ਕੋਵਿਡ-19 : ਵੇਟੀਕਨ ਮਿਊਜ਼ੀਅਮ 1 ਜੂਨ ਤੋਂ ਖੋਲ੍ਹੇ ਜਾਣਗੇ

Sunday, May 24, 2020 - 02:27 AM (IST)

ਕੋਵਿਡ-19 : ਵੇਟੀਕਨ ਮਿਊਜ਼ੀਅਮ 1 ਜੂਨ ਤੋਂ ਖੋਲ੍ਹੇ ਜਾਣਗੇ

ਵੇਟੀਕਨ ਸਿਟੀ - ਵੇਟੀਕਨ ਦੇ ਮਿਊਜ਼ੀਅਮ ਇਕ ਵਾਰ ਫਿਰ ਵਿਜ਼ੀਟਰਾਂ ਦੇ ਲਈ 1 ਜੂਨ ਤੋਂ ਖੋਲ੍ਹ ਦਿੱਤੇ ਜਾਣਗੇ। ਮਿਊਜ਼ੀਅਮ ਵਿਚ ਆਉਣ ਵਾਲੇ ਲੋਕਾਂ ਲਈ ਮਾਸਕ ਪਾਉਣਾ ਲਾਜ਼ਮੀ ਹੋਵੇਗਾ ਅਤੇ ਐਂਟਰੀ ਤੋਂ ਪਹਿਲਾਂ ਉਨ੍ਹਾਂ ਦੇ ਸਰੀਰ ਦੇ ਤਾਪਮਾਨ ਦੀ ਜਾਂਚ ਕੀਤੀ ਜਾਵੇਗੀ। ਵੇਟੀਕਨ ਨੇ ਸ਼ਨੀਵਾਰ ਨੂੰ ਕਿਹਾ ਕਿ ਸਿਹਤ ਕਰਮੀ ਮੌਜੂਦ ਰਹਿਣਗੇ ਅਤੇ ਹੁਣ ਟਿਕਟ ਰਿਜ਼ਰਵ ਕਰਨੀ ਹੋਵੇਗੀ। ਇਸ ਲਈ ਟਿਕਚ ਰਿਜ਼ਰਵ ਕਰਾਉਣ ਲਈ ਲੱਗਣ ਵਾਲੀ 4 ਯੂਰੋ ਦੀ ਐਡਵਾਂਸ ਰਾਸ਼ੀ ਅਦਾ ਨਹੀਂ ਕਰਨੀ ਹੋਵੇਗੀ। ਇਥੇ ਪਵਿੱਤਰ ਦਰਸ਼ਨ ਲਈ ਆਉਣ ਵਾਲੇ ਲੋਕਾਂ ਨੂੰ ਟਿਕਟ ਦੀ ਵਿਕਰੀ ਅਤੇ ਖਾਣ-ਪੀਣ ਦੀਆਂ ਹੋਰ ਸੇਵਾਵਾਂ ਹੀ ਮਾਲੀਆ ਦਾ ਮੁੱਖ ਜ਼ਰੀਆ ਹੈ। ਹਾਲਾਂਕਿ, ਹੁਣ ਮਿਊਜ਼ੀਅਮ ਹਰ ਮਹੀਨੇ ਤੇ ਆਖਰੀ ਐਤਵਾਰ ਨੂੰ ਦਿੱਤੀ ਜਾਣ ਵਾਲੀ ਸੁਵਿਧਾ ਨੂੰ ਰੱਦ ਕਰ ਰਹੇ ਹਨ। ਵੇਟੀਕਨ ਸਿਟੀ ਰਾਜ ਜਾਂ ਇਸ ਦੇ ਕਰਮਚਾਰੀਆਂ ਵਿਚ ਹੁਣ ਤੱਕ ਕੋਵਿਡ-19 ਇਨਫੈਕਸ਼ਨ ਦੇ 12 ਮਾਮਲੇ ਸਾਹਮਣੇ ਆਏ ਹਨ।

Vatican Museums, Holy See's cash cow, to reopen from June 1 ...


author

Khushdeep Jassi

Content Editor

Related News