ਕੋਰੋਨਾਵਾਇਰਸ : ਪਾਕਿਸਤਾਨ 'ਚ 5 ਰੁਪਏ ਵਾਲਾ ਮਾਸਕ 120 ਰੁਪਏ 'ਚ, 2 ਗਿ੍ਰਫਤਾਰ

02/28/2020 9:57:40 PM

ਇਸਲਾਮਾਬਾਦ - ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਆਦੇਸ਼ 'ਤੇ ਜ਼ਿਆਦਾ ਕੀਮਤਾਂ 'ਤੇ ਸਰਜੀਕਲ ਮਾਸਕ ਵੇਚਣ ਵਾਲਿਆਂ ਖਿਲਾਫ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਪਾਕਿਸਤਾਨ ਦੀ ਏ. ਆਰ. ਵਾਈ. ਨਿਊਜ਼ ਮੁਤਾਬਕ ਪ੍ਰਧਾਨ ਮੰਤਰੀ ਨੇ ਦੇਸ਼ ਵਿਚ ਕੋਰੋਨਾਵਾਇਰਸ ਦੇ ਫੈਲਣ ਤੋਂ ਬਾਅਦ ਮਾਸਕ ਮਹਿੰਗੇ ਦਾਮਾਂ 'ਤੇ ਵੇਚਣ ਅਤੇ ਇਨ੍ਹਾਂ ਨੂੰ ਸਟੋਰ ਕਰਕੇ ਰੱਖਣ ਵਾਲਿਆਂ ਖਿਲਾਫ ਨੋਟਿਸ ਲੈ ਕੇ ਪ੍ਰਸ਼ਾਸਨ ਨੂੰ ਕ੍ਰੇਕ ਡਾਊਨ ਕਰਨ ਦਾ ਆਦੇਸ਼ ਦਿੱਤਾ ਹੈ।

PunjabKesari

ਰਾਵਲਪਿੰਡੀ ਦੇ ਜ਼ਿਲਾ ਪ੍ਰਸ਼ਾਸਨ ਨੇ ਪ੍ਰਧਾਨ ਮੰਤਰੀ ਦੇ ਆਦੇਸ਼ 'ਤੇ ਜ਼ਿਆਦਾ ਕੀਮਤਾਂ 'ਤੇ ਮਾਸਕ ਬਣਾਉਣ ਵਾਲੀ ਫੈਕਟਰੀ 'ਤੇ ਛਾਪਾ ਮਾਰਿਆ, ਜਿਸ ਦੌਰਾਨ ਮਹਿੰਗੀਆਂ ਕੀਮਤਾਂ 'ਤੇ ਮਾਸਕ ਵੇਚਣ ਵਾਲੇ ਇਸ ਫੈਕਟਰੀ ਦੇ ਮਾਲਕ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਰਾਵਲਪਿੰਡੀ ਵਿਚ 12 ਰੁਪਏ ਵਾਲਾ ਮਾਸਕ 40 ਰੁਪਏ ਵਿਚ ਵੇਚਿਆ ਜਾ ਰਿਹਾ ਸੀ। ਪ੍ਰਸ਼ਾਸਨ ਨੇ ਫੈਕਟਰੀ ਤੋਂ 20 ਹਜ਼ਾਰ ਮਾਸਕ ਬਰਾਮਦ ਕਰ ਲਏ ਹਨ। ਇਸ ਤੋਂ ਇਲਾਵਾ ਹੋਰ ਸ਼ਹਿਰਾਂ ਵਿਚ ਵੀ ਟੀਮ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਇਕ ਦਿਨ ਪਹਿਲਾਂ ਪਾਕਿਸਤਾਨ ਵਿਚ ਕੋਰੋਨਾਵਾਇਰਸ ਦੇ 2 ਕੇਸ ਸਾਹਮਣੇ ਆਏ ਸਨ। ਇਸ ਤੋਂ ਬਾਅਦ ਮਾਸਕ ਵੇਚਣ ਵਾਲਿਆਂ ਨੇ ਕੀਮਤਾਂ ਵਿਚ ਇਜ਼ਾਫਾ ਕਰ ਦਿੱਤਾ ਸੀ।

PunjabKesari

120 ਰੁਪਏ ਵਿਚ ਮਾਸਕ ਵੇਚਣ ਵਾਲਾ ਗਿ੍ਰਫਤਾਰ
ਇਸਲਾਮਾਬਾਦ ਦੇ ਡਿਪਟੀ ਕਮਿਸ਼ਨਰ ਮੁਤਾਬਕ ਮਾਸਕ ਜ਼ਿਆਦਾ ਕੀਮਤ 'ਤੇ ਵੇਚਣ ਵਾਲਿਆਂ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ। ਪੁਲਸ ਪ੍ਰਸ਼ਾਸਨ ਦਾ ਆਖਣਾ ਹੈ ਕਿ ਇਸ ਕਾਰਵਾਈ ਦੌਰਾਨ ਇਸਲਾਮਾਬਾਦ ਦੇ ਇਕ ਮੈਡੀਕਲ ਸਟੋਰ 'ਤੇ ਛਾਪੇ ਦੌਰਾਨ ਇਕ ਸ਼ਖਸ ਨੂੰ ਗਿ੍ਰਫਤਾਰ ਕੀਤਾ ਗਿਆ ਹੈ। ਉਹ 5 ਰੁਪਏ ਵਾਲਾ ਮਾਸਕ 120 ਰੁਪਏ ਵਿਚ ਵੇਚ ਰਿਹਾ ਸੀ।

PunjabKesari


Khushdeep Jassi

Content Editor

Related News