ਰਾਸ਼ਟਰਪਤੀ ਟਰੰਪ ਤੇ ਉਪ ਰਾਸ਼ਟਰਪਤੀ ਮਾਈਕ ਪੇਂਸ ਦਾ ਹਰ ਰੋਜ਼ ਹੋਵੇਗਾ ਕੋਰੋਨਾ ਟੈਸਟ

05/08/2020 1:58:54 PM

ਵਾਸ਼ਿੰਗਟਨ- ਕੋਵਿਡ-19 ਮਹਾਮਾਰੀ ਨਾਲ ਪੂਰਾ ਵਿਸ਼ਵ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਅਮਰੀਕਾ ਵਿਚ ਇਸ ਦੇ ਸਭ ਤੋਂ ਵੱਧ ਮਾਮਲੇ ਦੇਖਣ ਨੂੰ ਮਿਲੇ ਹਨ। ਇਸ ਦਾ ਕਾਰਨ ਇਹ ਵੀ ਹੈ ਕਿ ਅਮਰੀਕਾ ਵਿਚ ਰੋਜ਼ਾਨਾ ਵੱਡੀ ਗਿਣਤੀ ਵਿਚ ਲੋਕਾਂ ਦਾ ਕੋਰੋਨਾ ਟੈਸਟ ਕੀਤਾ ਜਾ ਰਿਹਾ ਹੈ। 

ਜਾਣਕਾਰੀ ਮੁਤਾਬਕ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉਪ ਰਾਸ਼ਟਰਪਤੀ ਮਾਈਕ ਪੇਂਸ ਦੀ ਵੀ ਹੁਣ ਰੋਜ਼ਾਨਾ ਕੋਰੋਨਾ ਜਾਂਚ ਹੋਵੇਗੀ। ਅਸਲ ਵਿਚ ਵ੍ਹਾਈਟ ਹਾਊਸ ਦੀ ਸੁਰੱਖਿਆ ਵਿਚ ਲੱਗੇ ਸੁਰੱਖਿਆ ਕਰਮਚਾਰੀ ਦੇ ਕੋਰੋਨਾ ਪਾਜ਼ੀਟਿਵ ਪਾਏ ਜਾਣ ਦੇ ਬਾਅਦ ਦੋਹਾਂ ਦਾ ਰੋਜ਼ਾਨਾ ਵਾਇਰਸ ਟੈਸਟ ਕੀਤੇ ਜਾਣ ਦਾ ਫੈਸਲਾ ਲਿਆ ਹੈ। ਟਰੰਪ ਨੇ ਵੀਰਵਾਰ ਨੂੰ ਖੁਦ ਇਸ ਦੀ ਜਾਣਕਾਰੀ ਦਿੱਤੀ ਹੈ। ਉਂਝ ਟਰੰਪ ਨੇ ਇਹ ਸਪੱਸ਼ਟ ਕੀਤਾ ਕਿ ਉਨ੍ਹਾਂ ਦਾ ਅਤੇ ਉਪ ਰਾਸ਼ਟਰਪਤੀ ਦਾ ਉਸ ਅਧਿਕਾਰੀ ਨਾਲ ਬਹੁਤ ਘੱਟ ਸੰਪਰਕ ਸੀ। ਫਿਰ ਵੀ ਉਹ ਰੋਜ਼ਾਨਾ ਕੋਰੋਨਾ ਟੈਸਟ ਕਰਵਾਉਂਦੇ ਰਹਿਣਗੇ। ਉਨ੍ਹਾਂ ਦੱਸਿਆ ਕਿ ਕੱਲ ਤੇ ਅੱਜ ਉਨ੍ਹਾਂ ਦਾ ਟੈਸਟ ਕੀਤਾ ਗਿਆ ਜੋ ਕਿ ਨੈਗੇਟਿਵ ਆਇਆ ਹੈ ਤੇ ਪੇਂਸ ਦਾ ਟੈਸਟ ਵੀ ਨੈਗੇਟਿਵ ਹੀ ਹੈ।

ਜ਼ਿਕਰਯੋਗ ਹੈ ਕਿ ਅਮਰੀਕਾ ਵਿਚ ਕੋਰੋਨਾ ਵਾਇਰਸ ਪੀੜਤਾਂ ਦੀ ਗਿਣਤੀ 12 ਲੱਖ 56 ਹਜ਼ਾਰ ਤੋਂ ਪਾਰ ਹੋ ਚੁੱਕੀ ਹੈ ਤੇ ਹੁਣ ਤੱਕ 75 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। 


Lalita Mam

Content Editor

Related News