ਅਮਰੀਕਾ ਵਿਚ 10 ਲੱਖ ਤੋਂ ਪਾਰ ਹੋਈ  ਕੋਰੋਨਾ ਇਨਫੈਕਟਡ ਲੋਕਾਂ ਦੀ ਗਿਣਤੀ

Wednesday, Apr 29, 2020 - 07:43 AM (IST)

ਵਾਸ਼ਿੰਗਟਨ- ਕੋਰੋਨਾ ਵਾਇਰਸ ਨਾਲ ਜੂਝ ਰਹੇ ਅਮਰੀਕਾ ਵਿਚ ਇਨਫੈਕਟਡ ਲੋਕਾਂ ਦੀ ਗਿਣਤੀ 10 ਲੱਖ ਤੋਂ ਵੱਧ ਹੋ ਗਈ ਹੈ। ਅਮਰੀਕਾ ਵਿਚ ਇਹ ਮਹਾਮਾਰੀ ਭਿਆਨਕ ਰੂਪ ਲੈ ਚੁੱਕੀ ਹੈ ਅਤੇ ਇਸ ਕਾਰਨ ਹੁਣ ਤੱਕ 58 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। 
ਜੌਹਨ ਹਾਪਿੰਕਸ ਯੂਨੀਵਰਸਿਟੀ ਮੁਤਾਬਕ ਅਮਰੀਕਾ ਵਿਚ ਕੋਰੋਨਾ ਕਾਰਨ ਹੁਣ ਤੱਕ 58,348 ਲੋਕਾਂ ਦੀ ਜਾਨ ਚਲੇ ਗਈ ਹੈ ਤੇ 10,12,399 ਲੋਕ ਵਾਇਰਸ ਦੀ ਲਪੇਟ ਵਿਚ ਹਨ। ਪਿਛਲੇ 24 ਘੰਟਿਆਂ ਵਿਚ ਇੱਥੇ 2,200 ਲੋਕਾਂ ਦੀ ਮੌਤ ਹੋਣ ਦੀ ਖਬਰ ਹੈ ਤੇ ਇਹ ਅੰਕੜਾ ਬੀਤੇ ਦਿਨ ਨਾਲੋਂ ਵੱਧ ਹੈ। ਬੀਤੇ ਦਿਨ ਲਗਭਗ 1300 ਲੋਕਾਂ ਦੀ ਜਾਨ ਗਈ ਸੀ।

ਦੁਨੀਆ ਭਰ ਵਿਚ ਵਾਇਰਸ ਕਾਰਨ 2,16,989 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 31,15,977 ਲੋਕ ਇਸ ਵਾਇਰਸ ਦੀ ਲਪੇਟ ਵਿਚ ਹਨ। 

ਅੰਕੜਿਆਂ ਮੁਤਾਬਕ ਦੁਨੀਆ ਵਿਚ ਅਮਰੀਕਾ ਕੋਰੋਨਾ ਨਾਲ ਸਭ ਤੋਂ ਵੱਧ ਇਨਫੈਕਟਡ ਦੇਸ਼ ਬਣ ਚੁੱਕਾ ਹੈ। ਇਸ ਦਾ ਸੂਬਾ ਨਿਊਯਾਰਕ ਦੂਜਾ ਵੁਹਾਨ ਬਣ ਗਿਆ ਹੈ ਤੇ ਲਗਾਤਾਰ ਕੋਰੋਨਾ ਦੇ ਮਾਮਲੇ ਵੱਧ ਰਹੇ ਹਨ। ਖਬਰਾਂ ਇਹ ਵੀ ਹਨ ਕਿ ਖਰਚੇ ਦੇ ਡਰ ਕਾਰਨ ਬਹੁਤੇ ਅਮਰੀਕੀ ਕੋਰੋਨਾ ਦਾ ਇਲਾਜ ਹੀ ਨਹੀਂ ਕਰਵਾਉਣਾ ਚਾਹੁੰਦੇ ਤੇ ਵਾਇਰਸ ਪੀੜਤਾਂ ਦੀ ਗਿਣਤੀ ਵੱਧ ਰਹੀ ਹੈ। ਹਾਲਾਂਕਿ ਅਮਰੀਕਾ ਨੇ ਮੁਫਤ ਇਲਾਜ ਦਾ ਪ੍ਰਬੰਧ ਕੀਤਾ ਹੈ ਪਰ ਫਿਰ ਵੀ ਲੋਕ ਦਵਾਈਆਂ ਤੋਂ ਇਲਾਵਾ ਹੋਣ ਵਾਲੇ ਖਰਚੇ ਕਾਰਨ ਘਰਾਂ ਵਿਚ ਹੀ ਲੁਕ ਕੇ ਬੈਠੇ ਹਨ। 
ਅਮਰੀਕਾ ਤੋਂ ਬਾਅਦ ਸਪੇਨ ਵਿਚ ਸਭ ਤੋਂ ਵੱਧ ਇਨਫੈਕਟਡ ਲੋਕ ਹਨ, ਇੱਥੇ ਵਾਇਰਸ ਪੀੜਤਾਂ ਦੀ ਗਿਣਤੀ 2,32,128 ਹੈ ਜਦਕਿ ਇਟਲੀ ਵਿਚ 2,01,505 ਹੈ। 


Lalita Mam

Content Editor

Related News