ਹਰਨੇਕ ਸਿੰਘ ਨੇਕੀ ਮਾਮਲੇ 'ਚ ਕੋਰਟ ਨੇ ਤਿੰਨ ਦੋਸ਼ੀਆਂ ਨੂੰ ਸੁਣਾਈ ਸਜ਼ਾ

Saturday, Dec 02, 2023 - 06:27 PM (IST)

ਹਰਨੇਕ ਸਿੰਘ ਨੇਕੀ ਮਾਮਲੇ 'ਚ ਕੋਰਟ ਨੇ ਤਿੰਨ ਦੋਸ਼ੀਆਂ ਨੂੰ ਸੁਣਾਈ ਸਜ਼ਾ

ਆਕਲੈਂਡ- ਨਿਊਜ਼ੀਲੈਂਡ 'ਚ ਆਕਲੈਂਡ ਦੇਇਕ ਪ੍ਰਸਿੱਧ ਰੇਡੀਓ ਸਟੇਸ਼ਨ ਚਲਾਉਣ ਵਾਲੇ ਭਾਰਤੀ ਮੂਲ ਦੇ ਸਿੱਖ ਵਿਅਕਤੀ ਹਰਨੇਕ ਸਿੰਘ ਨੇਕੀ ਦਾ ਕਤਲ ਕਰਨ ਦੀ ਸਾਜ਼ਿਸ਼ ਰਚਣ ਦੇ ਮਾਮਲੇ 'ਚ ਕੋਰਟ ਨੇ 3 ਖਾਲਿਸਤਾਨੀ ਸਮਰਥਕ ਵਿਅਕਤੀਆਂ ਨੂੰ ਸਜ਼ਾ ਸੁਣਾਈ ਹੈ। ਹਰਨੇਕ ਸਿੰਘ ਖਾਲਿਸਤਾਨੀ ਵਿਚਾਰਧਾਰਾ ਦੇ ਕੱਟੜ ਆਲੋਚਕ ਰਹੇ ਹਨ ਅਤੇ ਇਸ ਲਈ ਉਹ ਇਨ੍ਹਾਂ ਕੱਟੜਪੰਥੀਆਂ ਦੇ ਨਿਸ਼ਾਨੇ 'ਤੇ ਆ ਗਏ। 

ਕੇਸ 'ਚ ਸਰਬਜੀਤ ਸਿੰਘ ਸਿੱਧੂ (27), ਸੁਖਪ੍ਰੀਤ ਸਿੰਘ (44) ਅਤੇ ਇਕ ਹੋਰ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ। ਮਾਮਲੇ ਦੀ ਸੁਣਵਾਈ ਦੌਰਾਨ ਜੱਜ ਮਾਰਕ ਵੁਲਫੋਰਡ ਨੇ ਸਿੱਖ ਭਾਈਚਾਰੇ ਦੀ ਸੁਰੱਖਿਆ ਅਤੇ ਧਾਰਮਿਕ ਕੱਟੜਪੰਥ ਦੇ ਖਿਲਾਫ ਸਖ਼ਤੀ ਨਾਲ ਰੋਕ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਸਜ਼ਾ ਸੁਣਾਉਣ ਦੇ ਮਾਮਲੇ ਵਿਚ ਸਾਨੂੰ ਬਿਲਕੁਲ ਵੱਖਰਾ ਤਰੀਕਾ ਅਪਣਾਉਣਾ ਹੋਵੇਗਾ।

