ਬ੍ਰਿਟੇਨ ’ਚ ਲਾਕਡਾਊਨ ’ਚ ਢਿੱਲ ਦੇ ਪਹਿਲੇ ਪੜਾਅ ’ਚ ਸਕੂਲ ਅਤੇ ਕਾਲਜ ਖੁੱਲ੍ਹੇ
Tuesday, Mar 09, 2021 - 03:54 PM (IST)
ਲੰਡਨ (ਭਾਸ਼ਾ)– ਬ੍ਰਿਟੇਨ ’ਚ ਕੋਵਿਡ-19 ਦੇ ਪ੍ਰਸਾਰ ਨੂੰ ਕੰਟਰੋਲ ਕਰਨ ਲਈ ਮਹੀਨਿਆਂ ਤੋਂ ਲੱਗੀਆਂ ਸਖਤ ਲਾਕਡਾਊਨ ਪਾਬੰਦੀਆਂ ’ਚ ਪਹਿਲੇ ਪੜਾਅ ਦੀ ਢਿੱਲ ਦੇ ਤਹਿਤ ਸੋਮਵਾਰ ਨੂੰ ਸਕੂਲ ਅਤੇ ਕਾਲਜਾਂ ਦੇ ਖੁੱਲ੍ਹਣ ’ਤੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਕੋਰੋਨਾ ਵਾਇਰਸ ਖਿਲਾਫ ਸੰਘਰਸ਼ ’ਚ ‘ਰਾਸ਼ਟਰੀ ਯਤਨ’ ਦੀ ਸ਼ਲਾਘਾ ਕੀਤੀ।
ਸੈਕੰਡਰੀ ਸਕੂਲ ਅਤੇ ਕਾਲਜ ਵਿਦਿਆਰਥੀਆਂ ਨੂੰ ਜਮਾਤਾਂ ’ਚ ਸੱਦਣਗੇ। ਹੁਣ ਇਹ ਉਨ੍ਹਾਂ ਦੇ ਵਿਵੇਕ ’ਤੇ ਛੱਡਿਆ ਗਿਆ ਹੈ ਕਿ ਉਹ ਵਿਦਿਆਰਥੀਆਂ ਨੂੰ ਇਸ ਹਫਤੇ ਜਾਂਚ ਅਤੇ ਜਮਾਤਾਂ ’ਚ ਪੜ੍ਹਾਅਬੱਧ ਤਰੀਕੇ ਨਾਲ ਸ਼ਿਫਟਾਂ ’ਚ ਸੱਦਣ ਦਾ ਕੀ ਤੌਰ-ਤਰੀਕਾ ਅਪਣਾਉਂਦੇ ਹਨ। ਮੌਕੇ ’ਤੇ ਤਿੰਨ ਮੁੱਢਲੀਆਂ ਜਾਂਚ ਤੋਂ ਬਾਅਦ ਵਿਦਿਆਰਥੀਆਂ ਨੂੰ ਘਰਾਂ ’ਚ ਹਰ ਹਫਤੇ ਦੋ ਰੈਪਿਡ ਜਾਂਚ ਕਰਵਾਉਣ ਦੀ ਸਹੂਲਤ ਦਿੱਤੀ ਜਾਏਗੀ।