ਆਸਟ੍ਰੇਲੀਆ ਜਾਣ ਦੇ ਚਾਹਵਾਨ ਭਾਰਤੀਆਂ ਲਈ ਚੰਗੀ ਖ਼ਬਰ, ''ਕੋਵੈਕਸੀਨ'' ਨੂੰ ਮਿਲੀ ਮਾਨਤਾ
Monday, Nov 01, 2021 - 06:39 PM (IST)
ਇੰਟਰਨੈਸ਼ਨਲ ਡੈਸਕ (ਬਿਊਰੋ): ਭਾਰਤ ਬਾਇਓਟੇਕ ਦੀ ਕੋਰੋਨਾ ਵੈਕਸੀਨ 'ਕੋਵੈਕਸੀਨ' ਨੂੰ ਲੈ ਕੇ ਚੰਗੀ ਖ਼ਬਰ ਹੈ। ਭਾਵੇਂ ਹੁਣ ਤੱਕ ਵਿਸ਼ਵ ਸਿਹਤ ਸੰਗਠਨ ਨੇ ਕੋਵੈਕਸੀਨ ਨੂੰ ਮਨਜ਼ੂਰੀ ਨਹੀਂ ਦਿੱਤੀ ਹੈ ਪਰ ਆਸਟ੍ਰੇਲੀਆ ਨੇ ਭਾਰਤ ਵਿਚ ਬਣੀ ਇਸ ਵੈਕਸੀਨ ਨੂੰ ਮਾਨਤਾ ਦੇ ਦਿੱਤੀ ਹੈ। ਆਸਟ੍ਰੇਲੀਆ ਦੇ ਥੈਰੇਪਟਿਕ ਗੁੱਡਜ਼ ਐਡਮਿਨਿਸਟ੍ਰੇਸ਼ਨ (ਟੀ.ਜੀ.ਏ.) ਨੇ ਇਸ ਵੈਕਸੀਨ ਦੀ ਐਫਕੇਸੀ ਨੂੰ ਲੈ ਕੇ ਕਾਫੀ ਜਾਂਚ-ਪੜਤਾਲ ਕੀਤੀ ਹੈ। ਇਸ ਦੇ ਬਾਅਦ ਹੀ ਵੈਕਸੀਨ ਨੂੰ ਮਾਨਤਾ ਦਿੱਤੀ ਗਈ ਹੈ।
ਪੜ੍ਹੋ ਇਹ ਅਹਿਮ ਖਬਰ- ਲੰਮੀਆਂ ਉਡੀਕਾਂ ਤੋਂ ਬਾਅਦ ਖੁੱਲ੍ਹਿਆ ਆਸਟ੍ਰੇਲੀਆ ਦਾ ਬਾਰਡਰ
ਇਸ ਜਾਂਚ ਪੜਤਾਲ ਵਿਚ ਵੈਕਸੀਨ ਦੀ ਸੁਰੱਖਿਆ, ਕਵਾਲਿਟੀ ਅਤੇ ਪ੍ਰਭਾਵਸ਼ੀਲਤਾ ਨੂੰ ਲੈਕੇ ਚੰਗੀ ਤਰ੍ਹਾਂ ਨਾਲ ਜਾਂਚ ਕੀਤੀ ਗਈ ਹੈ। ਜੇਕਰ ਤੁਸੀਂ ਭਾਰਤ ਵਿਚ ਕੋਵੇਕੈਸੀਨ ਦੀ ਡੋਜ ਲਗਵਾਈ ਹੈ ਤਾਂ ਟੀ.ਜੀ.ਏ. ਨੇ ਇਸ ਨੂੰ ਆਸਟ੍ਰੇਲੀਆ ਦੀ ਯਾਤਰਾ ਲਈ ਮਾਨਤਾ ਦੇ ਦਿੱਤੀ ਹੈ। ਟੀ.ਜੀ.ਏ. ਵੱਲੋਂ ਦੁਨੀਆ ਭਰ ਦੀਆਂ ਕਈ ਵੈਕਸੀਨ ਨੂੰ ਮਾਨਤਾ ਦਿੱਤੀ ਗਈ ਹੈ ਜਿਸ ਵਿਚ ਭਾਰਤ ਦੀਆਂ ਦੋਵੇਂ ਵੈਕਸੀਨ ਕੋਵਿਸ਼ੀਲਡ ਅਤੇ ਕੋਵੈਕਸੀਨ ਸ਼ਾਮਲ ਹਨ। ਇੱਥੇ ਦੱਸ ਦਈਏ ਕਿ ਕੋਵਿਸ਼ੀਲਡ ਨੂੰ ਐਸਟ੍ਰਾਜ਼ੇਨੇਕਾ ਨੇ ਆਕਸਫੋਰਡ ਯੂਨੀਵਰਸਿਟੀ ਨਾਲ ਮਿਲ ਕੇ ਤਿਆਰ ਕੀਤਾ ਹੈ ਜਿਸ ਦਾ ਭਾਰਤ ਵਿਚ ਸੀਰਮ ਇੰਸਟੀਚਿਊਟ ਆਫ ਇੰਡੀਆ (ਪੁਣੇ) ਵਿਚ ਉਤਪਾਦਨ ਹੋ ਰਿਹਾ ਹੈ।
