ਨਹੀਂ ਰੁਕ ਰਿਹਾ ਕੋਵਿਡ ਦਾ ਕਹਿਰ, ਇੰਗਲੈਡ 'ਚ ਹੋਈਆਂ 174 ਮੌਤਾਂ

08/24/2021 11:58:43 PM

ਬਰਮਿੰਘਮ (ਸੰਜੀਵ ਭਨੋਟ)- ਸਾਰਾ ਸੰਸਾਰ ਕੋਵਿਡ-19 ਦੀ ਮਾਰ ਝੱਲ ਰਿਹਾ ਹੈ। ਬਹੁਤ ਸਾਰੇ ਦੇਸ਼ਾਂ 'ਚ ਹਾਲੇ ਵੀ ਤਾਲਾਬੰਦੀ ਲੱਗੀ ਹੋਈ ਹੈ। ਸ਼ੁਰੂਆਤੀ ਦੌਰ 'ਚ ਇੰਗਲੈਡ ਵਿਚ ਕੋਰੋਨਾ ਕਰਕੇ ਰਿਕਾਰਡ ਮੌਤਾਂ ਹੋਈਆਂ ਹਨ। ਹਸਪਤਾਲਾਂ 'ਚ ਜਗ੍ਹਾ ਨਹੀਂ ਮਿਲਦੀ ਸੀ, ਬਹੁਤ ਸਾਰੇ ਆਰਜ਼ੀ ਹਸਪਤਾਲ ਬਣਾਏ। ਇਥੋਂ ਤੱਕ ਏਅਰਪੋਰਟ ਨੂੰ ਵੀ ਹਸਪਤਾਲ ਤੇ ਲਾਸ਼ਾਂ ਸਾਂਭਣ ਦੀ ਥਾਂ 'ਚ ਤਬਦੀਲ ਕੀਤਾ ਗਿਆ। ਫਿਰ ਇੰਗਲੈਂਡ ਨੇ ਸਭ ਤੋਂ ਪਹਿਲਾਂ ਕੋਵਿਡ ਵੈਕਸੀਨ ਇਸਤੇਮਾਲ ਕੀਤੀ, ਹੌਲੀ-ਹੌਲੀ ਹਾਲਾਤ ਸੁਧਰਨ ਲੱਗੇ।

ਇਹ ਖ਼ਬਰ ਪੜ੍ਹੋ- ਆਸਟਰੇਲੀਆ ਦੌਰੇ ਲਈ ਭਾਰਤੀ ਮਹਿਲਾ ਕ੍ਰਿਕਟ ਟੀਮ ਦਾ ਐਲਾਨ


ਪਿਛਲੇ ਮਹੀਨੇ 19 ਜੁਲਾਈ ਨੂੰ ਇੰਗਲੈਂਡ 'ਚੋਂ ਤਾਲਾਬੰਦੀ ਸੰਪੂਰਨ ਤੌਰ 'ਤੇ ਹਟਾ ਦਿੱਤੀ ਸੀ। ਵਿਆਹਾਂ, ਰੈਸਟੋਰੈਂਟ ਤੇ ਨਾਈਟ ਕਲੱਬ ਵੀ ਖੁੱਲ ਗਏ ਪਰ ਹਾਲੇ ਵੀ ਕੋਵਿਡ ਮਾਮਲਿਆਂ 'ਚ ਜ਼ਿਆਦਾ ਗਿਰਾਵਟ ਨਹੀਂ ਆਈ। ਮਾਰਚ ਤੋਂ ਬਾਅਦ ਅੱਜ 174 ਮੌਤਾਂ ਨੇ ਚਿੰਤਾ ਫਿਰ ਵਧਾ ਦਿੱਤੀ ਹੈ। ਜ਼ਿਕਰਯੋਗ ਹੈ ਕੀ 70% ਤੋਂ ਵਧ ਆਬਾਦੀ ਦੇ ਦੋਵੇਂ ਵੈਕਸੀਨ ਲੱਗ ਚੁੱਕੀਆਂ ਹਨ। ਮਾਹਿਰਾਂ ਵਲੋਂ ਚਿੰਤਾ ਜਤਾਈ ਜਾ ਰਹੀ ਹੈ ਜਦੋਂ ਬੱਚੇ ਛੁੱਟੀਆਂ ਤੋਂ ਬਾਅਦ ਸਕੂਲ ਗਏ ਤਾਂ ਕੋਰੋਨਾਂ ਦੇ ਹੋਰ ਵਾਧੇ ਦਾ ਖ਼ਦਸ਼ਾ ਹੈ।

ਇਹ ਖ਼ਬਰ ਪੜ੍ਹੋ- ਬੰਗਲਾਦੇਸ਼ ਵਿਰੁੱਧ ਸੀਰੀਜ਼ ਤੋਂ ਪਹਿਲਾਂ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਨਿਊਜ਼ੀਲੈਂਡ ਦਾ ਕ੍ਰਿਕਟਰ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News