ਮਿਆਂਮਾਰ ''ਚ ਤਖਤਾਪਲਟ ਵਿਰੋਧੀਆਂ ਨੇ ਘੱਟਗਿਣਤੀ ਸਮੂਹ ਸਮਰਥਿਤ ਸਰਕਾਰ ਬਣਾਉਣ ਦਾ ਕੀਤਾ ਦਾਅਵਾ

Friday, Apr 16, 2021 - 11:45 PM (IST)

ਮਿਆਂਮਾਰ ''ਚ ਤਖਤਾਪਲਟ ਵਿਰੋਧੀਆਂ ਨੇ ਘੱਟਗਿਣਤੀ ਸਮੂਹ ਸਮਰਥਿਤ ਸਰਕਾਰ ਬਣਾਉਣ ਦਾ ਕੀਤਾ ਦਾਅਵਾ

ਯੰਗੂਨ-ਮਿਆਂਮਾਰ ’ਚ ਸੱਤਾ ’ਤੇ ਕਾਬਿਜ਼ ਜੁੰਟਾ ਦੇ ਵਿਰੋਧੀਆਂ ਨੇ ਸ਼ੁੱਕਰਵਾਰ ਨੂੰ ਸਿਆਸੀ ਵਿਦਰੋਹ ਕਰ ਦਿੱਤਾ ਅਤੇ ਕਿਹਾ ਕਿ ਉਨ੍ਹਾਂ ਨੇ ਆਂਗ ਸਾਨ ਸੂ ਚੀ ਦੇ ਸੱਤਾ ਤੋਂ ਬਾਹਰ ਕੀਤੇ ਗਏ ਮੰਤਰੀ ਮੰਡਲ ਅਤੇ ਵੱਡੇ ਨਸਲੀ ਘੱਟਗਿਣਤੀ ਸਮੂਹਾਂ ਦੇ ਮੈਂਬਰਾਂ ਨਾਲ ਇਕ ਅੰਤਰਿਮ ਰਾਸ਼ਟਰੀ ਏਕਤਾ ਸਰਕਾਰ ਬਣਾਈ ਹੈ। ਇਹ ਐਲਾਨ ਆਸਿਆਨ ਵਲੋਂ ਮਿਆਂਮਾਰ ਦੇ ਸੰਕਟ ਨੂੰ ਸੁਲਝਾਉਣ ਦੀ ਕੂਟਨੀਤਕ ਪਹਿਲ ਦੀ ਪੂਰਬਲੀ ਸ਼ਾਮ ’ਤੇ ਕੀਤਾ ਗਿਆ।

ਇਹ ਵੀ ਪੜ੍ਹੋ-ਗੂਗਲ ਨੇ ਡਾਟਾ ਮਾਮਲੇ 'ਚ ਕੀਤਾ ਉਪਭੋਗਤਾਵਾਂ ਨੂੰ ਗੁੰਮਰਾਹ : ACCC

ਦੱਖਣੀ ਪੂਰਬੀ ਏਸ਼ੀਆਈ ਰਾਸ਼ਟਰਾਂ ਦਾ ਸੰਗਠਨ (ਆਸਿਆਨ) ਅਗਲੇ ਹਫਤੇ ਸ਼ਿਖਰ ਸੰਮੇਲਨ ਕਰ ਸਕਦਾ ਹੈ। ਜੁੰਟਾ ਵਲੋਂ ਹਿੰਸਕ ਕਾਰਵਾਈ ਤਖਤਾਪਲਟ ਦੇ ਖਿਲਾਫ ਵਿਰੋਧ ਨੂੰ ਰੋਕਣ ’ਚ ਅਸਫਲ ਰਹੀ ਹੈ ਅਤੇ ਹੁਣ ਜਦੋਂ ਫੌਜ ਸਰਹੱਦੀ ਇਲਾਕਿਆਂ ’ਚ ਘੱਟਗਿਣਤੀ ਨਸਲੀ ਭਾਈਚਾਰਿਆਂ ਤੱਕ ਇਸ ਜੰਗ ਨੂੰ ਲੈ ਕੇ ਚਲੀ ਗਈ ਹੈ ਤਾਂ ਕੁਝ ਆਸਿਆਨ ਮੈਂਬਰਾਂ ਦਾ ਮੰਨਣਾ ਹੈ ਕਿ ਇਹ ਸੰਕਟ ਖੇਤਰੀ ਸਥਿਰਤਾ ਨੂੰ ਪ੍ਰੇਸ਼ਾਨੀ ’ਚ ਪਾ ਰਹੀ ਹੈ।

ਤਖਤਾਪਲਟ ਦੇ ਵਿਰੋਧੀ ਆਪਣੇ ਵਿਰੋਧ ਨੂੰ ਮਜ਼ਬੂਤ ਕਰਨ ਲਈ ਨਸਲੀ ਘੱਟਗਿਣਤੀ ਭਾਈਚਾਰਿਆਂ ਨਾਲ ਗਠਜੋੜ ਕਰਨਾ ਚਾਹ ਰਹੇ ਸਨ। ਦਹਾਕਿਆਂ 'ਤੱਕ ਘੱਟਗਿਣਤੀ ਸਰਹੱਦੀ ਇਲਾਕਿਆਂ 'ਚ ਵਧੇਰੇ ਖੁਦਮੁਖਤਿਆਰੀ ਲਈ ਸੰਘਰਸ਼ਾਂ 'ਚ ਕਦੇ ਸ਼ਾਮਲ ਕੀਤਾ ਜਾਂਦਾ ਸੀ ਅਤੇ ਕਦੇ ਨਹੀਂ। ਇਹ ਸਪੱਸ਼ਟ ਨਹੀਂ ਹੈ ਕਿ ਘੱਟਗਿਣਤੀ ਰਾਜਨੀਤਿਕ ਸੰਗਠਨਾਂ ਰਸਮੀ ਤੌਰ 'ਤੇ ਗਠਜੋੜ 'ਚ ਸ਼ਾਮਲ ਹੋਏ ਹਨ ਜਾਂ ਨਹੀਂ ਪਰ ਉਨ੍ਹਾਂ ਦੇ ਰੈਂਕ ਦੀਆਂ ਪ੍ਰਮੁੱਖ ਹਸਤੀਆਂ ਦੀ ਨਿਯੁਕਤ ਫੌਜ ਵਿਰੁੱਧ ਸੰਘਰਸ਼ ਦੇ ਪ੍ਰਤੀ ਵਚਨਬੱਧਤਾ ਦਰਸ਼ਾਉਂਦੀ ਹੈ ਜੋ ਯਕੀਨੀ ਤੌਰ 'ਤੇ ਤਖਤਾਪਲਟ ਵਿਰੁੱਧ ਜਾਰੀ ਮੁਹਿੰਮ ਨੂੰ ਉਤਸ਼ਾਹਰ ਕਰੇਗੀ।

ਇਹ ਵੀ ਪੜ੍ਹੋ-UAE ਦੇ PM ਬਣੇ ਬ੍ਰਿਟੇਨ ਦੇ ਸਭ ਤੋਂ ਵੱਡੇ ਜਿਮੀਂਦਾਰ, ਖਰੀਦੀ ਇਕ ਲੱਖ ਏਕੜ ਜ਼ਮੀਨ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।


author

Karan Kumar

Content Editor

Related News