ਅਮਰੀਕਾ ''ਚ ਕੋਰੋਨਾ ਵਾਇਰਸ ਕਾਰਨ ਹੁਣ ਤਕ 21 ਲੋਕਾਂ ਦੀ ਮੌਤ, 550 ਇਨਫੈਕਟਡ

Monday, Mar 09, 2020 - 10:48 AM (IST)

ਵਾਸ਼ਿੰਗਟਨ— ਖਤਰਨਾਕ ਕੋਰੋਨਾ ਵਾਇਰਸ ਕਾਰਨ ਅਮਰੀਕਾ 'ਚ ਹੁਣ ਤਕ 21 ਲੋਕਾਂ ਦੀ ਮੌਤ ਹੋ ਚੁੱਕੀ ਹੈ। ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਸਮ ਨੇ ਐਤਵਾਰ ਨੂੰ ਇਕ ਪ੍ਰੈੱਸ ਕਾਨਫਰੰਸ 'ਚ ਦੱਸਿਆ ਕਿ 'ਗ੍ਰੈਂਡ ਪ੍ਰਿੰਸਜ਼ ਕਰੂਜ਼ ਸ਼ਿਪ' 'ਚ ਘੱਟ ਤੋਂ ਘੱਟ 21 ਲੋਕ ਕੋਰੋਨਾ ਨਾਲ ਪੀੜਤ ਹਨ ਜੋ ਅੱਜ ਭਾਵ ਸੋਮਵਾਰ ਨੂੰ ਆਕਲੈਂਡ ਪੁੱਜ ਸਕਦੇ ਹਨ।

ਇਸ ਜਹਾਜ਼ 'ਚ ਕੋਰੋਨਾ ਨਾਲ ਪੀੜਤ 19 ਕਰੂ ਮੈਂਬਰ ਹਨ ਜਦਕਿ 2 ਯਾਤਰੀ ਹਨ। ਉਨ੍ਹਾਂ ਦੱਸਿਆ ਕਿ ਜਹਾਜ਼ 'ਚ ਸਫਰ ਕਰਨ ਵਾਲੇ ਤਕਰੀਬਨ 3500 ਲੋਕਾਂ ਦਾ ਕੋਰੋਨਾ ਟੈੱਸਟ ਕੀਤਾ ਗਿਆ ਪਰ ਸਾਰੇ ਇਸ ਵਾਇਰਸ ਨਾਲ ਪੀੜਤ ਨਹੀਂ ਨਿਕਲੇ। ਇਸ 'ਚ ਕਰੂ ਮੈਂਬਰ ਵੀ ਸ਼ਾਮਲ ਹਨ। ਹੁਣ ਤਕ ਅਮਰੀਕਾ 'ਚ ਇਸ ਘਾਤਕ ਵਾਇਰਸ ਕਾਰਨ 21 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਭ ਤੋਂ ਜ਼ਿਆਦਾ ਵਾਸ਼ਿੰਗਟਨ 'ਚ 18 ਲੋਕ ਮਾਰੇ ਜਾ ਚੁੱਕੇ ਹਨ , 2 ਫਲੋਰੀਡਾ ਅਤੇ ਕੈਲੀਫੋਰਨੀਆ 'ਚ ਇਕ ਵਿਅਕਤੀ ਦੀ ਮੌਤ ਹੋਣ ਦੀ ਪੁਸ਼ਟੀ ਹੋਈ ਹੈ।

ਅਮਰੀਕਾ 'ਚ ਘੱਟ ਤੋਂ ਘੱਟ 550 ਲੋਕ ਕੋਰੋਨਾ ਵਾਇਰਸ 'ਚ ਪਾਜ਼ੀਟਿਵ ਪਾਏ ਗਏ ਹਨ। ਇਨ੍ਹਾਂ 'ਚ 70 ਲੋਕ ਸ਼ਾਮਲ ਹਨ ਜਿਨ੍ਹਾਂ ਨੂੰ ਅਮਰੀਕਾ ਵਾਪਸ ਲਿਆਂਦਾ ਗਿਆ ਸੀ। ਦੁਨੀਆ ਭਰ 'ਚ ਇਸ ਵਾਇਰਸ ਕਾਰਨ ਮਰਨ ਵਾਲਿਆਂ ਦਾ ਅੰਕੜਾ 3500 ਤੋਂ ਵੀ ਉਪਰ ਪੁੱਜ ਚੁੱਕਾ ਹੈ। ਚੀਨ ਤੋਂ ਫੈਲੇ ਇਸ ਵਾਇਰਸ ਕਾਰਨ 1 ਲੱਖ ਤੋਂ ਜ਼ਿਆਦਾ ਲੋਕ ਪੀੜਤ ਹਨ। ਅਮਰੀਕਾ ਦੇ 32 ਸੂਬਿਆਂ ਅਤੇ ਰਾਜਧਾਨੀ 'ਚ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਇਸ ਦੇ ਕਾਰਨ ਨਿਊਯਾਰਕ ਦੇ ਬਾਅਦ ਓਰੇਗਨ ਸਟੇਟ ਨੇ ਵੀ ਐਮਰਜੈਂਸੀ ਦੀ ਘੋਸ਼ਣਾ ਕਰ ਦਿੱਤੀ ਹੈ। ਕੋਰੋਨਾ ਨੇ ਤਕਰੀਬਨ 101 ਦੇਸ਼ਾਂ ਨੂੰ ਆਪਣੀ ਲਪੇਟ 'ਚ ਲੈ ਲਿਆ ਹੈ।


Related News