ਅਮਰੀਕਾ ਨੇ ਲਾਂਚ ਕੀਤਾ 80 ਹਜ਼ਾਰ ਕਰੋੜ ਦਾ ਏਅਰਕ੍ਰਾਫਟ ਕੈਰੀਅਰ, ਦੇਖੋ ਇਸ ਦੀਆਂ ਸ਼ਾਨਦਾਰ ਤਸਵੀਰਾਂ

Wednesday, Jul 26, 2017 - 04:21 PM (IST)

ਨਿਊਯਾਰਕ— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹਾਲ ਹੀ ਵਿਚ ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਅਮਰੀਕਨ ਏਅਰਕ੍ਰਾਫਟ ਕੈਰੀਅਰ ਨੂੰ ਲਾਂਚ ਕੀਤਾ। ਕਰੀਬ 80 ਹਜ਼ਾਰ ਕਰੋੜ ਰੁਪਏ ਦੀ ਲਾਗਤ ਨਾਲ ਬਣੇ ਇਸ ਨਿਊਕਲੀਅਰ ਏਅਰਕ੍ਰਾਫਟ ਕੈਰੀਅਰ ਦਾ ਨਾਂ ਅਮਰੀਕਾ ਦੇ 38ਵੇਂ ਰਾਸ਼ਟਰਪਤੀ 'ਯੂ. ਐੱਸ. ਐੱਸ. ਗੇਰਾਲਡ ਆਰ ਫੋਰਡ' ਦੇ ਨਾਂ 'ਤੇ ਰੱਖਿਆ ਗਿਆ ਹੈ।
20 ਸਾਲ ਤੱਕ ਬਿਨਾ ਰੁੱਕੇ ਕਰੇਗਾ ਕੰਮ
ਕਰੀਬ 1 ਲੱਖ ਟਨ ਭਾਰੀ ਇਸ ਏਅਰਕ੍ਰਾਫਟ ਕੈਰੀਅਰ ਦੀ ਖਾਸੀਅਤ ਇਹ ਹੈ ਕਿ ਇਕ ਵਾਰੀ ਈਂਧਣ ਭਰਨ ਮਗਰੋਂ ਇਸ ਨੂੰ ਅਗਲੇ 20 ਸਾਲਾਂ ਤੱਕ ਈਂਧਣ ਦੀ ਲੋੜ ਨਹੀਂ ਪਵੇਗੀ। ਕਿਉਂਕਿ ਇਸ ਵਿਚ ਇਕ ਨਿਊਕਲੀਅਰ ਰਿਏਕਟਰ ਵੀ ਲਗਾਇਆ ਗਿਆ ਹੈ, ਜਿਸ ਦੀ ਮਦਦ ਨਾਲ ਇਸ ਨੂੰ 20 ਸਾਲਾਂ ਤੱਕ ਈਂਧਣ ਦੀ ਲੋੜ ਨਹੀਂ ਪਵੇਗੀ।
ਇਸ ਨੂੰ ਬਣਾਉਣ ਦਾ ਕੰਮ ਸਾਲ 2009 ਵਿਚ ਸ਼ੁਰੂ ਹੋਇਆ ਸੀ। ਸਾਲ 2015 ਤੱਕ ਇਸ ਦੇ ਤਿਆਰ ਹੋ ਜਾਣ ਦੀ ਉਮੀਦ ਸੀ। ਇਸ ਨੂੰ ਬਣਾਉਣ ਲਈ ਹੋਣ ਵਾਲੇ ਖਰਚ ਦਾ ਅਨੁਮਾਨ 67 ਹਜ਼ਾਰ ਕਰੋੜ ਰੁਪਏ ਸੀ।
ਏਅਰਕ੍ਰਾਫਟ ਬਾਰੇ ਜਾਣਕਾਰੀ
ਇਸ ਏਅਰਕ੍ਰਾਫਟ ਦੀ ਲੰਬਾਈ 1,106 ਫੁੱਟ ਅਤੇ ਉੱਚਾਈ 250 ਫੁੱਟ ਹੈ। ਇਸ ਦੀ ਗਤੀ 30 ਨੌਟਸ (ਕਰੀਬ 56 ਕਿਲੋਮੀਟਰ/ਘੰਟਾ) ਹੈ। ਇਹ 75 ਤੋਂ ਜ਼ਿਆਦਾ ਏਅਰਕ੍ਰਾਫਟ ਲੈ ਜਾਣ ਵਿਚ ਸਮੱਰਥ ਹੈ।


Related News