ਇਸ ਦੇਸ਼ ਦੇ ਰਾਸ਼ਟਰਪਤੀ ਨੇ ''ਹਰਬਲ ਟੀ'' ਲਾਂਚ ਕਰ ਕੀਤਾ ਦਾਅਵਾ, ਇਸ ਨਾਲ ਖਤਮ ਹੋਵੇਗਾ ਕੋਰੋਨਾ

Tuesday, Apr 21, 2020 - 11:46 PM (IST)

ਇਸ ਦੇਸ਼ ਦੇ ਰਾਸ਼ਟਰਪਤੀ ਨੇ ''ਹਰਬਲ ਟੀ'' ਲਾਂਚ ਕਰ ਕੀਤਾ ਦਾਅਵਾ, ਇਸ ਨਾਲ ਖਤਮ ਹੋਵੇਗਾ ਕੋਰੋਨਾ

ਅੰਤਾਨਾਨਾਰਿਵੋ - ਦੁਨੀਆ ਭਰ ਵਿਚ ਕਈ ਸਾਇੰਸਦਾਨ ਕਦੇ ਬਲੱਡ ਪਲਾਜ਼ਮਾ ਤਾਂ ਕਦੇ ਬੀ. ਸੀ. ਜੀ. ਦੇ ਵੈਕਸੀਨ ਵਿਚ ਕੋਰੋਨਾ ਦਾ ਇਲਾਜ ਲੱਭ ਰਹੇ ਹਨ ਪਰ ਉਨ੍ਹਾਂ ਨੂੰ ਹੁਣ ਤੱਕ ਇਸ ਕੋਸ਼ਿਸ਼ ਦਾ ਕੋਈ ਸਫਲ ਨਤੀਜਾ ਨਹੀਂ ਮਿਲਿਆ ਹੈ। ਉਥੇ, ਹੁਣ ਮੇਡਾਗਾਸਕਰ ਦੇ ਰਾਸ਼ਟਰਪਤੀ ਐਂਡ੍ਰੀ ਰਾਜ਼ੋਐਲਿਨਾ ਨੇ ਅਧਿਕਾਰਕ ਰੂਪ ਤੋਂ ਇਸ ਦਾ ਹਰਬਲ ਇਲਾਜ ਲਾਂਚ ਕੀਤਾ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਇਹ ਨੋਵਲ ਕੋਰੋਨਾਵਾਇਰਸ ਦੀ ਰੋਕਥਾਮ ਕਰ ਸਕਦਾ ਹੈ ਅਤੇ ਇਲਾਜ ਵੀ।

Madagascar president Andry Rajoelina unveils a local herbal remedy ...

ਰਾਸ਼ਟਰਪਤੀ ਨੇ ਆਪਣੇ ਮੰਤਰੀਆਂ, ਡਿਪਲੋਮੈਟਾਂ ਅਤੇ ਪੱਤਰਕਾਰਾਂ ਨੂੰ ਮਾਲਾਗਾਸੀ ਇੰਸਟੀਚਿਊਟ ਆਫ ਅਪਲਾਈਲਡ ਰਿਸਰਚ (ਆਈ. ਐਮ. ਆਰ. ਏ.) ਵਿਚ ਸੰਬੋਧਤ ਕਰਦੇ ਹੋਏ ਆਖਿਆ ਕਿ ਟੈਸਟ ਕਰ ਲਏ ਗਏ ਹਨ। ਇਸ ਟ੍ਰੀਟਮੈਂਟ ਨਾਲ 2 ਲੋਕਾਂ ਦਾ ਇਲਾਜ ਕੀਤਾ ਜਾ ਚੁੱਕਿਆ ਹੈ। ਉਨ੍ਹਾਂ ਆਖਿਆ ਕਿ ਹਰਬਲ-ਟੀ (ਚਾਹ) 7 ਦਿਨਾਂ ਦੇ ਅੰਦਰ ਨਤੀਜੇ ਦਿਖਾਉਣ ਲੱਗਦੀ ਹੈ। ਉਨ੍ਹਾਂ ਅੱਗੇ ਆਖਿਆ ਕਿ ਸਭ ਤੋਂ ਪਹਿਲਾਂ ਮੈਂ ਇਸ ਨੂੰ ਤੁਹਾਡੇ ਸਾਹਮਣੇ ਪੀਵਾਂਗਾ, ਇਹ ਦਿਖਾਉਣ ਲਈ ਕਿ ਪ੍ਰਡੱਕਟ ਇਲਾਜ ਕਰਦਾ ਹੈ, ਮਾਰਦਾ ਨਹੀਂ ਹੈ।

Madagascar president Andry Rajoelina unveils a local herbal remedy ...

