ਕੋਵਿਡ-19: ਬਿਨਾਂ ਲੱਛਣ ਵਾਲੇ ਮਾਮਲਿਆਂ ਦੀ ਪੁਸ਼ਟੀ ਕਰ ਸਕੇਗੀ ਨਵੀਂ ਜਾਂਚ

Friday, May 01, 2020 - 06:50 PM (IST)

ਕੋਵਿਡ-19: ਬਿਨਾਂ ਲੱਛਣ ਵਾਲੇ ਮਾਮਲਿਆਂ ਦੀ ਪੁਸ਼ਟੀ ਕਰ ਸਕੇਗੀ ਨਵੀਂ ਜਾਂਚ

ਬੀਜਿੰਗ- ਵਿਗਿਆਨੀਆਂ ਨੇ ਖੂਨ ਵਿਚ ਐਂਟੀਬਾਡੀਜ਼ ਦੀ ਜਾਂਚ ਕਰਕੇ ਕੋਰੋਨਾ ਵਾਇਰਸ ਦੇ ਇਨਫੈਕਸ਼ਨ ਦਾ ਪਤਾ ਲਾਉਣ ਦੇ ਲਈ ਇਕ ਅਜਿਹੀ ਤਕਨੀਕ ਵਿਕਸਿਤ ਕੀਤੀ ਹੈ, ਜਿਸ ਦੀ ਮਦਦ ਨਾਲ ਡਾਕਟਰ ਕਿਸੇ ਵਿਅਕਤੀ ਨੂੰ ਕੋਵਿਡ-19 ਦੇ ਇਨਫੈਕਸ਼ਨ ਦਾ ਪਤਾ ਲਾਉਣ ਦੇ ਨਾਲ-ਨਾਲ ਉਹਨਾਂ ਸ਼ੱਕੀ ਮਾਮਲਿਆਂ ਦੀ ਵੀ ਪੁਸ਼ਟੀ ਕਰ ਸਕਣਗੇ ਜਿਹਨਾਂ ਲੋਕਾਂ ਦੀ ਹੋਰ ਜਾਂਚ ਤਕਨੀਕ ਵਿਚ ਰਿਪੋਰਟ ਨੈਗੇਟਿਵ ਆਈ ਹੋਵੇ।

ਐਂਟੀਬਾਡੀਜ਼ ਖੂਨ ਵਿਚ ਪੈਦਾ ਹੋਣ ਵਾਲੀ ਰੱਖਿਆਤਮਕ ਕੋਸ਼ਿਕਾਵਾਂ ਹਨ ਜੋ ਕਿਸੇ ਵੀ ਰੋਗ ਤੋਂ ਬਚਾਅ ਲਈ ਉਪਯੋਗੀ ਹੁੰਦੀਆਂ ਹਨ। ਖੋਜ ਕਰਨ ਵਾਲਿਆਂ ਨੇ ਕਿਹਾ ਹੈ ਕਿ ਕੋਵਿਡ-19 ਦੇ ਲੱਛਣ ਹਲਕੇ ਤੋਂ ਲੈ ਕੇ ਗੰਭੀਰ ਤੱਕ ਦੇਖਣ ਨੂੰ ਮਿਲ ਰਗੇ ਹਨ ਤੇ ਕੁਝ ਲੋਕਾਂ ਵਿਚ ਤਾਂ ਇਸ ਦਾ ਕੋਈ ਲੱਛਣ ਵੀ ਨਜ਼ਰ ਨਹੀਂ ਆ ਰਿਹਾ ਹੈ। ਇਸ ਤਰ੍ਹਾਂ ਇਨਫੈਕਸ਼ਨ ਦੀ ਪੁਸ਼ਟੀ ਵਾਲੇ ਮਾਮਲਿਆਂ ਦੀ ਤੁਲਨਾ ਵਿਚ ਸਾਰਸ-ਕੋਵੀ-2 ਵਾਇਰਸ ਨਾਲ ਇਨਫੈਕਟਡ ਲੋਕਾਂ ਦੀ ਗਿਣਤੀ ਕਿਤੇ ਵਧੇਰੇ ਹੋ ਸਕਦੀ ਹੈ। ਹਾਲਾਂਕਿ ਹੋਰ ਵਧੇਰੇ ਸੋਧ ਦੀ ਲੋੜ ਹੈ। ਫਿਰ ਵੀ ਇਸ ਗੱਲ ਦੀ ਸੰਭਾਵਨਾ ਹੈ ਕਿ ਵਾਇਰਸ ਦੀ ਐਂਟੀਬਾਡੀ ਵਾਲੇ ਲੋਕਾਂ ਵਿਚ ਭਵਿੱਖ ਵਿਚ ਕੋਵਿਡ-19 ਦੇ ਖਿਲਾਫ ਪ੍ਰਤੀਰੱਖਿਆ ਪ੍ਰਣਾਲੀ ਹੋ ਸਕਦੀ ਹੈ। ਐਨਾਲਿਟਿਕਲ ਕੈਮਿਸਟ੍ਰੀ ਜਨਰਲ ਵਿਚ ਪ੍ਰਕਾਸ਼ਿਤ ਸੋਧ ਵਿਚ ਇਹ ਦਾਅਵਾ ਕੀਤਾ ਗਿਆ ਹੈ।

ਵਰਤਮਾਨ ਵਿਚ ਜਾਂ ਪਹਿਲਾਂ ਕਦੇ ਇਨਫੈਕਸ਼ਨ ਦੀ ਲਪੇਟ ਵਿਚ ਆਏ ਲੋਕਾਂ ਦੀ ਪਛਾਣ ਕਰਨ ਵਿਚ ਮਦਦ ਦੇ ਲਈ ਵਿਗਿਆਨੀਆਂ ਨੇ ਇਕ ਤੁਰੰਤ, ਸੰਵੇਦਨਸ਼ੀਲ ਐਂਟੀਬਾਡੀ ਜਾਂਚ ਵਿਕਸਿਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਹਨਾਂ ਵਿਗਿਆਨੀਆਂ ਵਿਚ ਚੀਨ ਦੀ ਸਾਊਥਰਨ ਮੈਡੀਕਲ ਯੂਨੀਵਰਸਿਟੀ ਦੇ ਖੋਜਕਾਰ ਵੀ ਸ਼ਾਮਲ ਹਨ। ਉਹਨਾਂ ਨੇ ਆਪਣੀ ਜਾਂਚ ਇਕ ਅਜਿਹੀ ਤਕਨੀਕ ਦੇ ਆਧਾਰ 'ਤੇ ਕੀਤੀ, ਜਿਸ ਦੀ ਵਰਤੋਂ ਮਹਿਲਾਵਾਂ ਗਰਭਾਵਸਥਾ ਦੀ ਜਾਂਚ ਦੇ ਲਈ ਘਰਾਂ ਵਿਚ ਖੁਦ ਕਰਦੀਆਂ ਹਨ। ਉਹਨਾਂ ਨੇ ਦੱਸਿਆ ਕਿ ਇਸ ਜਾਂਚ ਵਿਚ ਸਿਰਫ 10 ਮਿੰਟ ਦਾ ਸਮਾਂ ਲੱਗਦਾ ਹੈ।


author

Baljit Singh

Content Editor

Related News