ਜੋੜੇ ਨੇ ਟਰੇਨ ''ਚ ਬਣਾਏ ਸਬੰਧ, ਤਸਵੀਰਾਂ ਅਤੇ ਵੀਡੀਓ ਵਾਇਰਲ

Tuesday, Oct 22, 2019 - 11:38 AM (IST)

ਜੋੜੇ ਨੇ ਟਰੇਨ ''ਚ ਬਣਾਏ ਸਬੰਧ, ਤਸਵੀਰਾਂ ਅਤੇ ਵੀਡੀਓ ਵਾਇਰਲ

ਲੰਡਨ—ਇਕ ਜੋੜੇ ਦੀਆਂ ਟਰੇਨ 'ਚ ਸਬੰਧ ਬਣਾਉਣ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਆਉਣ ਨਾਲ ਸਨਸਨੀ ਫੈਲ ਗਈ ਹੈ। ਇਸ ਜੋੜੇ ਨੂੰ ਦੇਰ ਰਾਤ ਗਲਾਸਗੋ ਤੋਂ ਐਡਿਨਬਰਗ ਜਾਣ ਵਾਲੀ ਟਰੇਨ 'ਚ ਸਬੰਧ ਬਣਾਉਂਦੇ ਹੋਏ ਦੇਖਿਆ ਗਿਆ। ਉਹ ਇਹ ਹਰਕਤਾਂ ਟਰੇਨ ਦੇ ਇਕ ਖਾਲੀ ਡੱਬੇ 'ਚ ਕਰ ਰਹੇ ਸਨ। ਉਨ੍ਹਾਂ ਦੀਆਂ ਇਹ ਹਰਕਤਾਂ ਡੱਬੇ 'ਚ ਮੌਜੂਦ ਸੀ.ਸੀ.ਟੀ.ਵੀ. ਕੈਮਰੇ 'ਚ ਰਿਕਾਰਡ ਹੋ ਗਈਆਂ। ਮੰਨਿਆ ਜਾ ਰਿਹਾ ਹੈ ਕਿ ਇਸ ਜੋੜੇ ਦੀਆਂ ਇਹ ਸ਼ਰਮਨਾਕ ਹਰਕਤਾਂ ਇੰਟਰਨੈੱਟ 'ਤੇ ਲੀਕ ਹੋਣ ਤੋਂ ਪਹਿਲਾਂ ਟਰੇਨ ਦੇ ਸੀ.ਸੀ.ਟੀ.ਵੀ. 'ਚ ਰਿਕਾਰਡ ਹੋਈਆਂ ਸਨ।
ਸਕਾਟਰੇਲ ਪੁਲਸ ਨੇ ਕਿਹਾ ਕਿ ਉਹ ਇਸ ਗੰਦੀ ਹਰਕਤ ਦੀ ਪੁਲਸ ਦੇ ਨਾਲ ਮਿਲ ਕੇ ਜਾਂਚ ਕਰਨਗੇ। ਸੋਸ਼ਲ ਮੀਡੀਆ 'ਤੇ ਇਸ ਦੀ ਵੀਡੀਓ ਵਾਇਰਲ ਹੋਣ 'ਤੇ ਯਾਤਰੀਆਂ ਦੀ ਤਿੱਖੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਇਕ ਰੇਲ ਯਾਤਰੀ ਨੇ ਕਿਹਾ ਕਿ ਟਰੇਨ 'ਚ ਜੋੜੇ ਦੀ ਇਸ ਤਰ੍ਹਾਂ ਦੀ ਹਰਕਤ ਕਰਨ ਦਾ ਵਿਵਹਾਰ ਘਿਨੌਣਾ ਹੈ। ਇਹ ਸਾਫ ਹੈ ਕਿ ਇਹ ਜੋੜਾ ਜ਼ਿਆਦਾ ਨਸ਼ੇ 'ਚ ਸੀ ਕਿ ਉਨ੍ਹਾਂ ਨੂੰ ਬਿਲਕੁੱਲ ਵੀ ਖਬਰ ਨਹੀਂ ਸੀ ਕਿ ਉਨ੍ਹਾਂ ਦੇ ਆਲੇ-ਦੁਆਲੇ ਕੀ ਹੋ ਰਿਹਾ ਹੈ। ਜੇਕਰ ਛੋਟੇ ਬੱਚਿਆਂ ਦੇ ਨਾਲ ਕੋਈ ਪਰਿਵਾਰ ਜਾਂ ਫਿਰ ਕੋਈ ਬਜ਼ੁਰਗ ਇਸ ਡੱਬੇ 'ਚ ਆ ਜਾਂਦਾ ਤਾਂ ਕੀ ਹੁੰਦਾ। ਇਹ ਗੁੱਸਾ ਦਿਵਾਉਣ ਵਾਲੀ ਗੱਲ ਹੈ ਪਰ ਉਨ੍ਹਾਂ ਨੇ ਸੋਚਿਆ ਕਿ ਇਹ ਕੰਮ ਹੱਸਣ ਵਾਲਾ ਹੈ। ਕੀ ਉਹ ਘਰ ਪਹੁੰਚਣ ਦੀ ਉਡੀਕ ਨਹੀਂ ਕਰ ਸਕਦੇ ਸਨ?
ਦੋ ਮਿੰਟ ਦੀ ਇਸ ਵੀਡੀਓ ਕਲਿੱਪ 'ਚ ਦੇਖਿਆ ਜਾ ਸਕਦਾ ਹੈ ਕਿ ਇਹ ਰਹੱਸਮਈ ਜੋੜਾ ਪਹਿਲਾਂ ਕਿੱਸ ਕਰ ਰਿਹਾ ਸੀ ਅਤੇ ਬਾਅਦ 'ਚ ਦੋਵਾਂ ਨੇ ਸਬੰਧ ਬਣਾਏ। ਇਸ ਦੇ ਬਾਅਦ ਦੋਵੇ ਆਪਸ 'ਚ ਗੱਲ ਕਰਨ ਲੱਗੇ ਅਤੇ ਕੁਝ ਦੇਰ ਬਾਅਦ ਇਕ ਵਾਰ ਫਿਰ ਤੋਂ ਸੰਬੰਧ ਬਣਾਏ। ਸਕਾਟਰੇਲ ਦੇ ਇਕ ਬੁਲਾਰੇ ਨੇ ਕਿਹਾ ਕਿ ਇਸ ਤਰ੍ਹਾਂ ਦੇ ਸਮਾਜਵਿਰੋਧੀ ਵਿਵਹਾਰ ਲਈ ਸਕਾਟਲੈਂਡ ਰੇਲਵੇ 'ਚ ਕੋਈ ਜਗ੍ਹਾ ਨਹੀਂ ਹੈ। ਅਸੀਂ ਬ੍ਰਿਟਿਸ਼ ਟਰਾਂਸਪੋਰਟ ਪੁਲਸ ਦੇ ਨਾਲ ਇਸ ਗਲਤ ਵਰਤਾਓ ਦੀ ਜਾਂਚ ਕਰਾਂਗੇ।


author

Aarti dhillon

Content Editor

Related News