ਕਾਰ ''ਚ ਜੋੜਾ ਬਣਾ ਰਿਹਾ ਸੀ ਸਰੀਰਕ ਸਬੰਧ, ਚੋਰਾਂ ਨੇ ਗੋਲੀ ਮਾਰ ਜ਼ਿੰਦਾ ਕੀਤਾ ਦਫਨ

12/11/2019 2:38:12 PM

ਮਾਸਕੋ- ਯੂਕ੍ਰੇਨ ਵਿਚ ਜੋੜੇ ਦੇ ਕਤਲ ਦੀ ਭਿਆਨਕ ਘਟਨਾ ਸਾਹਮਣੇ ਆਈ ਹੈ। ਇਥੇ ਕਾਰ ਚੋਰਾਂ ਨੇ ਹੈਰਾਨ ਕਰਨ ਵਾਲੇ ਤਰੀਕੇ ਨਾਲ ਕਪਲ ਦੀ ਹੱਤਿਆ ਕਰਕੇ ਉਹਨਾਂ ਨੂੰ ਜੰਗਲ ਵਿਚ ਹੀ ਜ਼ਿੰਦਾ ਦਫਨ ਕਰ ਦਿੱਤਾ ਤਾਂਕਿ ਉਹ ਉਹਨਾਂ ਦੀ ਕਾਰ ਚੋਰੀ ਕਰ ਸਕਣ। ਦੋਵਾਂ ਹੀ ਦੋਸ਼ੀਆਂ ਨੂੰ ਪੁਲਸ ਨੇ ਉਹਨਾਂ ਦੇ ਅਪਰਾਧ ਲਈ ਗ੍ਰਿਫਤਾਰ ਕਰ ਲਿਆ ਹੈ। ਦੋਸ਼ੀ ਦੀ ਪਛਾਣ 39 ਸਾਲਾ ਗੇਨੇਡੀ ਐਂਡ੍ਰਿਊ ਦੇ ਰੂਪ ਵਿਚ ਹੋਈ ਹੈ। ਇਸ ਕਤਲਕਾਂਡ ਵਿਚ ਉਸ ਦਾ ਸਾਥ 36 ਸਾਲਾ ਰੂਸਲਾਨ ਕਲੇਮਨਚਕ ਨੇ ਦਿੱਤਾ ਸੀ।
ਲੰਬੇ ਸਮੇਂ ਤੋਂ ਰੱਖ ਰਹੇ ਸਨ ਨਜ਼ਰ
ਅਸਲ ਵਿਚ ਕਪਲ ਸਥਾਨਕ ਵਪਾਰੀ ਯੂਰੀ ਬੇਜਿੰਸ਼ੇਂਕੋ ਤੇ ਉਹਨਾਂ ਦੀ ਪ੍ਰੇਮਿਕਾ ਅਕਸਰ ਜੰਗਲ ਵਿਚ ਜਾਇਆ ਕਰਦੇ ਸਨ। ਘਟਨਾ ਦੇ ਦਿਨ ਵੀ ਦੋਵੇਂ ਜੰਗਲ ਵਿਚ ਸਨ। ਇਹ ਜੰਗਲ ਸੈਂਟਰਲ ਯੂਕ੍ਰੇਨ ਦੇ ਗਟੀਰਿਕਾ ਦੇ ਕੋਲ ਸਥਿਤ ਹੈ। ਦੋਸ਼ੀਆਂ ਨੂੰ ਇਸ ਬਾਰੇ ਵਿਚ 2016 ਤੋਂ ਹੀ ਜਾਣਕਾਰੀ ਸੀ ਕਿ ਕਪਲ ਇਥੇ ਸਰੀਰਕ ਸਬੰਧ ਬਣਾਉਣ ਆਉਂਦਾ ਹੈ। ਕਈ ਵਾਰ ਦੋਸ਼ੀਆਂ ਨੇ ਕਪਲ ਨੂੰ ਇਥੇ ਦੇਖਿਆ ਵੀ ਸੀ। ਘਟਨਾ ਵਾਲੇ ਦਿਨ ਦੋਸ਼ੀ ਦੋਵਾਂ ਨੂੰ ਇਕੱਲਿਆਂ ਦੇਖ ਕੇ ਉਹਨਾਂ ਨੂੰ ਧਮਕੀ ਦੇਣੀ ਸ਼ੁਰੂ ਕਰ ਦਿੱਤੀ ਤੇ ਬਾਅਦ ਵਿਚ ਉਹਨਾਂ ਨੂੰ ਗੋਲੀ ਮਾਰ ਦਿੱਤੀ। ਔਰਤ ਨੇ ਆਪਣੀ ਜਾਨ ਬਚਾਉਣ ਲਈ ਆਪਣੀ ਸਾਰੀ ਜਿਊਲਰੀ ਵੀ ਚੋਰਾਂ ਨੂੰ ਦੇ ਦਿੱਤੀ।

