ਸ਼ੀ ਜਿਨਪਿੰਗ ਦੀ ਚਿਤਾਵਨੀ, ਕਿਹਾ-ਚੀਨ ਨੂੰ ਧਮਕਾਉਣ ਵਾਲੇ ਦੇਸ਼ਾਂ ਨੂੰ ਦਿੱਤਾ ਜਾਵੇਗਾ ਮੂੰਹਤੋੜ ਜਵਾਬ

Thursday, Jul 01, 2021 - 04:41 PM (IST)

ਸ਼ੀ ਜਿਨਪਿੰਗ ਦੀ ਚਿਤਾਵਨੀ, ਕਿਹਾ-ਚੀਨ ਨੂੰ ਧਮਕਾਉਣ ਵਾਲੇ ਦੇਸ਼ਾਂ ਨੂੰ ਦਿੱਤਾ ਜਾਵੇਗਾ ਮੂੰਹਤੋੜ ਜਵਾਬ

ਬੀਜਿੰਗ (ਵਾਰਤਾ) - ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਚੇਤਾਵਨੀ ਦਿੱਤੀ ਹੈ ਕਿ ਜੇ ਵਿਦੇਸ਼ੀ ਤਾਕਤਾਂ ਚੀਨ ਨੂੰ ਧਮਕੀ ਦੇਣ ਜਾਂ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰਦੀਆਂ ਹਨ ਤਾਂ ਉਨ੍ਹਾਂ ਨੂੰ ਪਲਟ ਕੇ ਮੂੰਹਤੋੜ ਜਵਾਬ ਦਿੱਤਾ ਜਾਵੇਗਾ। ਰਾਸ਼ਟਰਪਤੀ ਸ਼ੀ ਨੇ ਵੀਰਵਾਰ ਨੂੰ ਸੱਤਾਧਾਰੀ ਕਮਿਉਨਿਸਟ ਪਾਰਟੀ ਦੇ ਸ਼ਤਾਬਦੀ ਸਾਵ ਦੇ ਮੌਕੇ 'ਤੇ ਇਕ ਪ੍ਰੋਗਰਾਮ 'ਚ ਜੋਸ਼ੀਲਾ ਭਾਸ਼ਣ ਦਿੰਦੇ ਹੋਏ ਇਹ ਗੱਲ ਕਹੀ। ਬੀਬੀਸੀ ਦੀ ਰਿਪੋਰਟ ਦੇ ਅਨੁਸਾਰ, ਸ਼੍ਰੀ ਜਿਨਪਿੰਗ ਨੇ ਅੱਗੇ ਕਿਹਾ ਕਿ ਚੀਨ ਕਿਸੇ ਵੀ ਦੇਸ਼ ਨੂੰ ਆਪਣੇ ਬਾਰੇ ਕੋਈ "ਪਵਿੱਤਰ ਉਪਦੇਸ਼" ਦੀ ਆਗਿਆ ਨਹੀਂ ਦੇਵੇਗਾ। ਇਸ ਨੂੰ ਵਿਆਪਕ ਤੌਰ 'ਤੇ ਅਮਰੀਕਾ ਲਈ ਮੰਨਿਆ ਜਾ ਰਿਹਾ ਹੈ। ਉਨ੍ਹਾਂ ਨੇ ਇਹ ਬਿਆਨ ਅਜਿਹੇ ਸਮੇਂ ਦਿੱਤਾ, ਜਦੋਂ ਚੀਨ ਨੂੰ ਮਨੁੱਖੀ ਅਧਿਕਾਰਾਂ ਦੀਆਂ ਕਥਿਤ ਉਲੰਘਣਾਵਾਂ ਅਤੇ ਹਾਂਗ ਕਾਂਗ ਵਿਚ ਇਸ ਦੀਆਂ ਕਾਰਵਾਈਆਂ ਖ਼ਾਸ ਕਰਕੇ ਲੋਕਤੰਤਰ ਪੱਖੀ ਕਾਰਕੁੰਨਾਂ ਵਿਰੁੱਧ ਚੁੱਕੇ ਕਦਮਾਂ ਦੀ ਵਿਆਪਕ ਅਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਇਹ ਵੀ ਪੜ੍ਹੋ: ਬਿਨਾਂ ਦਿਲ ਦੇ 555 ਦਿਨ ਜਿਉਂਦਾ ਰਿਹਾ ਇਹ ਵਿਅਕਤੀ, ਇੰਝ ਹੋਇਆ ਮੁਮਕਿਨ

