ਕੋਵਿਡ-19: ਨਿਊਜ਼ੀਲੈਂਡ ''ਚ ਸੰਸਦ ਮੈਦਾਨ ''ਚ ਪ੍ਰਦਰਸ਼ਨ ਕਰ ਰਹੇ ਲੋਕ ਗ੍ਰਿਫ਼ਤਾਰ
Thursday, Feb 10, 2022 - 10:09 AM (IST)
ਵੈਲਿੰਗਟਨ (ਭਾਸ਼ਾ): ਨਿਊਜ਼ੀਲੈਂਡ ਵਿੱਚ ਕੋਵਿਡ-19 ਨਾਲ ਸਬੰਧਤ ਲਾਜ਼ਮੀ ਮੁੱਦਿਆਂ ਦੇ ਖ਼ਿਲਾਫ਼ ਸੰਸਦ ਦੇ ਮੈਦਾਨ ਵਿੱਚ ਧਰਨਾ ਦੇਣ ਵਾਲੇ ਕੁਝ ਲੋਕਾਂ ਨੂੰ ਪੁਲਸ ਨੇ ਵੀਰਵਾਰ ਨੂੰ ਗ੍ਰਿਫ਼ਤਾਰ ਕਰ ਲਿਆ। ਸੰਸਦ ਦੇ ਸਪੀਕਰ ਟ੍ਰੇਵਰ ਮਾਲਾਰਡ ਦੁਆਰਾ ਮੈਦਾਨ ਬੰਦ ਕਰਨ ਦਾ ਇੱਕ ਦੁਰਲਭ ਕਦਮ ਚੁੱਕਣ ਤੋਂ ਬਾਅਦ ਇਹ ਗ੍ਰਿਫ਼ਤਾਰੀਆਂ ਕੀਤੀਆਂ ਗਈਆਂ। ਪੁਲਸ ਨੇ ਦੇਸ਼ ਦੇ ਹੋਰ ਹਿਸਿਆਂ ਤੋਂ 100 ਤੋਂ ਵੱਧ ਵਾਧੂ ਅਧਿਕਾਰੀ ਬੁਲਾਏ। ਇਸ ਦੇ ਬਾਅਦ ਮੈਦਾਨ ਦੀ ਘੇਰਾਬੰਦੀ ਕਰਨ ਤੋਂ ਬਾਅਦ ਬਿਨਾਂ ਕਿਸੇ ਕਾਰਵਾਈ ਦੇ ਪੁਲਸ ਨੇ ਲੋਕਾਂ ਤੋਂ ਦੂਰ ਜਾਣ ਲਈ ਕਿਹਾ ਅਤੇ ਸਿਰਫ਼ ਉਨ੍ਹਾਂ ਹੀ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਰਿਹਾ ਹੈ, ਜੋ ਆਦੇਸ਼ ਦੀ ਉਲੰਘਣਾ ਕਰ ਰਹੇ ਹਨ।
ਪੜ੍ਹੋ ਇਹ ਅਹਿਮ ਖ਼ਬਰ -ਬ੍ਰਿਟੇਨ ਦੇ ਵਿਗਿਆਨੀਆਂ ਨੇ ਬਣਾਇਆ 'ਨਕਲੀ ਸੂਰਜ', ਤੋੜੇ ਊਰਜਾ ਦੇ ਸਾਰੇ ਵਿਸ਼ਵ ਰਿਕਾਰਡ (ਵੀਡੀਓ)
ਪੁਲਸ ਨੇ ਦੱਸਿਆ ਕਿ ਉਹਨਾਂ ਨੇ ਮੈਦਾਨ ਵਿੱਚ ਸਾਰੇ ਲੋਕਾਂ ਨੂੰ ਦੱਸਿਆ ਹੈ ਕਿ ਉਹ ਗੈਰ ਕਾਨੂੰਨੀ ਤੌਰ 'ਤੇ ਉੱਥੇ ਮੌਜੂਦ ਹਨ। ਵੈਲਿੰਗਟਨ ਦੇ ਜ਼ਿਲ੍ਹਾ ਕਮਾਂਡਰ ਸੁਪਰਡੈਂਟ ਕੋਰੀ ਪਾਰਨੇਲ ਨੇ ਕਿਹਾ ਕਿ ਪੁਲਸ ਨੇ ਕਈ ਵਾਰ ਪ੍ਰਦਰਸ਼ਨਕਾਰੀਆਂ ਨੂੰ ਉੱਥੋ ਤੁਰੰਤ ਜਾਣ ਬਾਰੇ ਕਿਹਾ ਅਤੇ ਇਸ ਦੇ ਬਾਅਦ ਲੋਕਾਂ ਨੇ ਉੱਥੋਂ ਨਿਕਲਣਾ ਸ਼ੁਰੂ ਕੀਤਾ। ਪੁਲਸ ਲੋਕਾਂ ਦੇ ਪ੍ਰਦਰਸ਼ਨ ਦੇ ਅਧਿਕਾਰ ਦਾ ਸਨਮਾਨ ਕਰਦੀ ਹੈ ਪਰ ਨਾਲ ਇਹ ਵੀ ਜ਼ਰੂਰੀ ਹੈ ਕਿ ਇਸ ਦਾ ਵਿਆਪਕ ਜਨਤਾ 'ਤੇ ਗਲਤ ਪ੍ਰਭਾਵ ਨਾ ਪਵੇ। ਗੌਰਤਲਬ ਹੈ ਕਿ ਕੈਨੇਡਾ ਵਿਚ ਕੋਵਿਡ-19 ਸਬੰਧੀ ਲਾਜ਼ਮੀ ਟੀਕਾਕਰਨ ਖ਼ਿਲਾਫ਼ ਜਾਰੀ ਪ੍ਰਦਰਸ਼ਨ ਤੋਂ ਪ੍ਰੇਰਿਤ ਹੋ ਕੇ ਮੰਗਲਵਾਰ ਨੂੰ 1000 ਤੋਂ ਵੱਧ ਕਾਰ ਅਤੇ ਟਰੱਕ ਡਰਾਈਵਰਾਂ ਨੇ ਸੰਸਦ ਦੇ ਬਾਹਰ ਆਪਣੇ ਵਾਹਨ ਖੜ੍ਹੇ ਕਰ ਦਿੱਤੇ ਸਨ।ਹਾਲਾਂਕਿ ਵੀਰਵਾਰ ਤੱਕ ਪ੍ਰਦਰਸ਼ਨਕਾਰੀਆਂ ਦੀ ਗਿਣਤੀ ਘੱਟ ਕੇ ਕਰੀਬ 100 ਰਹਿ ਗਈ। ਕਈ ਵਾਹਨਾਂ ਦੇ ਸੜਕ ਵਿਚਕਾਰ ਖੜ੍ਹੇ ਹੋਣ ਕਾਰਨ ਕੁਝ ਰਸਤੇ ਬੰਦ ਕਰਨੇ ਪਏ ਸਨ। ਸੰਸਦ ਦੇ ਮੈਦਾਨ ਵਿਚ ਅਕਸਰ ਸ਼ਾਂਤੀਪੂਰਨ ਪ੍ਰਦਰਸ਼ਨ ਕੀਤੇ ਜਾਂਦੇ ਹਨ। ਜਦੋਂਕਿ ਟਰੱਕ ਚਾਲਕਾਂ ਨੇ ਸੰਸਦ ਦੇ ਬਾਹਰ ਆਪਣੇ ਵਾਹਨ ਖੜ੍ਹੇ ਕਰ ਦਿੱਤੇ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।