ਬ੍ਰਿਟਿਸ਼ ਕੋਲੰਬੀਆ ਦੇ ਮਿੰਕ ਫਾਰਮ 'ਚ 8 ਲੋਕ ਕੋਰੋਨਾ ਦੇ ਸ਼ਿਕਾਰ, ਜਾਨਵਰਾਂ ਦਾ ਵੀ ਹੋ ਰਿਹੈ ਟੈਸਟ

Monday, Dec 07, 2020 - 02:24 PM (IST)

ਬ੍ਰਿਟਿਸ਼ ਕੋਲੰਬੀਆ ਦੇ ਮਿੰਕ ਫਾਰਮ 'ਚ 8 ਲੋਕ ਕੋਰੋਨਾ ਦੇ ਸ਼ਿਕਾਰ, ਜਾਨਵਰਾਂ ਦਾ ਵੀ ਹੋ ਰਿਹੈ ਟੈਸਟ

ਬ੍ਰਿਟਿਸ਼ ਕੋਲੰਬੀਆ : ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਫਰੇਜ਼ਰ ਵੈਲੀ ਵਿਖੇ ਇਕ ਮਿੰਕ ਫਾਰਮ ਵਿਚ ਕੋਰੋਨਾ ਵਾਇਰਸ ਫੈਲਣ ਦੀ ਖ਼ਬਰ ਹੈ। ਦੱਸਿਆ ਜਾ ਰਿਹਾ ਹੈ ਕਿ ਇੱਥੇ 8 ਵਿਅਕਤੀ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਇਸ ਲਈ ਬਹੁਤ ਸਾਰੇ ਮਿੰਕ (ਜਾਨਵਰ) ਦਾ ਵੀ ਕੋਰੋਨਾ ਟੈਸਟ ਕੀਤਾ ਗਿਆ ਹੈ।

PunjabKesari

ਫਰੇਜ਼ਰ ਸਿਹਤ ਅਧਿਕਾਰੀ ਨੇ ਲਿਖਤੀ ਸਟੇਟਮੈਂਟ ਵਿਚ ਫਾਰਮ ਆਪਰੇਟਰ ਅਤੇ ਸਟਾਫ਼ ਨੂੰ ਇਕਾਂਤਵਾਸ ਵਿਚ ਰਹਿਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਨਹੀਂ ਕਿਹਾ ਜਾ ਸਕਦਾ ਕਿ ਇਹ ਟਰਾਂਸਮਿਟਡ ਹੈ ਜਾਂ ਨਹੀਂ ਪਰ ਫਿਲਹਾਲ ਨੇੜਲੇ ਸੰਪਰਕ ਵਾਲੇ ਵਿਅਕਤੀਆਂ ਦਾ ਵੀ ਟੈਸਟ ਕੀਤਾ ਜਾ ਰਿਹਾ ਹੈ। ਸਭ ਨੂੰ ਕੋਰੋਨਾ ਰਿਪੋਰਟ ਆਉਣ ਤੱਕ ਇਕਾਂਤਵਾਸ ਵਿਚ ਰੱਖਿਆ ਜਾਵੇਗਾ। 

ਇਸ ਦੇ ਨਾਲ ਹੀ ਇਸ ਫਾਰਮ ਵਿਚੋਂ ਜਾਨਵਰ ਨੂੰ ਲੈ ਜਾਣ ਜਾਂ ਨਵੇਂ ਜਾਨਵਰ ਨੂੰ ਲਿਆਉਣ 'ਤੇ ਅਜੇ ਪਾਬੰਦੀ ਰਹੇਗੀ। ਲੋਕਾਂ ਨੂੰ ਵੀ ਇੱਥੇ ਨਾ ਜਾਣ ਦੀ ਅਪੀਲ ਕੀਤੀ ਗਈ ਹੈ। 

ਵਿਸ਼ਵ ਸਿਹਤ ਸੰਗਠਨ ਮੁਤਾਬਕ ਡੈਨਮਾਰਕ ਵਿਚ ਮਿੰਕ ਕਾਰਨ ਹੀ ਕੋਰੋਨਾ ਦੇ 214 ਮਾਮਲੇ ਸਾਹਮਣੇ ਆਏ ਸਨ। ਕਿਹਾ ਜਾ ਰਿਹਾ ਹੈ ਕਿ ਕੋਰੋਨਾ ਪਾਜ਼ੀਟਿਵ ਵਿਅਕਤੀਆਂ ਕੋਲੋਂ ਹੀ ਇਹ ਜਾਨਵਰ ਬੀਮਾਰ ਹੋਏ ਸਨ ਤੇ ਫਿਰ ਇਨ੍ਹਾਂ ਜਾਨਵਰਾਂ ਦੇ ਸੰਪਰਕ ਵਿਚ ਆਏ ਲੋਕ ਕੋਰੋਨਾ ਦੇ ਸ਼ਿਕਾਰ ਹੋ ਗਏ ਸਨ। ਕੈਨੇਡਾ ਮਿੰਕ ਬਰੀਡਰਜ਼ ਐਸੋਸੀਏਸ਼ਨ ਮੁਤਾਬਕ ਕੈਨੇਡਾ ਦੇ ਨੋਵਾ ਸਕੋਟੀਆ, ਓਨਟਾਰੀਓ, ਨਿਊ ਫਾਊਂਡਲੈਡ ਅਤੇ ਲੈਬਰਾਡੋਰ ਵਿਚ ਫਰ ਫਾਰਮ ਹਨ। 2018 ਵਿਚ 1.7 ਮਿਲੀਅਨ ਮਿੰਕ ਸਨ ਅਤੇ ਇਨ੍ਹਾਂ ਕਾਰਨ 60,000 ਕੈਨੇਡੀਅਨਾਂ ਨੂੰ ਕੰਮ ਮਿਲਿਆ ਸੀ। 


author

Lalita Mam

Content Editor

Related News