ਕੋਵਿਡ-19 : ਇਕੱਲੀਆਂ ਹੀ ਸਰੀਰਕ ਅਤੇ ਮਾਨਸਿਕ ਚੁਣੌਤੀਆਂ ਨਾਲ ਜੂਝਣ ਲਈ ਮਜਬੂਰ ਹਨ ਗਰਭਵਤੀ ਔਰਤਾਂ

04/03/2020 11:46:09 PM

ਹਾਂਗਕਾਂਗ – ਜਦੋਂ ਪੂਰੀ ਦੁਨੀਆ ਕੋਵਿਡ-19 ਵਾਇਰਸ ਨਾਲ ਨਜਿੱਠਣ ਲਈ ਸੰਘਰਸ਼ ਕਰ ਰਹੀ ਹੈ ਅਤੇ ਇਸ ਨੂੰ ਕਾਬੂ ਕਰਨ ਲਈ ਲਾਕਡਾਊਨ ਅਤੇ ਸਮਾਜਿਕ ਦੂਰੀ ਬਣਾਉਣ ਵਰਗੇ ਕਦਮ ਹੀ ਇਕੋ-ਇਕ ਉਪਾਅ ਨਜ਼ਰ ਆ ਰਿਹਾ ਹੈ, ਅਜਿਹੇ ਵਿਚ ਗਰਭਵਤੀ ਔਰਤਾਂ ਲਈ ਆਪਣੀ ਸਰੀਰਕ ਅਤੇ ਮਾਨਸਿਕ ਚੁਣੌਤੀਆਂ ਨਾਲ ਇਕੱਲੇ ਲੜਨਾ ਬੇਹੱਦ ਮੁਸ਼ਕਲ ਹੋ ਗਿਆ ਹੈ ਕਿਉਂਕਿ ਉਨ੍ਹਾਂ ਨੂੰ ਅਜਿਹੇ ਸਮੇਂ ਵਿਚ ਕਿਸੇ ਦੇ ਸਾਥ ਦੀ ਸਭ ਤੋਂ ਵੱਧ ਲੋੜ ਹੁੰਦੀ ਹੈ। ਕੋਵਿਡ-19 ਦੇ ਵੱਧਦੇ ਕਹਿਰ ਦੌਰਾਨ ਗਰਭਵਤੀ ਔਰਤਾਂ ਨੂੰ ਕਈ ਅਣਚਾਹੇ ਹਾਲਾਤ ਨਾਲ ਜੂਝਣਾ ਪੈ ਰਿਹਾ ਹੈ। ਹਾਂਗਕਾਂਗ ਵਿਚ ਪਹਿਲਾਂ ਲੋਕਤੰਤਰ ਸਮਰਥਕ ਹਿੰਸਕ ਪ੍ਰਦਰਸ਼ਨਾਂ ਅਤੇ ਉਸਦੇ ਖਿਲਾਫ ਅੱਥਰੂ ਗੈਸ ਛੱਡਣ ਵਰਗੀਆਂ ਕਾਰਵਾਈਆਂ ਕਾਰਣ ਅਤੇ ਫਿਰ ਕੋਰੋਨਾ ਵਾਇਰਸ ਮਹਾਮਾਰੀ ਕਾਰਣ ਜੈਮੀ ਚੁਈ ਨੂੰ ਗਰਭ ਧਾਰਨ ਤੋਂ ਬਾਅਦ ਲਗਭਗ 9 ਮਹੀਨੇ ਆਪਣੇ ਘਰ ਵਿਚ ਇਕੱਲਿਆਂ ਹੀ ਰਹਿਣਾ ਪਿਆ ਅਤੇ ਹੁਣ ਜਦੋਂ ਉਹ ਬੱਚੇ ਨੂੰ ਜਨਮ ਦੇਣ ਵਾਲੀ ਹੈ ਤਾਂ ਅਜਿਹੇ ਵਿਚ ਵੀ ਉਸਦੇ ਨਾਲ ਕੋਈ ਨਹੀਂ ਹੋਵੇਗਾ ਅਤੇ ਉਸਦੇ ਪਤੀ ਕਈ ਦਿਨ ਬਾਅਦ ਹੀ ਆਪਣੇ ਬੱਚੇ ਨੂੰ ਦੇਖ ਸਕਣਗੇ। ਜ਼ਿਕਰਯੋਗ ਹੈ ਕਿ ਹਾਂਗਕਾਂਗ ਅਤੇ ਚੀਨ ਨੇ ਮੈਟਰਨਿਟੀ ਇਕਾਈਆਂ ਵਿਚ ਵਿਸ਼ਾਣੂ ਫੈਲਣ ਤੋਂ ਰੋਕਣ ਲਈ ਦੁਨੀਆ ਦੇ ਸਭ ਤੋਂ ਕਰੜੇ ਕਦਮ ਉਠਾਏ ਹਨ। ਗਰਭਵਤੀ ਔਰਤਾਂ ਦੇ ਪਤੀਆਂ ਨੂੰ ਵੀ ਸਰਕਾਰੀ ਹਸਪਤਾਲ ਦੀਆਂ ਪ੍ਰਸੂਤਾਂ ਇਕਾਈਆਂ ਵਿਚ ਜਾਣ ਦੀ ਆਗਿਆ ਨਹੀਂ ਹੈ। ਇਸਦੇ ਕਾਰਣ ਕਈ ਔਰਤਾਂ ਨੂੰ ਗਰਭ ਅਵਸਥਾ ਦੀਆਂ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਅਤੇ ਵਾਇਰਸ ਦੇ ਭੈਅ ਨਾਲ ਇਕੱਲਿਆਂ ਹੀ ਲੜਨਾ ਪੈ ਰਿਹਾ ਹੈ।


Inder Prajapati

Content Editor

Related News