ਚੀਨ ਨੇ ਵਿਕਸਿਤ ਕੀਤਾ ਨਵਾਂ ਟੈਸਟ, ਸਿਰਫ 15 ਮਿੰਟ ’ਚ ਆਵੇਗੀ ਕੋਰੋਨਾ ਵਾਇਰਸ ਦੀ ਰਿਪੋਰਟ

02/11/2020 9:11:08 AM

ਬੀਜਿੰਗ, (ਏਜੰਸੀਆਂ)– ਚੀਨ ਦੀ ਤਿਆਨਜਿਨ ਯੂਨੀਵਰਸਿਟੀ ’ਚ ਕੋਰੋਨਾ ਵਾਇਰਸ ਦੀ ਜਾਂਚ ਲਈ ਇਕ ਨਵਾਂ ਟੈਸਟ ਵਿਕਸਿਤ ਕੀਤਾ ਗਿਆ ਹੈ, ਜਿਸ ਦੀ ਜਾਂਚ ਰਿਪੋਰਟ ਸਿਰਫ 15 ਮਿੰਟ ’ਚ ਆ ਜਾਵੇਗੀ। ਇਸ ਨਾਲ ਮਹਾਮਾਰੀ ਦਾ ਰੂਪ ਲੈਂਦੀ ਇਸ ਬੀਮਾਰੀ ਦੇ ਸੰਭਾਵਿਤ ਮਰੀਜ਼ਾਂ ਦੀ ਸਕ੍ਰੀਨਿੰਗ ਦੇ ਸਮੇਂ ’ਚ ਬੱਚਤ ਹੋਵੇਗੀ। ਗਲੋਬਲ ਟਾਈਮਜ਼ ਮੁਤਾਬਕ ਤਿਆਨਜਿਨ ਯੂਨੀਵਰਸਿਟੀ ਨੇ ਬੀਜਿੰਗ ਬਾਇਓਟੈਕ ਕੰਪਨੀ ਨਾਲ ਮਿਲ ਕੇ ਇਸ ਜਾਂਚ ਕਿੱਟ ਦਾ ਵਿਕਾਸ ਕੀਤਾ ਹੈ। ਇਸ ਜਾਂਚ ਕਿੱਟ ਦਾ ਫਿਲਹਾਲ ਕਲੀਨੀਕਲ ਟ੍ਰਾਇਲ ਕੀਤਾ ਜਾ ਰਿਹਾ ਹੈ ਅਤੇ ਇਸ ਤੋਂ ਬਾਅਦ ਇਸ ਨੂੰ ਮਨਜ਼ੂਰੀ ਲਈ ਸਿਹਤ ਮਾਹਿਰਾਂ ਨੂੰ ਭੇਜਿਆ ਜਾਵੇਗਾ।

ਇਸ ਤੋਂ ਪਹਿਲਾਂ ਚੀਨੀ ਸਿਹਤ ਜਾਂਚ ਸੰਗਠਨ ਨੈਸ਼ਨਲ ਮੈਡੀਕਲ ਪ੍ਰੋਡਕਟਸ ਐਡਮਨਿਸਟ੍ਰੇਸ਼ਨ (ਐੱਨ. ਐੱਮ. ਪੀ. ਏ.) ਨੇ ਸੁਨਹਿਰੇ ਬਾਇਓਟੈੱਕ ਵਲੋਂ ਵਿਕਸਿਤ ਕਿੱਟ ਨੂੰ ਮਨਜ਼ੂਰੀ ਦਿੱਤੀ ਸੀ, ਜਿਸ ਨਾਲ ਸ਼ੱਕੀ ਮਰੀਜ਼ਾਂ ਦੀ ਜਾਂਚ ਦੇ ਸਮੇਂ ’ਚ ਕਮੀ ਆਈ। ਇਸ ਕਿੱਟ ਨਾਲ 30 ਮਿੰਟ ’ਚ ਜਾਂਚ ਰਿਪੋਰਟ ਹਾਸਲ ਕੀਤੀ ਜਾ ਸਕਦੀ ਹੈ। ਐੱਨ. ਐੱਮ. ਪੀ. ਏ. ਨੇ ਪਿਛਲੇ ਮਹੀਨੇ 26 ਜਨਵਰੀ ਨੂੰ ਜਾਂਚ ਕਿੱਟ ਨੂੰ ਮਨਜ਼ੂਰੀ ਦਿੱਤੀ ਸੀ।


Related News