜਿਹੇ 'ਚ ਔਰਤਾਂ ਕਾਫੀ ਚਿੰਤਤ ਹੁੰਦੀਆਂ ਹਨ। ਰਾਹਤ ਦੀ ਗੱਲ ਇਹ ਹੈ ਕਿ ਇਸ ਅਧਿਐਨ 'ਚ ਸਪੱਸ਼ਟ ਤੌਰ 'ਤੇ ਦੱਸਿਆ ਗਿਆ ਹੈ ਕਿ ਗਰਭ ਅਵਸਥਾ ਦੌਰਾਨ ਬੱਚੇ ਦੇ ਦਿਮਾਗ 'ਤੇ ਇਸ ਦਾ ਕੋਈ ਅਸਰ ਨਹੀਂ ਪਵੇਗਾ।

ਪੜ੍ਹੋ ਇਹ ਅਹਿਮ ਖਬਰ- ਓਮੀਕਰੋਨ ਦਾ ਖ਼ੌਫ, ਅਮਰੀਕਾ ਨੇ ਭਾਰਤ ਸਮੇਤ ਹੋਰ ਦੇਸ਼ਾਂ ਦੇ ਯਾਤਰੀਆਂ ਲਈ ਨਵੇਂ ਨਿਰਦੇਸ਼ ਕੀਤੇ ਜਾਰੀ

ਅਧਿਐਨ ਵਿਚ ਕਿਹਾ ਗਿਆ ਹੈ ਕਿ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਲਾਗ ਦਾ ਬੱਚੇ ਦੇ ਦਿਮਾਗ ਦੇ ਵਿਕਾਸ 'ਤੇ ਕੋਈ ਅਸਰ ਪੈਂਦਾ ਹੈ। ਡਾਕਟਰ ਸਟਾਕਲਿਨ ਨੇ ਇਹ ਜਾਣਕਾਰੀ ਦਿੱਤੀ। ਨਾਲ ਹੀ ਕਿਹਾ ਕਿ ਇਹ ਯਕੀਨੀ ਤੌਰ 'ਤੇ ਉਨ੍ਹਾਂ ਮਾਪਿਆਂ ਲਈ ਰਾਹਤ ਵਾਲੀ ਖ਼ਬਰ ਹੋ ਸਕਦੀ ਹੈ ਜੋ ਆਪਣੇ ਬੱਚੇ ਨੂੰ ਲੈ ਕੇ ਚਿੰਤਤ ਹਨ। ਡਾਕਟਰ ਸਟਾਕਲਿਨ ਨੇ ਸਾਵਧਾਨ ਕੀਤਾ ਕਿ ਅਧਿਐਨ ਵਿੱਚ ਸਿਰਫ ਹਲਕੇ ਤੋਂ ਦਰਮਿਆਨੇ ਲੱਛਣਾਂ ਵਾਲੀਆਂ ਮਾਵਾਂ ਅਤੇ ਹਸਪਤਾਲ ਵਿੱਚ ਦਾਖਲ ਨਾ ਹੋਣ ਵਾਲੀਆਂ ਮਾਵਾਂ ਨੂੰ ਸ਼ਾਮਲ ਕੀਤਾ ਗਿਆ ਸੀ।


author

Vandana

Content Editor

Related News