ਕੋਰੋਨਾਵਾਇਰਸ ਦੀ ਮਹਾਮਾਰੀ ਕਾਰਣ ਬ੍ਰਿਟੇਨ ''ਚ ਵਧ ਰਹੀ ਹੈ ਗਰੀਬੀ

04/05/2020 6:13:22 PM

ਲੰਡਨ- ਮਾਹਰਾਂ ਮੁਤਾਬਕ ਕੋਰੋਨਾਵਾਇਰਸ ਕਾਰਣ ਬ੍ਰਿਟੇਨ ਵਿਚ ਗਰੀਬੀ ਵਧ ਰਹੀ ਹੈ, ਜਿਥੇ ਪਹਿਲਾਂ ਹੀ ਆਰਥਿਕ ਸੰਕਟ ਤੋਂ ਬਾਅਦ ਇਕ ਦਹਾਕੇ ਤੋਂ ਖਰਚ ਵਿਚ ਕੀਤੀ ਕਮੀ ਕਾਰਨ ਗਰੀਬੀ ਦਰ ਵਧੇਰੇ ਹੈ। ਅਧਿਕਾਰਿਤ ਅੰਕੜਿਆਂ ਮੁਤਾਬਕ ਕਰੀਬ ਇਕ ਕਰੋੜ 40 ਲੱਖ ਲੋਕ ਗਰੀਬੀ ਦੀ ਸ਼੍ਰੇਣੀ ਵਿਚ ਹਨ, ਜੋ ਦੇਸ਼ ਦੀ ਕੁਲ ਆਬਾਦੀ ਦਾ 25 ਫੀਸਦੀ ਹੈ। ਸਰਕਾਰੀ ਅੰਕੜਿਆਂ ਮੁਤਾਬਕ ਗਰੀਬਾਂ ਵਿਚ 42 ਲੱਖ ਬੱਚੇ ਹਨ।

PunjabKesari

ਮਾਹਰਾਂ ਨੇ ਦੱਸਿਆ ਕਿ ਇਸ ਨਾਲ ਹਾਲਾਤ ਹੋਰ ਖਰਾਬ ਹੋ ਸਕਦੇ ਹਨ ਕਿਉਂਕਿ ਲਾਕਡਾਊਨ ਦੇ ਕਾਰਨ ਵੱਡੀ ਗਿਣਤੀ ਵਿਚ ਲੋਕਾਂ ਦੀ ਨੌਕਰੀ ਜਾਵੇਗੀ। ਸਮਾਜਿਕ ਬਦਲਾਅ ਦੇ ਲਈ ਸਮਰਪਿਤ ਸੰਗਠਨ ਜੋਸੇਫ ਰਾਓਨਟ੍ਰੀ ਫਾਊਂਡੇਸ਼ਨ ਦੇ ਪ੍ਰਧਾਨ ਅਰਥਸ਼ਾਸਤਰੀ ਡੇਵ ਇਨਸ ਨੇ ਕਿਹਾ ਕਿ ਗਰੀਬੀ ਦਾ ਸਭ ਤੋਂ ਵਧੇਰੇ ਖਤਰਾ ਮਹਿਮਾਨ-ਨਵਾਜ਼ੀ ਤੇ ਖੁਦਰਾ ਬਾਜ਼ਾਰ ਵਿਚ ਕੰਮ ਕਰਨ ਵਾਲਿਆਂ 'ਤੇ ਹੋਵੇਗਾ, ਜਿਹਨਾਂ ਦੀ ਆਮਦਨ ਵਿਚ ਕਮੀ ਆ ਸਕਦੀ ਹੈ ਤੇ ਰੋਜ਼ਗਾਰ ਅਸੁਰੱਖਿਆ ਵਧੇਰੇ ਹੋਵੇਗੀ। ਜ਼ਿਕਰਯੋਗ ਹੈ ਕਿ ਪਿਛਲੇ 15 ਦਿਨਾਂ ਵਿਚ ਬੇਰੋਜ਼ਗਾਰੀ ਦੇ ਲਈ ਸਰਕਾਰ ਦੀ ਯੂਨੀਵਰਸਲ ਸਹਾਇਤਾ ਸਕੀਮ ਦੇ ਲਈ ਤਕਰੀਬਨ 10 ਲੱਖ ਲੋਕਾਂ ਨੇ ਆਪਲਾਈ ਕੀਤਾ ਹੈ, ਜੋ ਆਮ 15 ਦਿਨਾਂ ਦੇ ਮੁਕਾਬਲੇ 10 ਗੁਣਾ ਜ਼ਿਆਦਾ ਹੈ।

PunjabKesari

ਬ੍ਰਿਟੇਨ ਬਾਲ ਗਰੀਬੀ ਕਾਰਜ ਸਮੂਹ ਦੀ ਡਾਇਰੈਕਟਰ ਲੁਸੀਆ ਮੈਕਗੀਹਨ ਨੇ ਕਿਹਾ ਕਿ ਮਹਾਮਾਰੀ ਤੋਂ ਪਹਿਲਾਂ ਜੋ ਪਰਿਵਾਰ ਸਨਮਾਨਜਨਕ ਤਨਖਾਹ ਹਾਸਲ ਕਰਦੇ ਸਨ ਉਹ ਅਚਾਨਕ ਯੂਨੀਵਰਸਲ ਸਹਾਇਤਾ ਸਕੀਮ ਵੱਲ ਜਾ ਰਹੇ ਹਨ ਕਿਉਂਕਿ ਉਹ ਖੁਦ ਨੂੰ ਗਰੀਬ ਮਹਿਸੂਸ ਕਰ ਰਹੇ ਹਨ। ਉਹਨਾਂ ਕਿਹਾ ਕਿ ਆਰਥਿਕ ਰੂਪ ਨਾਲ ਉਹ ਸੰਭਾਵਿਤ ਵੱਡੀ ਮੰਦੀ ਵੱਲ ਜਾ ਰਹੇ ਹਨ ਤੇ ਇਸ ਤੋਂ ਜਲਦੀ ਉਭਰਨਾ ਬਹੁਤ ਮੁਸ਼ਕਲ ਹੈ। ਇਸ ਵਿਚਾਲੇ ਫੂਡ ਬੈਂਕ, ਜੋ ਸਭ ਤੋਂ ਅਸੁਰੱਖਿਅਤ ਲੋਕਾਂ ਨੂੰ ਖਾਣਾ ਖਵਾਉਂਦਾ ਹੈ, ਜਿਵੇ ਕਿ ਬੇਘਰ ਲੋਕਾਂ ਨੂੰ, ਉਸ ਨੂੰ ਕੋਰੋਨਾਵਾਇਰਸ ਮਹਾਮਾਰੀ ਦੇ ਕਾਰਨ ਬਹੁਤ ਘੱਟ ਦਾਨ ਮਿਲ ਰਿਹਾ ਹੈ। ਦ ਟਰੂਲਸ ਟਰੱਸਟ, ਜਿਸ ਦਾ ਬ੍ਰਿਟੇਨ ਵਿਚ 1200 ਫੂਡ ਬੈਂਕ ਦਾ ਨੈੱਟਵਰਕ ਹੈ, ਨੇ ਕਿਹਾ ਕਿ ਉਹ ਵੱਡੀ ਚੁਣੌਤੀ ਦਾ ਸਾਹਮਣਾ ਕਰ ਰਿਹਾ ਹੈ। 

PunjabKesari


Baljit Singh

Content Editor

Related News