ਵਪਾਰ, ਜਾਸੂਸੀ ਅਤੇ ਕੋਰੋਨਾ ਮਹਾਂਮਾਰੀ ਨੂੰ ਲੈ ਕੇ ਹਾਲ ਹੀ ਦੇ ਦਿਨਾਂ ਵਿਚ ਅਮਰੀਕਾ ਅਤੇ ਚੀਨ ਵਿਚਾਲੇ ਸਬੰਧਾਂ ਵਿਚ ਤੇਜ਼ੀ ਨਾਲ ਗਿਰਾਵਟ ਆਈ ਹੈ। ਤਾਈਵਾਨ ਦਾ ਮੁੱਦਾ ਵੀ ਦੋਵਾਂ ਦੇਸ਼ਾਂ ਦਰਮਿਆਨ ਤਣਾਅ ਦਾ ਇਕ ਵੱਡਾ ਕਾਰਨ ਹੈ, ਜਿਥੇ ਤਾਈਵਾਨ ਖ਼ੁਦ ਨੂੰ ਯੂ.ਐਸ. ਸਹਿਯੋਗੀ ਸੰਪ੍ਰਭੂ ਸੂਬੇ ਦੇ ਰੂਪ ਵਿਚ ਵੇਖਦਾ ਹੈ, ਜਦੋਂਕਿ ਚੀਨ ਇਸ ਨੂੰ ਆਪਣੇ ਇਕ ਵੱਖ ਸੂਬੇ ਦੇ ਰੂਪ 'ਚ ਵੇਖਦਾ ਹੈ। ਯੂ.ਐਸ. ਦੇ ਕਾਨੂੰਨ ਅਨੁਸਾਰ, ਜੇ ਚੀਨ ਇਸ ਟਾਪੂ ਨੂੰ ਮੁੜ ਪ੍ਰਾਪਤ ਕਰਨ ਲਈ ਤਾਕਤ ਦੀ ਵਰਤੋਂ ਕਰਦਾ ਹੈ ਤਾਂ ਅਮਰੀਕਾ ਨੂੰ ਤਾਇਵਾਨ ਨੂੰ ਉਸ ਦੀ ਰੱਖਿਆ ਲਈ ਸਾਧਨ ਮੁਹੱਈਆ ਕਰਨ ਦੀ ਲੋੜ ਹੈ।

ਇਹ ਵੀ ਪੜ੍ਹੋ: ਕੈਨੇਡਾ ’ਚ ਗਰਮੀ ਕੱਢ ਰਹੀ ਹੈ ਲੋਕਾਂ ਦੇ ਵੱਟ, 233 ਲੋਕਾਂ ਦੀ ਮੌਤ

ਜਿਨਪਿੰਗ ਨੇ ਕਿਹਾ ਕਿ ਚੀਨ ਤਾਈਵਾਨ ਨੂੰ ਆਪਣੀ ਮੁੱਖ ਭੂਮੀ ਨਾਲ ਜੋੜੀ ਰੱਖਣ ਲਈ ‘ਅਟੁੱਟ ਵਚਨਬੱਧਤਾ’ ਰੱਖਦਾ ਹੈ। ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਸਾਡੀ ਸਮਰੱਥਾ ਬਾਰੇ ਕੋਈ ਗਲਤੀ ਨਹੀਂ ਕਰਨੀ ਚਾਹੀਦੀ ਅਤੇ ਚੀਨੀ ਲੋਕ ਆਪਣੀ ਰਾਸ਼ਟਰੀ ਪ੍ਰਭੂਸੱਤਾ ਅਤੇ ਖੇਤਰੀ ਹੋਂਦ ਦੀ ਰੱਖਿਆ ਕਰਨ ਦੇ ਸਮਰੱਥ ਹਨ। ਅੱਜ ਸਵੇਰੇ ਇਸ ਸ਼ਤਾਬਦੀ ਸਮਾਰੋਹ ਪ੍ਰੋਗਰਾਮ ਵਿਚ ਮਿਲਟਰੀ ਜੈੱਟ ਫਲਾਈ-ਪਾਸਟ ਅਤੇ ਤੋਪਾਂ ਦੀ ਸਲਾਮੀ ਦਾ ਆਯੋਜਨ ਹੋਇਆ ਅਤੇ ਦੇਸ਼ ਭਗਤੀ ਦੇ ਗੀਤ ਗਾਏ ਗਏ। ਇਹ ਸਮਾਰੋਹ ਬੀਜਿੰਗ ਦੇ ਤਿਆਨਮੈਨ ਸਕੁਏਰ ਵਿਚ ਆਯੋਜਿਤ ਕੀਤਾ ਗਿਆ, ਜਿੱਥੇ ਲੋਕਾਂ ਦੀ ਭੀੜ ਸੀ ਅਤੇ ਜ਼ਿਆਦਾਤਰ ਲੋਕ ਬਿਨਾਂ ਮਾਸਕ ਲਗਾ ਕੇ ਆਏ ਹੋਏ ਸਨ।

ਇਹ ਵੀ ਪੜ੍ਹੋ: WWE ਸੁਪਰਸਟਾਰ ਮੇਲਿਸਾ ਕੋਟਸ ਦਾ ਅਚਾਨਕ ਹੋਇਆ ਦਿਹਾਂਤ, ਰੈਸਲਿੰਗ ਜਗਤ ’ਚ ਸੋਗ ਦੀ ਲਹਿਰ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


author

cherry

Content Editor

Related News