ਕੁਈਨਜ਼ਲੈਂਡ ''ਚ ਘਰ ਨੂੰ ਲੱਗੀ ਅੱਗ, ਪਾਲਤੂ ਕੁੱਤਿਆਂ ਨੂੰ ਬਚਾਉਣ ਦੇ ਚੱਕਰ ''ਚ ਝੁਲਸਿਆ ਜੋੜਾ

09/10/2017 6:06:52 PM

ਗੋਲਡ ਕੋਸਟ— ਕੁਈਨਜ਼ਲੈਂਡ ਦੇ ਸ਼ਹਿਰ ਗੋਲਡ ਕੋਸਟ 'ਚ ਐਤਵਾਰ ਦੀ ਸਵੇਰ ਨੂੰ ਇਕ ਘਰ ਨੂੰ ਅੱਗ ਲੱਗ ਗਈ, ਜਿਸ ਕਾਰਨ ਘਰ 'ਚ ਰਹਿੰਦੇ ਪਤੀ-ਪਤਨੀ ਗੰਭੀਰ ਰੂਪ ਝੁਲਸ ਗਏ। ਦੋਹਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਦਰਅਸਲ ਜਦੋਂ ਘਰ ਨੂੰ ਅੱਗ ਲੱਗੀ ਤਾਂ ਉਨ੍ਹਾਂ ਦੇ ਪਾਲਤੂ ਕੁੱਤੇ ਅੰਦਰ ਰਹਿ ਗਏ ਅਤੇ ਜਿਸ ਨੂੰ ਬਚਾਉਣ ਦੇ ਚੱਕਰ 'ਚ ਉਹ ਗੰਭੀਰ ਰੂਪ ਨਾਲ ਝੁਲਸ ਗਏ। 
ਦੋਹਾਂ ਨੂੰ ਰਾਇਲ ਬ੍ਰਿਸਬੇਨ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਐਮਰਜੈਂਸੀ ਅਧਿਕਾਰੀਆਂ ਨੇ ਘਰ ਨੂੰ ਅੱਗ ਲੱਗਣ ਦੀ ਸੂਚਨਾ ਦਿੱਤੀ ਗਈ। ਮੌਕੇ 'ਤੇ ਕੁਈਨਜ਼ਲੈਂਡ ਫਾਇਰ ਫਾਈਟਰਾਂ ਅਤੇ ਪੈਰਾ-ਮੈਡੀਕਲ ਅਧਿਕਾਰੀਆਂ ਪੁੱਜੇ। ਫਾਇਰ ਫਾਈਟਰਾਂ ਨੇ 30 ਮਿੰਟਾਂ 'ਚ ਅੱਗ 'ਤੇ ਕਾਬੂ ਪਾ ਲਿਆ। ਅੱਗ ਕਾਰਨ ਦੋਵੇਂ ਪਤੀ-ਪਤਨੀ ਦੇ ਹੱਥ, ਮੂੰਹ ਅਤੇ ਛਾਤੀ ਗੰਭੀਰ ਰੂਪ ਨਾਲ ਝੁਲਸ ਗਏ ਅਤੇ ਪੈਰਾ-ਮੈਡੀਕਲ ਅਧਿਕਾਰੀਆਂ ਵਲੋਂ ਇਲਾਜ ਤੋਂ ਬਾਅਦ ਉਨ੍ਹਾਂ ਹਸਪਤਾਲ ਲਿਜਾਇਆ ਗਿਆ। ਅੱਗ ਕਾਰਨ ਘਰ ਦਾ ਬਹੁਤ ਸਾਰਾ ਹਿੱਸਾ ਨੁਕਸਾਨਿਆ ਗਿਆ। ਫਾਇਰ ਫਾਈਟਰ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕਰ ਰਹੇ ਹਨ। ਅੱਗ ਕਾਰਨ ਜੋੜੇ ਦਾ ਸਭ ਕੁਝ ਸ਼ੜ ਕੇ ਸੁਆਹ ਹੋ ਗਿਆ।


Related News