ਇਸ ਦੌਰਾਨ, ਟੀਜੀਏ ਨੇ ਚੀਨੀ ਫਾਰਮਾ ਕੰਪਨੀ ਸਿਨੋਫਾਰਮ ਦੁਆਰਾ ਤਿਆਰ BBIBP-CorV ਨੂੰ ਵੀ ਇਜਾਜ਼ਤ ਦੇ ਦਿੱਤੀ ਹੈ। ਵਰਤਮਾਨ ਵਿੱਚ ਸਰਕਾਰੀ ਏਜੰਸੀ ਦੇ ਮਾਨਤਾ ਪ੍ਰਾਪਤ ਟੀਕਿਆਂ ਦੀ ਸੂਚੀ ਵਿੱਚ ਕਾਰਮਿਨੇਟੀ (ਫਾਈਜ਼ਰ), ਵੈਕਸਜਾਵਰੀਆ (ਐਸਟਰਾਜ਼ੇਨੇਕਾ), ਕੋਵਿਸ਼ੀਲਡ (ਐਸਟਰਾਜ਼ੇਨੇਕਾ), ਸਪਾਈਕਵੈਕਸ (ਮੋਡਰਨਾ), ਜਾਨਸਨ (ਜਾਨਸਨ ਐਂਡ ਜਾਨਸਨ), ਕੋਰੋਨਾਵੈਕ (ਸਿਨੋਵੈਕ) ਦੇ ਨਾਮ ਸ਼ਾਮਲ ਹਨ।
ਮਸਕਟ ਵਿਚ ਵੀ ਮਿਲ ਚੁੱਕੀ ਹੈ ਮਾਨਤਾ
ਇਕ ਰਿਪੋਰਟ ਮੁਤਾਬਕ ਭਾਰਤ ਬਾਇਓਟੇਕ ਦੀ ਕੋਵੈਕਸੀਨ ਵੈਕਸੀਨ ਨੂੰ ਆਈਸੋਲੇਸ਼ਨ ਦੀ ਲੋੜ ਤੋਂ ਬਿਨਾਂ ਓਮਾਨ ਦੀ ਯਾਤਰਾ ਲਈ ਮਨਜ਼ੂਰਸ਼ੁਦਾ ਕੋਵਿਡ-19 ਟੀਕਿਆਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ। ਭਾਰਤ ਬਾਇਓਟੈੱਕ ਨੇ ਟਵਿੱਟਰ 'ਤੇ ਲਿਖਿਆ,'ਕੋਵੈਕਸੀਨ ਵੈਕਸੀਨ ਹੁਣ ਬਿਨਾਂ ਆਈਸੋਲੇਸ਼ਨ ਦੀ ਲੋੜ ਦੇ ਓਮਾਨ ਦੀ ਯਾਤਰਾ ਲਈ ਪ੍ਰਵਾਨਿਤ ਕੋਵਿਡ-19 ਵੈਕਸੀਨ ਦੀ ਸੂਚੀ ਵਿੱਚ ਸ਼ਾਮਲ ਹੈ। ਇਸ ਨਾਲ ਭਾਰਤ ਤੋਂ ਓਮਾਨ ਜਾਣ ਵਾਲੇ ਉਨ੍ਹਾਂ ਯਾਤਰੀਆਂ ਦੀ ਸਹੂਲਤ ਹੋਵੇਗੀ, ਜਿਨ੍ਹਾਂ ਨੇ ਵੈਕਸੀਨ ਦਾ ਟੀਕਾ ਲਗਵਾਇਆ ਹੈ।''
ਨੋਟ- ਆਸਟ੍ਰੇਲੀਆ ਨੇ ਕੋਵੈਕਸੀਨ ਨੂੰ ਦਿੱਤੀ ਮਾਨਤਾ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।