ਕੋਵਿਡ-19 ਐਂਟੀਬਾਡੀ ਜਾਂਚ ਦੀ ਰਿਪੋਰਟ ''ਚ ਲੱਗਦੈ ਸਿਰਫ 20 ਮਿੰਟ ਦਾ ਸਮਾਂ

Thursday, Dec 10, 2020 - 10:24 PM (IST)

ਕੋਵਿਡ-19 ਐਂਟੀਬਾਡੀ ਜਾਂਚ ਦੀ ਰਿਪੋਰਟ ''ਚ ਲੱਗਦੈ ਸਿਰਫ 20 ਮਿੰਟ ਦਾ ਸਮਾਂ

ਲਾਸ ਏਂਜਲਸ-ਵਿਗਿਆਨੀਆਂ ਨੇ ਕੋਵਿਡ-19 ਮਹਾਮਾਰੀ ਦੇ ਕਾਰਕ ਸਾਰਸ-ਸੀ.ਈ.ਵੀ.-2 ਵਾਇਰਸ ਦੇ ਐਂਟੀਬਾਡੀ ਦਾ ਸਟੀਕ ਤਰੀਕੇ ਨਾਲ ਪਤਾ ਲਗਾਉਣ ਲਈ ਨਵੀਂ ਜਾਂਚ ਵਿਕਸਿਤ ਕੀਤੀ ਹੈ ਜਿਸ ਦਾ ਨਤੀਜਾ ਸਿਰਫ 20 ਮਿੰਟ 'ਚ ਮਿਲ ਜਾਂਦਾ ਹੈ। ਇਸ ਜਾਂਚ ਦੇ ਸੰਬੰਧ 'ਚ ਅਧਿਐਨ 'ਸਾਇੰਟਿਫਿਕ ਰਿਪੋਰਟਸ' ਪੱਤਰਿਕਾ 'ਚ ਪ੍ਰਕਾਸ਼ਤ ਹੋਇਆ ਹੈ। ਇਹ ਮੌਜੂਦਾ ਸਮੇਂ 'ਚ ਉਪਲੱਬਧ ਬੇਹਦ ਸਟੀਕ ਜਾਂਚ ਜਿੰਨੀ ਹੀ ਭਰੋਸੇਮੰਦ ਹੈ, ਨਾਲ ਹੀ ਇਹ ਘੱਟ ਗੁੰਝਲਦਾਰ ਹੈ ਅਤੇ ਜਾਂਚ ਦੇ ਨਤੀਜੇ ਵੀ ਜਲਦੀ ਸਾਹਮਣੇ ਆਉਂਦੇ ਹਨ।

ਇਹ ਵੀ ਪੜ੍ਹੋ -ਟਰੰਪ ਦੀ ਜ਼ਿੱਦ ਤੋਂ ਮੇਲਾਨੀਆ ਵੀ ਪ੍ਰੇਸ਼ਾਨ, ਵ੍ਹਾਈਟ ਹਾਊਸ ਛੱਡ ਕੇ ਜਾਣਾ ਚਾਹੁੰਦੀ ਹੈ ਘਰ

ਸੀਰੋਲਾਜਿਕਲ ਜਾਂਚ ਲਈ 'ਗੋਲਡ ਸਟੈਂਡਰਡ' ਬੇਹਦ ਗੁੰਝਲਦਾਰ ਪ੍ਰਯੋਗਸ਼ਾਲਾ 'ਏਲਿਸਾ' ਦੀ ਵਰਤੋਂ ਹੁੰਦੀ ਹੈ, ਇਸ 'ਚ ਚਾਰ ਤੋਂ ਛੇ ਘੰਟਿਆਂ ਦਾ ਸਮਾਂ ਲੱਗਦਾ ਹੈ ਅਤੇ ਇਹ ਰੋਗ ਪ੍ਰਤੀਰੋਧਕ ਸਮਰਥਾ ਦੇ ਸੰਬੰਧ 'ਚ ਜਾਣਕਾਰੀ ਦਿੰਦਾ ਹੈ। ਖੋਜਕਰਤਾਵਾਂ ਦਾ ਕਹਿਣਾ ਹੈ ਕਿ ਆਮ ਜਾਂਚ ਸਟ੍ਰਿਪ ਦੀ ਵਰਤੋਂ ਨਾਲ ਨਤੀਜੇ ਜਲਦੀ ਆਉਂਦੇ ਹਨ ਪਰ ਉਹ ਜ਼ਿਆਦਾ ਭਰੋਸੇਮੰਦ ਨਹੀਂ ਹੁੰਦਾ ਅਤੇ ਨਾ ਹੀ ਸਰੀਰ 'ਚ ਐਂਟੀਬਾਡੀ ਦੇ ਪੱਧਰ ਦੀ ਠੀਕ ਜਾਣਕਾਰੀ ਦੇ ਪਾਂਦਾ ਹੈ। ਪਰ ਜਾਂਚ ਦਾ ਇਹ ਨਵਾਂ ਤਰੀਕਾ, 'ਬਾਇਓਲੇਅਰ ਇੰਟਰਫੇਰੋਮੇਟਰੀ ਇਮਿਯੂਨੋਸਾਰਬੇਂਟ ਏਸੇਸ' 20 ਮਿੰਟ ਤੋਂ ਵੀ ਘੱਟ ਸਮੇਂ 'ਚ ਸਰੀਰ 'ਚ ਐਂਟੀਬਾਡੀ ਦੇ ਪੱਧਰ ਦਾ ਠੀਕ ਪਤਾ ਲਗਾ ਲੈਂਦਾ ਹੈ।

ਇਹ ਵੀ ਪੜ੍ਹੋ -Pfizer-BioNTech ਡਾਟਾ ਸੈਂਟਰ 'ਚ ਸਾਈਬਰ ਅਟੈਕ, ਕਈ ਅਹਿਮ ਫਾਈਲਾਂ ਚੋਰੀ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।

 


author

Karan Kumar

Content Editor

Related News