ਆਪਣਾ ਸਾਰਾ ਕੁਝ ਚੋਰਾਂ ਨੂੰ ਦੇਣ ਦੇ ਬਾਵਜੂਦ ਵੀ ਚੋਰਾਂ ਨੇ ਉਹਨਾਂ ਦੀ ਜਾਨ ਨਾ ਬਕਸ਼ੀ। ਜਿਵੇਂ ਹੀ ਔਰਤ ਨੇ ਆਪਣੀ ਜਿਊਲਰੀ ਚੋਰਾਂ ਨੂੰ ਦਿੱਤੀ ਉਹਨਾਂ ਨੇ ਪੁਰਸ਼ ਤੇ ਔਰਤ ਨੂੰ ਗੋਲੀ ਮਾਰ ਦਿੱਤੀ। ਗੋਲੀ ਲੱਗਣ ਤੋਂ ਬਾਅਦ ਵੀ ਕਪਲ ਜ਼ਿੰਦਾ ਸੀ। ਇਸ ਤੋਂ ਬਾਅਦ ਚੋਰਾਂ ਨੇ ਕਪਲ ਨੂੰ ਜ਼ਿੰਦਾ ਹੀ ਦਫਨ ਕਰ ਦਿੱਤਾ ਤੇ ਉਹਨਾਂ ਦੀ ਕਾਰ ਤੇ ਸਮਾਨ ਲੈ ਕੇ ਫਰਾਰ ਹੋ ਗਏ। ਪੁਲਸ ਨੇ ਦੱਸਿਆ ਕਿ ਜਦੋਂ ਕਪਲ ਦੀ ਮੌਤ ਹੋਈ ਤਾਂ ਦੋਵਾਂ ਨੇ ਇਕ-ਦੂਜੇ ਦਾ ਹੱਥ ਫੜਿਆ ਹੋਇਆ ਸੀ।

ਪੁਲਸ ਬੁਲਾਰੇ ਨੇ ਦੱਸਿਆ ਕਿ ਦੋਸ਼ੀਆਂ ਨੇ ਕਾਰ ਚੋਰੀ ਕਰਨ ਤੋਂ ਇਕ ਸਾਲ ਬਾਅਦ ਜਦੋਂ ਚੋਰਾਂ ਨੇ ਕਾਰ ਵੇਚਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਦੇ ਜੁਰਮ ਦਾ ਪਰਦਾਫਾਸ਼ ਹੋ ਗਿਆ। ਪੁਲਸ ਨੇ ਕਾਰ ਵਿਚੋਂ ਹਥਿਆਰ ਵੀ ਬਰਾਮਦ ਕੀਤੇ। ਇਸ ਤੋਂ ਬਾਅਦ ਪੁਲਸ ਨੇ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਤੇ ਲਾਸ਼ਾਂ ਬਰਾਮਦ ਕੀਤੀਆਂ। ਇਸ ਮਾਮਲੇ ਵਿਚ ਅਦਾਲਤ ਨੇ ਐਂਡ੍ਰਿਊ ਨੂੰ 2 ਦਸੰਬਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਤੇ ਉਸ ਦੇ ਸਾਥੀ ਨੂੰ ਇਸ ਅਪਰਾਧ ਵਿਚ 12 ਸਾਲ ਕੈਦ ਦੀ ਸਜ਼ਾ ਸੁਣਾਈ ਗਈ। 


Baljit Singh

Content Editor

Related News