ਕੋਵਿਡ-19 : ਇਟਲੀ ''ਚ ਮੁੜ ਤੋਂ ਲਾਕਡਾਊਨ ਲੱਗਣ ਦੀ ਤਿਆਰੀ, ਸਰਕਾਰ ਨੇ ਬਣਾਈ ਯੋਜਨਾ

10/03/2020 1:47:24 AM

ਰੋਮ, (ਰਾਇਟਰ)- ਪੂਰੀ ਦੁਨੀਆ ਵਿਚ ਕੋਰੋਨਾ ਮਹਾਮਾਰੀ ਦਾ ਕਹਿਰ ਤੇਜ਼ੀ ਨਾਲ ਵੱਧਦਾ ਜਾ ਰਿਹਾ ਹੈ। ਭਾਰਤ ਸਮੇਤ ਕਈ ਦੇਸ਼ਾਂ ਵਿਚ ਲੰਬੇ ਸਮੇਂ ਤੱਕ ਲਾਕਡਾਊਨ ਤੋਂ ਬਾਅਦ ਹੁਣ ਪਾਬੰਦੀਆਂ ਵਿਚ ਢਿੱਲ ਦਿੱਤੀ ਗਈ ਹੈ ਪਰ ਕਈ ਦੇਸ਼ਾਂ ਵਿਚ ਕੋਰੋਨਾ ਸੰਕਟ ਦਾ ਕਹਿਰ ਇੰਨਾ ਜ਼ਿਆਦਾ ਹੈ ਕਿ ਉਥੇ ਐਮਰਜੈਂਸੀ ਵਰਗੇ ਹਾਲਾਤ ਪੈਦਾ ਹੋ ਗਏ ਹਨ। ਇਨ੍ਹਾਂ ਵਿਚੋਂ ਇਕ ਦੇਸ਼ ਹੈ ਇਟਲੀ। ਇਟਲੀ ਕੋਰੋਨਾ ਵਾਇਰਸ ਦੀ ਸ਼ੁਰੂਆਤ ਵਿਚ ਇਸ ਦਾ ਸਾਹਮਣਾ ਕਰਨ ਵਾਲਾ ਦੁਨੀਆ ਦਾ ਤੀਜਾ ਦੇਸ਼ ਸੀ। ਹੁਣ ਇਟਲੀ ਵਿਚ ਇਕ ਵਾਰ ਫਿਰ ਤੋਂ ਕੋਰੋਨਾ ਵਾਇਰਸ ਕਾਰਣ ਐਮਰਜੈਂਸੀ ਨੂੰ ਵਧਾਉਣ ਦੀ ਤਿਆਰੀ ਹੋ ਰਹੀ ਹੈ।
ਇਟਲੀ ਦੇ ਦੋ ਰਾਸ਼ਟਰੀ ਅਖਬਾਰਾਂ ਨੇ ਇਸ ਖਬਰ ਦੀ ਪੁਸ਼ਟੀ ਕੀਤੀ ਹੈ। ਇਟਲੀ ਦੇ ਰਾਸ਼ਟਰੀ ਅਖਬਾਰਾਂ ਮੁਤਾਬਕ, ਇਟਲੀ ਵਿਚ ਸਰਕਾਰ ਕੋਰੋਨਾ ਦੇ ਕਾਰਣ ਪੈਦਾ ਹੋਏ ਹਾਲਾਤ ਨੂੰ ਦੇਖਦੇ ਹਓਏ 31 ਜਨਵਰੀ ਤੱਕ ਐਮਰਜੈਂਸੀ ਨੂੰ ਵਧਾਉਣ ਦੀ ਯੋਜਨਾ ਬਣਾ ਰਿਹਾ ਹੈ।


Sunny Mehra

Content Editor

Related News