ਆਕਲੈਂਡ ਕੋਰਟ ਦੁਆਰਾ ਮੁੱਖ ਦੋਸ਼ੀ ਮਾਸਟਰਮਾਇੰਡ ਨੂੰ 13 ਸਾਲ ਦੀ ਸਜ਼ਾ ਸੁਣਾਈ ਹੈ। ਦੂਜੇ ਸਾਥੀ ਨੂੰ ਕੋਰਟ ਨੇ ਸਾਢੇ 9 ਸਾਲ ਦੀ ਸਜ਼ਾ ਸੁਣਾਈ ਹੈ। ਨਾਲ ਹੀ ਤੀਜੇ ਦੋਸ਼ੀ ਨੂੰ ਪੁਲਸ 6 ਮਹੀਨਿਆਂ ਲਈ ਘਰ ਦੇ ਅੰਦਰ ਨਜ਼ਰਬੰਦ ਰੱਖੇ ਹੀ। ਇਸਦੇ ਆਦੇਸ਼ ਆਕਲੈਂਡ ਦੀ ਪੁਲਸ ਨੂੰ ਦੇ ਦਿੱਤੇ ਗਏ ਹਨ। ਉਥੇ ਹੀ ਕੇਸ 'ਚ ਜਗਰਾਜ ਸਿੰਘ ਅਤੇ ਗੁਰਬਿੰਦਰ ਸਿੰਘ ਨਾਂ ਦੇ ਵਿਅਕਤੀਆਂ ਨੂੰ ਪੁਖਤਾ ਸਬੂਤ ਨਾ ਮਿਲਣ ਦੇ ਚਲਦੇ ਕੋਰਟ ਨੇ ਬਰੀ ਕਰ ਦਿੱਤਾ ਹੈ। ਜਦੋਂਕਿ, ਜੋਬਨਪ੍ਰੀਤ ਸਿੰਘ ਅਤੇ ਹਰਦੀਪ ਸਿੰਘ ਸੰਧੂ ਦੀ ਸ਼ਮੂਲੀਅਤ ਨੂੰ ਲੈ ਕੇ ਅਗਲੇ ਸਾਲ ਦੀ ਸ਼ੁਰੂਆਤ 'ਚ ਸੁਣਵਾਈ ਕੀਤੀ ਜਾਵੇਗੀ।

ਕੀ ਹੈ ਪੂਰਾ ਮਾਮਲਾ

ਦੱਸ ਦੇਈਏ ਕਿ ਇਹ ਮਾਮਲਾ 23 ਦਸੰਬਰ 2020 ਦਾ ਹੈ ਜਦੋਂ ਹਰਨੇਕ ਸਿੰਘ ਦਾ ਪਿੱਛਾ ਕਰਦੇ ਹੋਏ ਉਨ੍ਹਾਂ ਦੇ ਰਸਤੇ 'ਚ ਧਾਰਮਿਕ ਕੱਟੜਪੰਥੀਆਂ ਦੇ ਇਕ ਸਮੂਹ ਨੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ ਸੀ। ਦੋਸ਼ੀਆਂ ਨੇ ਹਰਨੇਕ ਸਿੰਘ 'ਤੇ ਕਰੀਬ 40 ਤੋਂ ਜ਼ਿਆਦਾ ਵਾਰ ਚਾਕੂ ਨਾਲ ਵਾਰ ਕੀਤੇ ਸਨ। ਘਟਨਾ 'ਚ ਪੀੜਤ ਨੂੰ ਕਰੀਬ 350 ਤੋਂ ਜ਼ਿਆਦਾ ਟਾਂਕੇ ਲੱਗੇ ਸਨ ਪਰ ਕਿਸੇ ਤਰ੍ਹਾਂ ਡਾਕਟਰਾਂ ਨੇ ਹਰਨੇਕ ਸਿੰਘ ਦੀ ਜਾਨ ਬਚਾ ਲਈ ਸੀ। 

ਹਰਨੇਕ ਸਿੰਘ ਦੀ ਕਰਵਾਈ ਗਈ ਸੀ ਰੇਕੀ

ਜਾਣਕਾਰੀ ਮੁਤਾਬਕ, ਹਰਨੇਕ ਸਿੰਘ ਉਰਫ ਨੇਕੀ ਮੂਲ ਰੂਪ ਨਾਲ ਭਾਰਤ ਦੇ ਪੰਜਾਬ ਦੇ ਰਹਿਣ ਵਾਲੇ ਹਨ ਅਤੇ ਉਹ ਨਿਊਜ਼ੀਲੈਂਡ 'ਚ ਇਕ ਵੱਡਾ ਰੇਡੀਓ ਨੈੱਟਵਰਕ ਚਲਾਉਂਦੇ ਹਨ। ਆਕਲੈਂਡ ਪੁਲਸ ਦੀ ਜਾਂਚ 'ਚ ਪਤਾ ਲੱਗਾ ਹੈ ਕਿ ਉਕਤ ਦੋਸ਼ੀਆਂ ਨੇ ਕਈ ਦਿਨਾਂ ਤਕ ਹਰਨੇਕ ਸਿੰਘ ਦੀ ਰੇਕੀ ਕੀਤੀ ਸੀ ਜਿਸਤੋਂ ਬਾਅਦ ਦੋਸ਼ੀਆਂ ਨੇ ਮੌਕੇ ਵੇਖ ਕੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ। 


author

Rakesh

Content Editor

Related News