ਕੈਨੇਡਾ ''ਚ ਕੋਰੋਨਾ ਵਾਇਰਸ ਦਾ ਖਤਰਾ, ਇਸ ਸੂਬੇ ''ਚ ਮਈ ਤੱਕ ਸਕੂਲ ਰਹਿਣਗੇ ਬੰਦ

Wednesday, Apr 01, 2020 - 01:19 AM (IST)

ਕੈਨੇਡਾ ''ਚ ਕੋਰੋਨਾ ਵਾਇਰਸ ਦਾ ਖਤਰਾ, ਇਸ ਸੂਬੇ ''ਚ ਮਈ ਤੱਕ ਸਕੂਲ ਰਹਿਣਗੇ ਬੰਦ

ਟੋਰਾਂਟੋ : ਕੈਨੇਡਾ ਵਿਚ ਕੋਰੋਨਾ ਮਰੀਜ਼ਾਂ ਦੀ ਕੁੱਲ ਗਿਣਤੀ 7 ਹਜ਼ਾਰ ਤੋਂ ਪਾਰ ਹੋ ਗਈ ਹੈ। ਇਸ ਵਿਚਕਾਰ ਵੱਡੀ ਖਬਰ ਹੈ ਕਿ ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਓਂਟਾਰੀਓ ਦੇ ਸਕੂਲ ਘੱਟੋ-ਘੱਟ ਮਈ ਦੇ ਸ਼ੁਰੂ ਤੱਕ ਬੰਦ ਰਹਿਣਗੇ। ਸੂੂਬਾ ਸਰਕਾਰ ਕੋਵਿਡ-19 ਨੂੰ ਫੈਲਣ ਤੋਂ ਰੋਕਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ।

PunjabKesari

ਓਂਟਾਰੀਓ ਵਿਚ ਸਕੂਲ ਪਹਿਲਾਂ ਤਿੰਨ ਹਫਤੇ ਲਈ ਬੰਦ ਕਰਨ ਦੇ ਹੁਕਮ ਦਿੱਤੇ ਗਏ ਸਨ ਤੇ 6 ਅਪ੍ਰੈਲ ਤੋਂ ਖੁੱਲ੍ਹਣ ਦੀ ਉਮੀਦ ਸੀ ਪਰ ਪਿਛਲੇ ਹਫਤੇ ਪ੍ਰੀਮੀਅਰ ਡੱਗ ਫੋਰਡ ਨੇ ਵੀ ਜਨਤਾ ਨੂੰ ਕਿਹਾ ਸੀ ਕਿ ਇਹ ਸੰਭਵ ਨਹੀਂ ਹੋਵੇਗਾ।

PunjabKesari

ਸਿੱਖਿਆ ਮੰਤਰੀ ਸਟੀਫਨ ਲੇਸੀ ਦੇ ਦਫਤਰ ਨੇ ਸੀ. ਪੀ.-24 ਨੂੰ ਜਾਣਕਾਰੀ ਦਿੱਤੀ ਹੈ ਕਿ ਉਹ ਕੋਵਿਡ-19 ਯਾਨੀ ਕੋਰੋਨਾ ਵਾਇਰਸ ਦੇ ਪ੍ਰਸਾਰ ਨੂੰ ਹੌਲੀ ਕਰਨ ਦੇ ਉਪਾਅ ਵਜੋਂ ਅਪ੍ਰੈਲ ਦੇ ਅੰਤ ਤੱਕ ਸਾਰੇ ਸਕੂਲ ਬੰਦ ਰੱਖਣ ਦਾ ਹੁਕਮ ਜਾਰੀ ਕਰਨ ਜਾ ਰਹੇ ਹਨ।

PunjabKesari

ਓਂਟਾਰੀਓ ਨੇ ਮੰਗਲਵਾਰ ਨੂੰ ਨਾਵਲ ਕੋਰੋਨਾ ਵਾਇਰਸ ਦੇ 260 ਨਵੇਂ ਮਾਮਲਿਆਂ ਦੀ ਪੁਸ਼ਟੀ ਕੀਤੀ ਹੈ, ਜਿਸ ਨਾਲ ਸੂਬੇ ਵਿਚ ਕੁੱਲ 1,966 ਮਾਮਲੇ ਹੋ ਗਏ ਹਨ। ਹਾਲਾਂਕਿ ਅੱਜ ਓਂਟਾਰੀਓ ਵਿਚ ਕਿਸੇ ਨਵੀਂ ਮੌਤ ਦੀ ਖਬਰ ਨਹੀਂ ਹੈ। ਸੂਬੇ ਵਿਚ ਹੁਣ ਤੱਕ ਕੋਵਿਡ-19 ਨਾਲ ਸਬੰਧਤ 33 ਮੌਤਾਂ ਦੀ ਪੁਸ਼ਟੀ ਹੋਈ ਹੈ ਪਰ ਨਵੇਂ ਮਾਮਲੇ ਦਿਨੋਂ-ਦਿਨ ਵੱਧ ਰਹੇ ਹਨ। ਜ਼ਿਕਰਯੋਗ ਹੈ ਕਿ ਕੈਨੇਡਾ ਵਿਚ ਓਂਟਾਰੀਓ, ਕਿਊਬਕ, ਬ੍ਰਿਟਿਸ਼ ਕੋਲੰਬੀਆ (ਬੀ. ਸੀ.) ਤੇ ਅਲਬਰਟਾ ਸਭ ਤੋਂ ਵੱਧ ਪ੍ਰਭਾਵਿਤ ਹਨ।

PunjabKesari


author

Sanjeev

Content Editor

Related News