ਮਲੇਰੀਆ ਖਤਮ ਕਰਨ ਵਾਲੇ ਪੌਦੇ ਤੋਂ ਬਣਿਆ ਹੈ
ਇਸ ਡ੍ਰਿੰਕ ਨੂੰ ਕੋਵਿਡ ਆਰਗੇਨਿਕਸ ਨਾਂ ਦਿੱਤਾ ਗਿਆ ਹੈ।ਇਸ ਨੂੰ ਆਰਟੇਮਿਸੀਆ ਨਾਂ ਦੇ ਪਲਾਂਟ (ਪੌਦੇ) ਤੋਂ ਤਿਆਰ ਕੀਤਾ ਗਿਆ ਹੈ ਜਿਹੜਾ ਕਿ ਮਲੇਰੀਆ ਦੇ ਇਲਾਜ ਵਿਚ ਆਪਣੀ ਸਮਰੱਥਾ ਸਾਬਿਤ ਕਰ ਚੁੱਕਿਆ ਹੈ। ਹਰਬਲ-ਟੀ ਬਣਾਉਣ ਲਈ ਹੋਰ ਵੀ ਸਥਾਨਕ ਜੜ੍ਹੀ-ਬੂਟੀਆਂ ਦਾ ਇਸਤੇਮਾਲ ਕੀਤਾ ਗਿਆ ਹੈ। ਉਧਰ, ਆਈ. ਐਮ. ਆਰ. ਏ. ਦੇ ਜਨਰਲ ਸਕੱਤਰ ਡਾਕਟਰ ਚਾਰਲਸ ਨੇ ਆਖਿਆ ਕਿ ਕੋਵਿਡ-ਆਰਗੇਨਿਕਸ ਦਾ ਇਸਤੇਮਾਲ ਪ੍ਰੋਫਿਲੈਕਸਿਸ ਦੇ ਰੂਪ ਵਿਚ ਹੋਵੇਗਾ, ਜਿਹੜਾ ਕਿ ਰੋਕਥਾਮ ਲਈ ਹੈ ਪਰ ਇਸ ਦੇ ਕਲੀਨਿਕਲ ਟੈਸਟ ਨੇ ਦਿਖਾਇਆ ਹੈ ਕਿ ਸੁਧਾਰਤਮਕ ਇਲਾਜ ਵਿਚ ਵੀ ਪ੍ਰਭਾਵੀ ਹੈ। ਇਸ ਦੇਸ਼ ਵਿਚ ਹੁਣ ਤੱਕ 121 ਕੇਸ ਦਰਜ ਕੀਤੇ ਗਏ ਹਨ ਪਰ ਹੁਣ ਤੱਕ ਕਿਸੇ ਦੀ ਮੌਤ ਨਹੀਂ ਹੋਈ ਹੈ।

Coronavirus, president of Madagascar announces: “I have the cure ...

ਅਮਰੀਕੀ ਸੰਸਥਾ ਨੇ ਕਿਹਾ, ਹਰਬਲ ਦਵਾਈ ਨਾਲ ਇਲਾਜ ਦੇ ਸਬੂਤ ਨਹੀਂ
ਹਾਲਾਂਕਿ, ਆਈ. ਐਮ. ਆਰ. ਏ. ਦੇ ਇਸ ਪ੍ਰੋਗਰਾਮ ਵਿਚ ਡਬਲਯੂ. ਐਚ. ਓ. ਵਲੋਂ ਕੋਈ ਸ਼ਾਮਲ ਨਹੀਂ ਹੋਇਆ। ਉਧਰ, ਯੂ. ਐਸ. ਸੈਂਟਰ ਫਾਰ ਡਿਜ਼ੀਜ ਕੰਟਰੋਲ (ਸੀ. ਡੀ. ਸੀ.) ਨੇ ਹਰਬਲ ਦਵਾਈ ਅਤੇ ਟੀ ਦਾ ਹਵਾਲਾ ਦਿੰਦੇ ਹੋਏ ਆਖਿਆ ਕਿ, ਇਸ ਦਾ ਕੋਈ ਵਿਗਿਆਨਕ ਸਬੂਤ ਨਹੀਂ ਹੈ। ਇਸ ਤਰ੍ਹਾਂ ਦੇ ਵਿਕਲਪਿਕ ਇਲਾਜ ਕੋਵਿਡ-19 ਦੀ ਰੋਕਥਾਮ ਕਰ ਸਕਦੇ ਹਨ ਜਾਂ ਮਰੀਜ਼ ਦਾ ਇਲਾਜ ਕਰ ਸਕਦੇ ਹਨ। ਅਸਲ ਵਿਚ, ਇਨ੍ਹਾਂ ਵਿਚੋਂ ਕੁਝ ਸੁਰੱਖਿਅਤ ਵੀ ਨਹੀਂ ਹੈ।

Madagascar: le président présente son «remède» contre le coronavirus


author

Khushdeep Jassi

Content Editor

Related News