ਕੋਵਿਡ-19: ਬ੍ਰਿਟੇਨ ਨੇ ਸਿਹਤ ਕਰਮਚਾਰੀਆਂ ਦੇ ਪਰਿਵਾਰਾਂ ਲਈ ਪੇਸ਼ ਕੀਤੀ ਨਵੀਂ ਬੀਮਾ ਯੋਜਨਾ

Tuesday, Apr 28, 2020 - 01:45 PM (IST)

ਕੋਵਿਡ-19: ਬ੍ਰਿਟੇਨ ਨੇ ਸਿਹਤ ਕਰਮਚਾਰੀਆਂ ਦੇ ਪਰਿਵਾਰਾਂ ਲਈ ਪੇਸ਼ ਕੀਤੀ ਨਵੀਂ ਬੀਮਾ ਯੋਜਨਾ

ਲੰਡਨ- ਬ੍ਰਿਟੇਨ ਨੇ ਰਾਸ਼ਟਰੀ ਸਿਹਤ ਸੇਵਾ ਨਾਲ ਜੁੜੇ ਕਰਮਚਾਰੀਆਂ ਦੇ ਪਰਿਵਾਰਾਂ ਦੇ ਲਈ 60,000 ਪੌਂਡ ਦੀ ਨਵੀਂ ਬੀਮਾ ਯੋਜਨਾ ਪੇਸ਼ ਕੀਤੀ। ਕੋਰੋਨਾ ਵਾਇਰਸ ਸੰਕਟ ਨਾਲ ਨਿਪਟਣ ਵਿਚ ਆਪਣੀ ਜਾਨ ਗੁਆਉਣ ਵਾਲੇ ਸਿਹਤ ਕਰਮਚਾਰੀਆਂ ਦੇ ਪਰਿਵਾਰਾਂ ਨੂੰ ਇਸ ਯੋਜਨਾ ਦਾ ਲਾਭ ਮਿਲੇਗਾ। ਦੇਸ਼ ਵਿਚ ਕੋਰੋਨਾ ਵਾਇਰਸ ਕਾਰਣ ਮਰਨ ਵਾਲਿਆਂ ਦੀ ਗਿਣਤੀ 21,000 ਦੇ ਪਾਰ ਜਾ ਚੁੱਕੀ ਹੈ।

ਬ੍ਰਿਟੇਨ ਦੇ ਸਿਹਤ ਮੰਤਰੀ ਮੈਟ ਹੈਨਕਾਕ ਨੇ ਸੋਮਵਾਰ ਨੂੰ ਡਾਊਨਿੰਗ ਸਟ੍ਰੀਟ (ਪ੍ਰਧਾਨ ਮੰਤਰੀ ਦੀ ਅਧਿਕਾਰਿਕ ਰਿਹਾਇਸ਼) 'ਤੇ ਦੈਨਿਕ ਪ੍ਰੈੱਸ ਗੱਲਬਾਤ ਵਿਚ ਇਸ ਯੋਜਨਾ ਦਾ ਐਲਾਨ ਕੀਤਾ। ਹੈਨਕਾਕ ਨੇ ਕਿਹਾ ਕਿ ਕੋਈ ਵੀ ਰਾਸ਼ੀ ਕਿਸੇ ਆਪਣੇ ਦੀ ਜਾਨ ਦੇ ਨੁਕਸਾਨ ਦੀ ਭਰਪਾਈ ਨਹੀਂ ਕਰ ਸਕਦੀ। ਸਰਕਾਰ ਦੁੱਖ ਵਿਚ ਡੁੱਬੇ ਪਰਿਵਾਰਾਂ ਦੀ ਮਦਦ ਲਈ ਹਰ ਮੁਮਕਿਨ ਕੋਸ਼ਿਸ਼ ਕਰ ਰਹੀ ਹੈ। ਉਹਨਾਂ ਕਿਹਾ ਹੈ ਕਿ ਮੈਨੂੰ ਮੇਰੀ ਇਸ ਜ਼ਿੰਮੇਦਾਰੀ ਦਾ ਪੂਰੀ ਅਹਿਸਾਸ ਹੈ ਕਿ ਸਾਨੂੰ ਉਹਨਾਂ ਦੇ (ਸਿਹਤ ਕਰਮਚਾਰੀਆਂ ਦੇ) ਪਿਆਰਿਆਂ ਦੀ ਦੇਖਭਾਲ ਕਰਨੀ ਹੈ। ਹੈਨਕਾਕ ਨੇ ਕਿਹਾ ਕਿ ਸਰਕਾਰ ਦੇ ਤੌਰ 'ਤੇ ਉਹ ਹੋਰ ਪੇਸ਼ੇਵਰਾਂ ਦੇ ਬਾਰੇ ਵੀ ਸੋਚ ਰਹੇ ਹਨ, ਜੋ ਕੋਰੋਨਾ ਵਾਇਰਸ ਇਨਫੈਕਸ਼ਨ ਵੇਲੇ ਵੀ ਆਪਣੀਆਂ ਸੇਵਾਵਾਂ ਦੇ ਰਹੇ ਹਨ ਤੇ ਉਹਨਾਂ ਦੇ ਕੋਲ ਇਸ ਤਰ੍ਹਾਂ ਦੀ ਕੋਈ ਯੋਜਨਾ ਵੀ ਨਹੀਂ ਹੈ। ਸਰਕਾਰ ਇਸ ਦੀ ਲੋੜ 'ਤੇ ਵਿਚਾਰ ਕਰ ਰਹੀ ਹੈ। 


author

Baljit Singh

Content Editor

Related News