ਦੋ ਵਿਅਕਤੀਆਂ ''ਤੇ ਹਮਲੇ ਦੀ ਦੋਸ਼ੀ ਔਰਤ ਨੂੰ ਅਦਾਲਤ ਨੇ ਸੁਣਾਈ ਸਜ਼ਾ

01/19/2019 5:23:24 PM

ਸਿਡਨੀ (ਸਨੀ ਚਾਂਦਪੁਰੀ)- ਆਸਟਰੇਲੀਆ 'ਚ ਬੀਤੇ ਸਮੇਂ ਤੋਂ ਚੱਲ ਰਹੇ ਇੱਕ ਕੇਸ ਦਾ ਉਦੋਂ ਅੰਤ ਹੋ ਗਿਆ, ਜਦੋਂ ਸਿਡਨੀ ਦੀ ਮਾਣਯੋਗ ਸਥਾਨਕ ਅਦਾਲਤ ਨੇ ਇਸ 'ਤੇ ਆਪਣਾ ਫੈਸਲਾ ਸੁਣਾ ਦਿੱਤਾ। ਇਹ ਮਾਮਲਾ ਬਹੁਤ ਗੰਭੀਰ ਸੀ, ਜਿਸ 'ਚ ਅੇਵੀ ਅਮਾਤੀ ਨਾਂ ਦੀ 26 ਸਾਲ ਦੀ ਔਰਤ ਵੱਲੋਂ ਸਟੋਰ ਵਿਖੇ ਦੋ ਵਿਅਕਤੀਆਂ 'ਤੇ ਕੁਹਾੜੀ ਨਾਲ ਹਮਲਾ ਕਰ ਕੇ ਉਨ੍ਹਾਂ ਨੂੰ ਗੰਭੀਰ ਜ਼ਖਮੀ ਕਰ ਦਿੱਤਾ। ਐਮੋਰ ਦੇ 7 ਇਲੈਵਨ ਸਟੋਰ ਵਿਖੇ ਵਾਪਰੀ ਇਸ ਘਟਨਾ 'ਚ 2 ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਸਨ।

ਅਮਾਤੀ ਨਾਮਕ ਔਰਤ ਨੇ ਬਿਨਯਾਮੀਨ ਰਿੰਮਰ ਅਤੇ ਸ਼ੈਰਨ ਹੈਕਰ ਨਾਮਕ ਵਿਅਕਤੀਆਂ ਨੂੰ ਜ਼ਖਮੀ ਕਰ ਦਿੱਤਾ। ਇਹ ਮਾਮਲਾ ਜਦੋਂ ਸਥਾਨਕ ਅਦਾਲਤ 'ਚ ਪੁੱਜਾ ਤਾਂ ਸਾਰੇ ਮਾਮਲੇ ਦੀ ਘੋਖ ਕੱਢਣ ਤੋਂ ਬਾਅਦ ਇਹ ਪਤਾ ਲੱਗਾ ਕਿ ਅਮਾਤੀ ਨਾਂ ਦੀ ਔਰਤ ਮਾਨਸਿਕ ਬਿਮਾਰੀ ਨਾਲ ਪੀੜਤ ਹੈ, ਜਿਸ ਕਾਰਨ ਇਹ ਹਮਲਾ ਹੋਇਆ ਉਸਦੇ ਮਾਨਸਿਕ ਤਣਾਅ ਦਾ ਕਾਰਨ ਉਸ ਦੇ ਲਿੰਗ ਪਰਿਵਰਤਨ ਨੂੰ ਦੱਸਿਆ ਜਾ ਰਿਹਾ ਹੈ, ਜੋ ਕਿ ਉਸਨੇ ਕਰਵਾਇਆ ਹੈ। ਇਸ ਸੱਭ ਤੋਂ ਬਾਅਦ ਉਕਤ ਔਰਤ ਦੀ ਮਾਨਸਿਕ ਦਸ਼ਾ ਠੀਕ ਨਾ ਹੋਣ ਕਾਰਨ ਸਥਾਨਕ ਅਦਾਲਤ ਦੇ ਮਾਣਯੋਗ ਜੱਜ ਵਿਲੀਅਮ ਵੱਲੋਂ ਜੂਰੀ ਦੇ ਉਸ ਦਾਅਵੇ ਨੂੰ ਖਾਰਜ ਕਰ ਦਿੱਤਾ ਗਿਆ ਕਿ ਉਹ ਬਿਮਾਰੀ ਕਾਰਣ ਦੋਸ਼ੀ ਨਹੀ ਸੀ ਪਰ ਸਜ਼ਾ ਸੁਣਾਉਣ ਸਮੇਂ ਇਸ ਨੂੰ ਧਿਆਨ ਵਿੱਚ ਰੱਖਿਆ ਗਿਆ ਸੀ।
 


Sunny Mehra

Content Editor

Related News